ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਵਿਧਾਨ ਸਭਾ ਸੈਸ਼ਨ ਖਤਮ ਹੁੰਦੇ ਹੀ ਭਾਜਪਾ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੱਤਾ ਹੈ। ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਜਿਸ ਸੈਸ਼ਨ ਵਿਚ ਵਿਰੋਧੀ ਧਿਰ ਨੂੰ ਬੋਲਣ ਨਾ ਦਿੱਤਾ ਜਾਵੇ, ਉਸ ਦਾ ਕੋਈ ਮਤਲਬ ਨਹੀਂ। ਇੰਨਾਂ ਹੀ ਨਹੀਂ ਸ਼ਵੇਤ ਮਲਿਕ ਨੇ ਸਿੱਧੂ 'ਤੇ ਵੀ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਉਹ ਸੈਸ਼ਨ ਨੂੰ ਵੀ ਲਾਫਟਰ ਸ਼ੋਅ ਹੀ ਸਮਝਦੇ ਹਨ।
ਇੱਥੇ ਦੱਸ ਦੇਈਏ ਕਿ ਮਾਨਸੂਨ ਸੈਸ਼ਨ ਦੇ ਆਖਰੀ ਦਿਨ ਬਰਗਾੜੀ ਕਾਂਡ ਦੀ ਰਿਪੋਰਟ 'ਤੇ ਵਿਧਾਨ ਸਭਾ 'ਚ ਬਹਿਸ ਕੀਤੀ ਗਈ, ਜਿਸ 'ਤੇ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਵਲੋਂ ਅਕਾਲੀ ਦਲ 'ਤੇ ਰੱਜ ਕੇ ਹਮਲੇ ਕੀਤੇ ਗਏ ਪਰ ਅਕਾਲੀ ਦਲ ਨੂੰ ਆਪਣਾ ਪੱਖ ਰੱਖਣ ਲਈ ਸਭ ਤੋਂ ਘੱਟ ਸਮਾਂ ਦਿੱਤਾ ਗਿਆ।
ਦਿੱਲੀ ਕਮੇਟੀ ਵੱਲੋਂ ਰਾਹੁਲ ਗਾਂਧੀ ਦੀ ਸਦਬੁੱਧੀ ਲਈ ਸੰਕੇਤਿਕ ਅਰਦਾਸ
NEXT STORY