ਚੰਡੀਗੜ੍ਹ— ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦਾ ਅੱਜ ਆਖਰੀ ਦਿਨ ਹੈ, ਜਿਸ ਦੀ ਕਾਰਵਾਈ ਦੀ ਸ਼ੁਰੂਆਤ ਹੋ ਚੁੱਕੀ ਹੈ। ਕਾਰਵਾਈ ਦੌਰਾਨ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੱਲੋਂ ਵੇਰਕਾ ਮਿਲਕ ਪਲਾਂਟ 'ਚ ਹੋ ਰਹੀਆਂ ਧਾਂਦਲੀਆਂ ਬਾਰੇ ਬੋਲਣ 'ਤੇ ਕਾਂਗਰਸ ਵਿਧਾਇਕਾਂ ਅਤੇ ਬੈਂਸ ਵਿਚਾਲੇ ਤਿੱਖੀਆਂ ਝੜਪਾਂ ਹੋ ਗਈਆਂ। ਬੈਂਸ ਦੀ ਸ਼ਬਦਾਵਲੀ ਦਾ ਕਾਂਗਰਸ ਵਿਧਾਇਕਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ। ਇਸ ਤੋਂ ਬਾਅਦ ਬ੍ਰਹਮ ਮਹਿੰਦਰਾ ਵੱਲੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਖਿਲਾਫ ਨਿੰਦਾ ਮਤਾ ਪੇਸ਼ ਕੀਤਾ ਗਿਆ। ਕਾਂਗਰਸੀ ਵਿਧਾਇਕਾਂ ਨੇ ਸਿਮਰਜੀਤ ਸਿੰਘ ਬੈਂਸ ਨੂੰ ਬਾਹਰ ਕੱਢਣ ਦੀ ਮੰਗ ਕੀਤੀ ਅਤੇ ਇਸੇ ਦੌਰਾਨ ਸਿਮਰਜੀਤ ਸਿੰਘ ਬੈਂਸ ਦੇ ਸਮਰਥਨ 'ਚ ਉਤਰੇ 'ਆਪ' ਵਿਧਾਇਕਾਂ ਨੇ ਸਦਨ ਦੀ ਬੇਲ 'ਚ ਪਹੁੰਚ ਕੇ ਜਮ ਕੇ ਹੰਗਾਮਾ ਕੀਤਾ।
ਸਦਨ 'ਚ ਸਿਮਰਜੀਤ ਸਿੰਘ ਬੈਂਸ ਨੇ ਵੇਰਕਾ ਮਿਲਕ ਪਲਾਂਟ ਦੀ ਧਾਂਧਲੀ ਦਾ ਸਵਾਲ ਚੁੱਕਦੇ ਹੋਏ ਕਿਹਾ ਕਿ ਲੁਧਿਆਣਾ 'ਚ ਜਦੋਂ ਉਨ੍ਹਾਂ ਨੇ ਰੇਡ ਕੀਤੀ ਸੀ ਤਾਂ ਉਥੇ ਦੇਖਿਆ ਗਿਆ ਸੀ ਕਿ ਕਿਸ ਤਰ੍ਹਾਂ ਨਾਲ ਨਕਲੀ ਦੁੱਧ, ਨਕਲੀ ਪਨੀਰ ਲੋਕਾਂ ਦੇ ਕੋਲ ਜਾ ਰਿਹਾ ਹੈ। ਇਸ ਦੇ ਜਵਾਬ 'ਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਨੂੰ ਕਿਸੇ ਹੱਕ ਦਿੱਤਾ ਹੈ ਕਿ ਉਹ ਬਿਨÎਾਂ ਕਿਸੇ ਦੀ ਇਜਾਜ਼ਤ ਦੇ ਹਜੂਮ ਲੈ ਕੇ ਕਿਸੇ ਦੇ ਪ੍ਰੋਸੈਸ 'ਚ ਜਾਣ, ਇਸ ਦੇ ਜਵਾਬ 'ਚ ਬੈਂਸ ਨੇ ਕਿਹਾ ਕਿ ਉਹ ਮੀਡੀਆ ਨੂੰ ਨਾਲ ਲੈ ਕੇ ਗਏ ਸਨ ਅਤੇ ਮੀਡੀਆ ਨੂੰ ਹੁਜੂਮ ਨਾ ਕਿਹਾ ਜਾਵੇ। ਇਸ ਦੌਰਾਨ 'ਆਪ' ਵਿਧਾਇਕਾਂ ਨੇ ਸਾਫ ਪਾਣੀ ਦਾ ਮੁੱਦਾ ਚੁੱਕਿਆ।
ਪੰਜਾਬ ਵਿਧਾਨ ਸਭਾ ਇਜਲਾਸ: ਜਸਟਿਸ ਰਣਜੀਤ ਦੀ ਰਿਪੋਰਟ 'ਤੇ ਹੋਵੇਗੀ ਬਹਿਸ
NEXT STORY