ਚੰਡੀਗੜ੍ਹ : ਪੰਜਾਬ ਸਰਕਾਰ ਨੇ ਹੁਣ 'ਡਰੋਨ' ਰਾਹੀਂ ਗੈਰ ਕਾਨੂੰਨੀ ਕਾਲੋਨੀਆਂ 'ਤੇ ਨਜ਼ਰ ਰੱਖਣ ਦਾ ਫੈਸਲਾ ਕੀਤਾ ਹੈ, ਹਾਲਾਂਕਿ ਇਨ੍ਹਾਂ ਗੈਰ ਕਾਨੂੰਨੀ ਕਾਲੋਨੀਆਂ ਸਬੰਧੀ ਪੰਜਾਬ ਕੈਬਨਿਟ ਵਲੋਂ ਸਬ ਕਮੇਟੀ ਵੀ ਬਣਾਈ ਗਈ ਹੈ। ਡਰੋਨ ਰਾਹੀਂ ਲਈਆਂ ਗਈਆਂ ਤਸਵੀਰਾਂ ਨੂੰ ਮੈਪ ਨਾਲ ਮਿਲਾਇਆ ਜਾਵੇਗਾ ਤਾਂ ਜੋ ਅਣ ਅਧਿਕਾਰਤ ਭੂਮੀ ਦਾ ਪਤਾ ਲਾਇਆ ਜਾ ਸਕੇ। ਡਰੋਨ ਵਲੋਂ ਖਿੱਚੀਆਂ ਗਈਆਂ ਤਸਵੀਰਾਂ ਸੈਟੇਲਾਈਟ ਤੋਂ ਕਿਸੇ ਉੱਚ ਕੁਆਲਿਟੀ ਦੀਆਂ ਹੋਣਗੀਆਂ। ਸਰਕਾਰੀ ਰਿਕਾਰਡ ਮੁਤਾਬਕ ਪੰਜਾਬ 'ਚ 4000 ਗੈਰ ਕਾਨੂੰਨੀ ਕਾਲੋਨੀਆਂ ਹਨ, ਜਿਨ੍ਹਾਂ 'ਚੋਂ 3377 ਸ਼ਹਿਰੀ ਖੇਤਰਾਂ 'ਚ ਸਥਿਤ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਗੈਰ ਕਾਨੂੰਨੀ ਕਾਲੋਨੀਆਂ ਨੂੰ ਰੈਗੂਲਰ ਕਰਨ ਲਈ ਦਿੱਤੇ ਗਏ ਮੌਕੇ ਦੌਰਾਨ 462 ਕਾਲੋਨੀਆਂ ਨੂੰ ਰੈਗੂਲਰ ਕੀਤਾ ਗਿਆ
ਜੇਲ 'ਚ ਕੈਦੀਆਂ ਤੋਂ ਮੋਬਾਇਲ ਸਮੇਤ ਸਿੰਮ ਕਾਰਡ ਤੇ ਬੈਟਰੀ ਬਰਾਮਦ
NEXT STORY