ਪਟਿਆਲਾ (ਜ.ਬ., ਲਖਵਿੰਦਰ) : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਇਸ ਵਾਰ ਬਿਜਲੀ ਦੀ ਸਪਲਾਈ ਵਿਚ ਆਪਣਾ ਹੀ ਪਿਛਲਾ ਰਿਕਾਰਡ ਤੋੜ ਦਿੱਤਾ ਹੈ ਤੇ ਮੰਗਲਵਾਰ ਨੂੰ 14,850 ਮੈਗਾਵਾਟ ਬਿਜਲੀ ਸਪਲਾਈ ਬਿਨਾਂ ਬਿਜਲੀ ਕੱਟਾਂ ਤੋਂ ਸਪਲਾਈ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਸਾਲ 2022 ’ਚ 22 ਅਗਸਤ ਨੂੰ ਪਾਵਰਕਾਮ ਨੇ 14,295 ਮੈਗਾਵਾਟ ਤੇ 29 ਜੂਨ ਨੂੰ 14,207 ਮੈਗਾਵਾਟ ਬਿਜਲੀ ਸਪਲਾਈ ਦੀ ਮੰਗ ਪੂਰੀ ਕੀਤੀ ਸੀ ਤੇ ਰਿਕਾਰਡ ਕਾਇਮ ਕੀਤਾ ਸੀ। ਇਸ ਵਾਰ ਬਿਜਲੀ ਦੀ ਮੰਗ ਅੱਜ ਦੁਪਹਿਰ 14,850 ਦੇ ਅੰਕੜੇ ਨੂੰ ਛੂਹ ਗਈ, ਜਿਸ ਨੂੰ ਪਾਵਰਕਾਮ ਨੇ ਸਫਲਤਾ ਨਾਲ ਸਪਲਾਈ ਕੀਤਾ।
ਇਹ ਵੀ ਪੜ੍ਹੋ : ਪੰਜਾਬ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਲਈ ਖ਼ੁਸ਼ਖਬਰੀ, ਸੂਬਾ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
ਇਸ ਦੀ ਪੂਰਤੀ ਲਈ ਪਾਵਰਕਾਮ ਨੂੰ 8600 ਬਿਜਲੀ ਉੱਤਰੀ ਗ੍ਰਿਡ ਤੋਂ ਲੈਣੀ ਪਈ ਤੇ ਦਿਨ ਵਿਚ ਕਈ ਵਾਰ ਇਸ ਨੇ ਬਿਜਲੀ ਓਵਰਡ੍ਰਾਅ ਕੀਤੀ। ਇਸ ਦੇ ਆਪਣੇ ਸਰੋਤਾਂ ਤੋਂ 6000 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ। ਸਰਕਾਰੀ ਖੇਤਰਾਂ ਦੇ ਥਰਮਲਾਂ ਤੋਂ 1350 ਮੈਗਾਵਾਟ, ਪਣ ਬਿਜਲੀ ਪ੍ਰਾਜੈਕਟਾਂ ਤੋਂ 1000 ਮੈਗਾਵਾਟ ਅਤੇ ਪ੍ਰਾਈਵੇਟ ਥਰਮਲਾਂ ਤੋਂ 3200 ਮੈਗਾਵਾਟ ਬਿਜਲੀ ਮਿਲ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਗਵਰਨਰ ਨੂੰ ਭਗਵੰਤ ਮਾਨ ਸਰਕਾਰ ਦਾ ਵੱਡਾ ਝਟਕਾ
ਭਲਕੇ ਆਖਰੀ ਗੇੜ ’ਚ ਝੋਨੇ ਦੀ ਲੁਆਈ ਮਗਰੋਂ ਮੰਗ 16,000 ਮੈਗਾਵਾਟ ਦੇ ਨੇੜੇ ਪੁੱਜਣ ਦੀ ਸੰਭਾਵਨਾ
ਭਲਕੇ 21 ਜੂਨ ਨੂੰ ਆਖਰੀ ਗੇੜ ਦੀ ਸਪਲਾਈ ਸ਼ੁਰੂ ਹੋਣ ਨਾਲ ਬਿਜਲੀ ਸਪਲਾਈ ਦੇ 16,000 ਦੇ ਕਰੀਬ ਪਹੁੰਚਣ ਦੀ ਸੰਭਾਵਨਾ ਹੈ। ਭਾਵੇਂ ਅੱਜ ਸਪਲਾਈ 14,850 ਦਾ ਅੰਕੜਾ ਛੂਹ ਗਈ ਪਰ ਦੁਪਹਿਰ ਬਾਅਦ ਸਾਢੇ ਤਿੰਨ ਵਜੇ ਇਹ ਮੰਗ 14,095 ਮੈਗਾਵਾਟ ਤੱਕ ਹੇਠਾਂ ਆ ਗਈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸਿੱਖ ਗੁਰਦੁਆਰਾ ਐਕਟ ’ਚ ਸੋਧ ਕੀਤੇ ਜਾਣ ’ਤੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਭਿਆਨਕ ਹਾਦਸੇ 'ਚ ਉਜੜਿਆ ਪਰਿਵਾਰ, ਮਾਂ ਸਣੇ ਇਕ ਸਾਲਾ ਧੀ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ
NEXT STORY