ਚੰਡੀਗੜ੍ਹ/ਪਟਿਆਲਾ: ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਪਾਵਰਕੌਮ ਨੇ ਗਰਮੀਆਂ ਅਤੇ ਝੋਨੇ ਦੇ ਸੀਜ਼ਨ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਅਤੇ ਸ਼ਿਕਾਇਤਾਂ ਦੇ ਵਧੀਆ ਢੰਗ ਨਾਲ ਨਿਪਟਾਰੇ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਭਾਰੀ ਮੀਂਹ ਅਤੇ ਹਨੇਰੀ ਕਾਰਨ ਬਿਜਲੀ ਸਪਲਾਈ ’ਚ ਵਿਘਨ ਦੇ ਹੱਲ ਲਈ ਢੁਕਵੇਂ ਪ੍ਰਬੰਧ ਕੀਤੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪਾਵਰਕੌਮ ਨੇ 24 ਘੰਟੇ ਬਿਜਲੀ ਸਪਲਾਈ ਦੀ ਨਿਗਰਾਨੀ ਲਈ ਹਰ ਜ਼ੋਨਲ ਪੱਧਰ ’ਤੇ ਕੰਟਰੋਲ ਰੂਮ ਅਤੇ ਪਟਿਆਲਾ ਦੇ ਮੁੱਖ ਦਫ਼ਤਰ ਵਿਚ ਇਕ ਕੇਂਦਰੀ ਕੰਟਰੋਲ ਰੂਮ ਸਥਾਪਤ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਬੈਨ ਹੋਇਆ ਇਹ ਕੈਪਸੂਲ, ਵਿਕਰੀ 'ਤੇ ਲੱਗੀ ਪਾਬੰਦੀ
ਖਪਤਕਾਰ ਹੁਣ ਪੀਐੱਸਪੀਸੀਐੱਲ ਮੋਬਾਈਲ ਐਪ ਰਾਹੀਂ ਐੱਸਐੱਮਐੱਸ ਭੇਜ ਕੇ ਜਾਂ 1912 ’ਤੇ ਕਾਲ ਕਰਕੇ, ਟੌਲ-ਫਰੀ ਨੰਬਰ 1800-180-1512 ’ਤੇ ਮਿਸਡ ਕਾਲ ਦੇ ਕੇ ਜਾਂ 96461-01912 ’ਤੇ ਵੱਟਸਐਪ ਰਾਹੀਂ ਬਿਜਲੀ ਸਪਲਾਈ ਜਾਂ ਬਿਲਿੰਗ ਨਾਲ ਸਬੰਧਤ ਸ਼ਿਕਾਇਤਾਂ ਦਰਜ ਕਰ ਸਕਦੇ ਹਨ। ਖਪਤਕਾਰ ਇਸ ਐਪ ਰਾਹੀਂ ਬਿਜਲੀ ਬੰਦ ਹੋਣ, ਮੀਟਰਾਂ ’ਚ ਨੁਕਸ ਜਾਂ ਬਿਲਿੰਗ ਸਬੰਧੀ ਊਣਤਾਈਆਂ ਬਾਰੇ ਸ਼ਿਕਾਇਤਾਂ ਦਰਜ ਕਰਨ ਦੇ ਨਾਲ-ਨਾਲ ਸਥਿਤੀ ਬਾਰੇ ਰੀਅਲ-ਟਾਈਮ ਅਪਡੇਟਸ ਪ੍ਰਾਪਤ ਕਰ ਸਕਦੇ ਹਨ।
ਇਹ ਵੀ ਪੜ੍ਹੋ : ਲੁਧਿਆਣਾ ਜ਼ਿਮਨੀ ਚੋਣ ਲਈ ਭਾਜਪਾ ਵੱਲੋਂ ਉਮੀਦਵਾਰ ਦਾ ਐਲਾਨ
ਇਸ ਤੋਂ ਇਲਾਵਾ ਪੀਐੱਸਪੀਸੀਐੱਲ ਦਾ ਨੰਬਰ 96461-01912 ਵੱਟਸਐਪ ਸੇਵਾ ਉਪਭੋਗਤਾਵਾਂ ਨੂੰ ਬਿੱਲ ਦੀ ਰਕਮ, ਭੁਗਤਾਨ ਸਥਿਤੀ ਦੀ ਜਾਂਚ ਕਰਨ, ਸ਼ਿਕਾਇਤਾਂ ਦਰਜ ਕਰਨ ਅਤੇ ਸੇਵਾ ਨਾਲ ਸਬੰਧਤ ਜਾਣਕਾਰੀ ਤੁਰੰਤ ਪ੍ਰਦਾਨ ਕਰੇਗਾ। ਸੂਬੇ ਭਰ ਦੇ ਸਾਰੇ ਕਾਰਜਸ਼ੀਲ ਜ਼ੋਨਾਂ ਵਿੱਚ ਸਮਰਪਿਤ ਕੰਟਰੋਲ ਰੂਮ ਸਮਰਪਿਤ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ : ਮੌਕ ਡਰਿੱਲ ਨੂੰ ਲੈ ਕੇ ਜਾਰੀ ਹੋਏ ਹੁਕਮ, ਬਲੈਕ ਆਊਟ ਲਈ ਤੈਅ ਹੋਇਆ ਸਮਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ ’ਚ ਹਾਸ਼ੀਏ ’ਤੇ ਪਹੁੰਚੀ ਯੂਥ ਕਾਂਗਰਸ ਇੰਝ ਹੋਵੇਗੀ ਸਰਗਰਮ
NEXT STORY