ਚੰਡੀਗੜ੍ਹ (ਬਿਊਰੋ) : ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐੱਸ.ਸੀ.ਐੱਸ.ਟੀ.) ਨੇ ਟੈਕਨਾਲੋਜੀ ਐਂਡ ਇਨੋਵੇਸ਼ਨ ਸਪੋਰਟ ਸੈਂਟਰ (ਟੀ. ਆਈ. ਐੱਸ. ਸੀ.) ਦੀ ਸ਼੍ਰੇਣੀ ’ਚ ਸਾਲ 2021 ਅਤੇ 2022 ਲਈ ਨੈਸ਼ਨਲ ਇੰਟਲੈਕਚੁਅਲ ਪ੍ਰਾਪਰਟੀ ਐਵਾਰਡ ਹਾਸਲ ਕੀਤਾ। ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਕੰਟਰੋਲਰ ਜਨਰਲ ਆਫ਼ ਪੇਟੈਂਟ ਡਿਜ਼ਾਈਨ ਐਂਡ ਟ੍ਰੇਡਮਾਰਕ ਦੇ ਦਫ਼ਤਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਪੁਰਸਕਾਰ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਵੱਲੋਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵ. ਡਾ. ਏ. ਪੀ. ਜੇ. ਅਬਦੁਲ ਕਲਾਮ ਦੇ ਜਨਮ ਦਿਵਸ ਮੌਕੇ ਕਰਵਾਈ ਨੈਸ਼ਨਲ ਆਈ. ਪੀ. ਕਾਨਫਰੰਸ ਦੌਰਾਨ ਕੌੰਸਲ ਦੀ ਕਾਰਜਕਾਰੀ ਡਾਇਰੈਕਟਰ ਡਾ. ਜਤਿੰਦਰ ਕੌਰ ਅਰੋੜਾ ਨੂੰ ਪ੍ਰਦਾਨ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤਪਾਲ ਖ਼ਿਲਾਫ਼ ਈਸਾਈ ਭਾਈਚਾਰੇ ਦਾ ਪ੍ਰਦਰਸ਼ਨ, ਆਟਾ-ਦਾਲ ਸਕੀਮ ’ਤੇ ਸਰਕਾਰ ਦਾ ਵੱਡਾ ਫ਼ੈਸਲਾ, ਪੜ੍ਹੋ Top 10
ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੂਬੇ ’ਚ ਨਵੀਨਤਾ ਅਤੇ ਆਈ. ਪੀ. ਆਰ. ਈਕੋ ਸਿਸਟਮ ਦੇ ਨਿਰਮਾਣ ਲਈ ਕੌਂਸਲ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਹੋਰ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਕੌਂਸਲ ਨੂੰ 3 ਕਰੋੜ ਰੁਪਏ ਦੀ ਗ੍ਰਾਂਟ ਅਲਾਟ ਕੀਤੀ ਗਈ ਹੈ। ਟੀ. ਆਈ. ਐੱਸ. ਸੀ.-ਪੰਜਾਬ ਭਾਰਤ ਸਰਕਾਰ ਵੱਲੋਂ 2017 ’ਚ ਸਥਾਪਿਤ ਦੇਸ਼ ਦਾ ਪਹਿਲਾ ਟੀ. ਆਈ. ਐੱਸ. ਸੀ. ਹੈ, ਜੋ ਵਰਲਡ ਇੰਟਲੈਕਚੁਅਲ ਪ੍ਰਾਪਰਟੀ ਸੰਸਥਾ-ਸੰਯੁਕਤ ਰਾਸ਼ਟਰ ਅਤੇ ਸੈੱਲ ਫਾਰ ਆਈ.ਪੀ.ਆਰ. ਪ੍ਰਮੋਸ਼ਨ ਅਤੇ ਮੈਨੇਜਮੈਂਟ-ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ ਲਈ ਭਾਰਤ ਸਰਕਾਰ ਦੇ ਪੇਟੈਂਟ ਸੂਚਨਾ ਕੇਂਦਰ ਦੀ ਜਾਣਕਾਰੀ ’ਤੇ ਆਧਾਰਿਤ ਹੈ, ਜੋ ਵਿਸ਼ਵ ਬੌਧਿਕ ਸੰਪੱਤੀ-ਪੀ.ਐੱਸ.ਸੀ.ਐੱਸ.ਟੀ. ਲਈ ਇਨੋਵੇਟਰਾਂ ਦੀ ਇੰਟਲੈਕਚੁਅਲ ਪ੍ਰਾਪਰਟੀ ਦੀ ਸੁਰੱਖਿਆ ਕਰਦਾ ਹੈ। ਇਸ ਨੇ ਸੂਬੇ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਅਤੇ ਸੰਸਥਾਵਾਂ ’ਚ ਆਈ. ਪੀ. ਆਰ. ਸੈੱਲਾਂ ਅਤੇ ਆਈ.ਪੀ.ਆਰ. ਕਲੱਬਾਂ ਦਾ ਇਕ ਨੈੱਟਵਰਕ ਸਥਾਪਿਤ ਕੀਤਾ ਹੈ। ਕੌਂਸਲ ਨੇ ਲੱਗਭਗ 800 ਇਨੋਵੇਟਰਾਂ ਦੀ ਨੋਵਲਟੀ ਦਾ ਮੁਲਾਂਕਣ ਕੀਤਾ ਹੈ ਅਤੇ ਲਗਭਗ 100 ਪੇਟੈਂਟ ਫਾਈਲ ਕਰਨ ਦੀ ਸਹੂਲਤ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਜੰਮੂ-ਕਸ਼ਮੀਰ ਜਾ ਰਹੇ MP ਸਿਮਰਨਜੀਤ ਮਾਨ ਨੂੰ ਪੁਲਸ ਨੇ ਲਖਨਪੁਰ ਬਾਰਡਰ ’ਤੇ ਰੋਕਿਆ
ਇਹ ਮਹਿਲਾ ਪੇਸ਼ੇਵਰਾਂ ਨੂੰ ਸਿਖਲਾਈ ਦੇਣ ਲਈ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ-ਦਾ ਇੱਕ ਪ੍ਰਮਾਣਿਤ ਨੋਡ ਅਤੇ ਸਾਰੇ ਨਵੇਂ ਸਟਾਰਟਅੱਪਸ ਅਤੇ ਉੱਦਮਾਂ ਦੀ ਸਲਾਹ ਦੇਣ ਸਬੰਧੀ ਇਕ ਸਟੇਟ ਸਲਾਹਕਾਰੀ ਨੋਡ ਵੀ ਹੈ। ਟੀ.ਆਈ.ਐੱਸ.ਸੀ.-ਪੰਜਾਬ ਨੇ ਨਾ ਸਿਰਫ ਆਪਣੇ ਆਈ.ਪੀ.ਆਰ. ਸੈੱਲਾਂ ਵੱਲੋਂ ਵਿਕਸਿਤ ਕੀਤੀਆਂ ਤਕਨਾਲੋਜੀਆਂ ਨੂੰ ਲਾਇਸੈਂਸ ਦੇਣ ਦੀ ਸਹੂਲਤ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਸਗੋਂ ਖਾਸ ਤੌਰ ’ਤੇ ਕੋਵਿਡ ਦੇ ਸਮੇਂ ਦੌਰਾਨ ਪੀ.ਐੱਸ.ਸੀ.ਐੱਸ.ਟੀ. ਵੱਲੋਂ ਵਿਕਸਤ/ਪ੍ਰਦਰਸ਼ਿਤ ਕੀਤੀਆਂ ਗਈਆਂ ਤਕਨਾਲੋਜੀਆਂ ਆਦਿ ਰਾਹੀਂ ਹਾਈਬ੍ਰਿਡ ਇੱਟ ਬਣਾਉਣ ਦੇ ਨਾਲ-ਨਾਲ ਸਾਫ-ਸੁਥਰੇ ਉਤਪਾਦਨ, ਰੁਜ਼ਗਾਰ ਪੈਦਾ ਕਰਨ, ਮਨੁੱਖੀ ਸ਼ਕਤੀ ਦੇ ਹੁਨਰ ਅਤੇ ਉਦਯੋਗ ਦੀ ਮੁਕਾਬਲੇਬਾਜ਼ੀ ਨੂੰ ਵਧਾਉਣ ’ਚ ਵੀ ਅਹਿਮ ਯੋਗਦਾਨ ਪਾਇਆ ਹੈ।
ਇਹ ਖ਼ਬਰ ਵੀ ਪੜ੍ਹੋ : ਘਰ-ਘਰ ਆਟਾ-ਦਾਲ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਅੰਮ੍ਰਿਤਪਾਲ ਖ਼ਿਲਾਫ਼ ਈਸਾਈ ਭਾਈਚਾਰੇ ਦਾ ਪ੍ਰਦਰਸ਼ਨ, ਆਟਾ-ਦਾਲ ਸਕੀਮ ’ਤੇ ਸਰਕਾਰ ਦਾ ਵੱਡਾ ਫ਼ੈਸਲਾ, ਪੜ੍ਹੋ Top 10
NEXT STORY