ਚੰਡੀਗੜ੍ਹ : ਜੀ. ਐੱਸ. ਟੀ. ਨਾਲ ਸਬੰਧਿਤ ਕਾਨੂੰਨ 'ਚ ਸੋਧਾਂ ਨੂੰ ਪਾਸ ਕਰਾਉਣ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸਰਕਾਰ ਵਲੋਂ ਅਕਤੂਬਰ ਮਹੀਨੇ ਬੁਲਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਾਹਾ ਕਿ ਵਿਸ਼ੇਸ਼ ਸੈਸ਼ਨ ਦੀ ਤਰੀਕ ਦਾ ਫੈਸਲਾ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 'ਚ ਇਸ ਮਹੀਨੇ ਦੇ ਅਖੀਰ 'ਚ ਹੋਣ ਦੀ ਸੰਭਾਵਨਾ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਸਾਨੂੰ ਇਹ ਸੋਧਾਂ ਜਲਦ ਤੋਂ ਜਲਦ ਪਾਸ ਕਰਵਾਏ ਜਾਣ ਦੀ ਲੋੜ ਹੈ ਕਿਉਂਕਿ ਲੋਕ ਸਭਾ 'ਚ ਇਹ ਸੋਧਾਂ ਪਹਿਲਾਂ ਹੀ ਪਾਸ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੋਧਾਂ ਨੂੰ ਪਾਸ ਕਰਾਉਣ ਪਿੱਛੇ ਟੀਚਾ ਚੋਰ ਮੋਰੀਆਂ ਨੂੰ ਬੰਦ ਕਰਨਾ ਹੈ ਅਤੇ ਟੈਕਸ ਦੇਣ ਵਾਲਿੱਾਂ ਨੂੰ ਆਉਂਦੀਆਂ ਦਿੱਕਤਾਂ ਨੂੰ ਦੂਰ ਕਰਨਾ ਹੈ।
ਪੰਜਾਬ ਦੇ ਨਵੇਂ ਭਰਤੀ ਮੁਲਾਜ਼ਮਾਂ ਨੂੰ ਵੱਡੀ ਰਾਹਤ, 'ਪ੍ਰੋਬੇਸ਼ਨ ਪੀਰੀਅਡ' 'ਚ ਮਿਲੇਗੀ ਪੂਰੀ ਤਨਖਾਹ
NEXT STORY