ਜਲਾਲਾਬਾਦ : ਜਲਾਲਾਬਾਦ ਬੱਸ ਸਟੈਂਡ 'ਤੇ ਅੱਜ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕੁਝ ਔਰਤਾਂ ਨੇ ਫਾਜ਼ਿਲਕਾ ਤੋਂ ਚੰਡੀਗੜ੍ਹ ਜਾ ਰਹੀ ਪੰਜਾਬ ਰੋਡਵੇਜ਼ ਬੱਸ ਨੂੰ ਘੇਰ ਲਿਆ। ਮਹਿਲਾਵਾਂ ਦਾ ਦੋਸ਼ ਹੈ ਕਿ ਬੱਸ ਦੇ ਡਰਾਈਵਰ ਅਤੇ ਕਂਡਕਟਰ ਨੇ ਉਨ੍ਹਾਂ ਨਾਲ ਭੱਦੀ ਭਾਸ਼ਾ ਵਰਤੀ, ਜਿਸ ਕਾਰਨ ਹਾਈਵੇ 'ਤੇ ਜਾਮ ਲਗ ਗਿਆ। ਜਾਣਕਾਰੀ ਅਨੁਸਾਰ ਜਦੋਂ ਬੱਸ ਜਲਾਲਾਬਾਦ ਪਹੁੰਚੀ ਤਾਂ ਕੁਝ ਔਰਤਾਂ ਬੱਸ ’ਚ ਚੜ੍ਹ ਰਹੀਆਂ ਸਨ। ਕਂਡਕਟਰ ਨੇ ਉਨ੍ਹਾਂ ਨੂੰ ਅੱਗੇ ਵੱਲ ਜਾਣ ਲਈ ਕਿਹਾ, ਜਿਸ ਦੌਰਾਨ ਦੋਵਾਂ ਧਿਰਾਂ ਵਿਚ ਤਕਰਾਰ ਹੋ ਗਈ। ਬੀਬੀਆਂ ਦਾ ਦੋਸ਼ ਹੈ ਕਿ ਕੰਡਕਟਰ ਨੇ ਉਨ੍ਹਾਂ ਨਾਲ ਅਪਮਾਨਜਨਕ ਸ਼ਬਦ ਵਰਤੇ। ਇਸ ਮੌਕੇ ਜਦੋਂ ਬੱਸ ਦੇ ਡਰਾਈਵਰ ਨੇ ਕਿਹਾ ਕਿ “ਕੌਣ ਬਦਮਾਸ਼ੀ ਕਰ ਰਹੀ ਹੈ?” ਜਿਸ ਮਗਰੋਂ ਮਾਮਲੇ ਨੇ ਹੋਰ ਤੂਲ ਫੜ ਲਿਆ ਅਤੇ ਔਰਤਾਂ ਨੇ ਨੇ ਬੱਸ ਦਾ ਘਿਰਾਓ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਸ਼ਹਿਰ ਵਿਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ, ਕਾਲਜ ਰਹਿਣਗੇ ਬੰਦ
ਕੀ ਕਿਹਾ ਕੰਡਕਟਰ ਨੇ
ਕੰਡਕਟਰ ਦਾ ਕਹਿਣਾ ਹੈ ਕਿ ਬੱਸ ਦੀ ਸਮਰੱਥਾ 50 ਸੀ ਪਰ ਉਸ ’ਚ 100 ਤੋਂ ਵੱਧ ਸਵਾਰੀਆਂ ਸਨ। ਭੀੜ ਅਤੇ ਟਿਕਟ ਕੱਟਣ ਦੇ ਚੱਲਦੇ ਉਸ ਦੀ ਔਰਤਾਂ ਨਾਲ ਬਹਿਸ ਹੋਈ ਪਰ ਉਸ ਨੇ ਭੱਦੇ ਸ਼ਬਦ ਵਰਤਣ ਤੋਂ ਇਨਕਾਰ ਕੀਤਾ ਹੈ। ਵਿਵਾਦ ਵਧਣ ਤੇ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ ਜਾਮ ਖੁਲਵਾਇਆ ਅਤੇ ਬੱਸ ਨੂੰ ਸਵਾਰੀਆਂ ਸਮੇਤ ਥਾਣੇ ਲੈ ਜਾਇਆ ਗਿਆ, ਜਿੱਥੇ ਦੋਵਾਂ ਪਾਸਿਆਂ ਦੀ ਗੱਲ ਸੁਣ ਕੇ ਅਗਲਾ ਫੈਸਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼, ਪਨਬੱਸ/ਪੀ. ਆਰ. ਟੀ. ਸੀ. ਮੁਲਾਜ਼ਮਾਂ ਨੇ ਫਿਰ ਕਰ 'ਤਾ ਵੱਡਾ ਐਲਾਨ
ਰੋਡਵੇਜ਼ ਯੂਨੀਅਨ ਨੇ ਦਿੱਤਾ ਬਿਆਨ
ਪੰਜਾਬ ਰੋਡਵੇਜ਼ ਯੂਨੀਅਨ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਵੀ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਸਰਕਾਰ 'ਤੇ ਨਵੀਆਂ ਬੱਸਾਂ ਨਾ ਦੇਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ, “50 ਦੀ ਸਮਰੱਥਾ ਵਾਲੀ ਬੱਸ ਵਿਚ 100 ਤੋਂ ਵੱਧ ਲੋਕ ਚੜ੍ਹਦੇ ਹਨ। ਬੱਸਾਂ ਘੱਟ ਹਨ, ਸਵਾਰੀਆਂ ਜ਼ਿਆਦਾ ਹਨ ਅਤੇ ਦੋਸ਼ ਡਰਾਈਵਰ–ਕੰਡਕਟਰ 'ਤੇ ਲੱਗ ਜਾਂਦੇ ਹਨ।”
ਇਹ ਵੀ ਪੜ੍ਹੋ : ਇਸ ਤਾਰੀਖ਼ ਨੂੰ ਹੋ ਸਕਦੀਆਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ: ਇਕੱਲੇ ਘੁੰਮਦੇ 'ਸ਼ਰਾਬੀਆਂ' ਨੂੰ ਘੇਰਦੀ ਹੈ ਇਹ ਔਰਤ ਤੇ ਫ਼ਿਰ...
NEXT STORY