ਚੰਡੀਗੜ੍ਹ (ਰਮਨਦੀਪ ਸੋਢੀ) — ਪੰਜਾਬ ਵਿਧਾਨ ਸਭਾ ਦਾ ਪਹਿਲਾ ਅਤੇ ਦੂਜਾ ਦਿਨ ਵਿਰੋਧੀ ਧਿਰਾਂ (ਅਕਾਲੀ ਦਲ ਤੇ ਆਮ ਆਦਮੀ ਪਾਰਟੀ) ਵਲੋਂ ਕੀਤੇ ਗਏ ਹੰਗਾਮੇ ਦੀ ਭੇਂਟ ਚੜ੍ਹ ਗਿਆ, ਜਿਸ ਕਾਰਨ ਕੋਈ ਉਚਤ ਫੈਸਲਾ ਨਹੀਂ ਲਿਆ ਜਾ ਸਕਿਆ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰਾਂ ਵਲੋਂ ਇਹ ਹੰਗਾਮਾ ਰਾਣਾ ਗੁਰਜੀਤ ਰੇਤ ਮਾਮਲੇ ਅਤੇ ਕੈਪਟਨ ਸਰਕਾਰ 'ਤੇ ਲੱਗ ਰਹੇ ਵਾਅਦਾ ਖਿਲਾਫੀ ਦੇ ਦੋਸ਼ਾਂ ਨੂੰ ਲੈ ਕੇ ਕੀਤਾ ਜਾ ਰਿਹਾ ਸੀ, ਉਥੇ ਹੀ ਹੰਗਾਮੇ ਦੀ ਸ਼ੁਰੂਆਤ ਬਜਟ ਸੈਸ਼ਨ ਦੇ ਪਹਿਲੇ ਦਿਨ ਕੇ. ਪੀ. ਐੱਸ. ਗਿੱਲ ਨੂੰ ਸ਼ਰਧਾਂਜਲੀ ਦੇਣ 'ਤੇ ਅਕਾਲੀ ਦਲ ਵਲੋਂ ਸਦਨ 'ਚੋਂ ਵਾਕਆਊਟ ਕਰਨ 'ਤੇ ਹੋਈ।
ਸੂਤਰਾਂ ਮੁਤਾਬਕ ਰੇਤ ਮਾਮਲੇ 'ਚ ਸਿੱਧੂ ਵਲੋਂ ਦਿੱਤੇ ਬਿਆਨਾਂ 'ਤੇ ਵਿਰੋਧੀ ਧਿਰ ਅੱਜ ਵੀ ਕੈਪਟਨ ਸਰਕਾਰ ਨੂੰ ਘੇਰ ਸਕਦਾ ਹੈ।
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਿਧਾਨ ਸਭਾ ਲਈ ਅੱਜ ਡਿਪਟੀ ਸਪੀਕਰ ਦੀ ਨਿਯੁਕਤੀ ਵੀ ਕੀਤੀ ਜਾਵੇਗੀ। ਜਿਸ ਲਈ ਕਾਂਗਰਸ ਵਲੋਂ ਮਲੋਟ ਦੇ ਐੱਮ. ਐੱਲ. ਏ. ਅਜੈਬ ਸਿੰਘ ਭੱਟੀ ਦਾ ਨਾਂ ਦਿੱਤਾ ਗਿਆ ਹੈ।
ਵੀਡੀਓ 'ਚ ਵੇਖੋ, ਕਿਵੇਂ ਬਲੱਡ ਬੈਂਕ ਦੇ ਸ਼ੀਸ਼ੇ ਤੋੜ ਕੇ ਅੰਦਰ ਜਾ ਵੜੀ ਕਾਰ
NEXT STORY