ਨਾਭਾ (ਪੁਰੀ) : ਰਿਆਸਤੀ ਨਗਰੀ ਨਾਭਾ ਦੀ ਨਗਰ ਕੌਂਸਲ ਕਈ ਕਾਰਨਾਂ ਕਰਕੇ ਅਕਸਰ ਵਿਵਾਦਾਂ ਵਿਚ ਘਿਰਦੀ ਰਹਿੰਦੀ ਹੈ। ਪੰਜਾਬ ਵਿਜੀਲੈਂਸ ਵਲੋਂ ਨਗਰ ਕੌਂਸਲ ਨਾਭਾ ਦਾ ਅੱਜ ਰਿਕਾਰਡ ਫਰੋਲਿਆ ਗਿਆ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਦੋ ਮੈਂਬਰੀ ਵਿਭਾਗੀ ਵਿਜੀਲੈਂਸ ਦੀ ਟੀਮ ਜਿਸ ਵਿਚ ਇੰਸਪੈਕਟਰ ਜਸਵਿੰਦਰ ਸਿੰਘ ਢੀਂਡਸਾ ਅਤੇ ਸਬ ਇੰਸਪੈਕਟਰ ਅਸ਼ੋਕ ਕੁਮਾਰ ਸ਼ਾਮਲ ਹਨ ਨੇ ਨਗਰ ਕੌਂਸਲ ਨਾਭਾ ’ਤੇ ਅਚਾਨਕ ਦੁਪਹਿਰ ਬਾਰਾਂ ਵਜੇ ਦੇ ਕਰੀਬ ਪਹੁੰਚੇ, ਜਿਨ੍ਹਾਂ ਵਲੋਂ ਸ਼ਾਮ ਛੇ ਵਜੇ ਤੱਕ ਨਗਰ ਕੌਂਸਲ ਨਾਭਾ ਦੇ ਰਿਕਾਰਡ ਦੀ ਜਾਂਚ ਕੀਤੀ ਗਈ।
ਜਾਣਕਾਰੀ ਅਨੁਸਾਰ ਵਿਜੀਲੈਂਸ ਕੋਲ ਦੋ ਮਾਮਲਿਆਂ ਸੰਬੰਧੀ ਸ਼ਿਕਾਇਤ ਸੀ, ਜਿਸ ਵਿਚ ਸ਼ਿਕਾਇਤਕਰਤਾ ਰਾਜੇਸ਼ ਸ਼ਰਮਾ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਨਗਰ ਕੌਂਸਲ ਅਧਿਕਾਰੀਆਂ ਦੀ ਬੇਧਿਆਨੀ ਕਰਕੇ ਇਕ ਮਹਿਲਾ ਵਲੋਂ ਪਿਛਲੇ ਬਾਈ ਸਾਲ ਤੋਂ ਗਲਤ ਪੈਨਸ਼ਨ ਲਈ ਜਾ ਰਹੀ ਸੀ ਜਦੋਂ ਕਿ ਮਹਿਲਾ ਵਲੋਂ ਆਪਣੇ ਪਤੀ ਦੀ ਮੌਤ ਤੋਂ ਬਾਅਦ ਦੂਜਾ ਵਿਆਹ ਕਰਵਾ ਲਿਆ ਸੀ। ਇਸ ਤੋਂ ਇਲਾਵਾ ਇਕ ਹੋਰ ਮੁਲਾਜ਼ਮ ਵਲੋਂ ਜਾਅਲੀ ਦਸਤਾਵੇਜ਼ਾਂ ’ਤੇ ਨਗਰ ਕੌਂਸਲ ਨਾਭਾ ਵਿਚ ਨੌਕਰੀ ਦਿੱਤੀ ਗਈ ਸੀ ਜੋ ਕਿ ਗਲਤ ਹੈ।
ਵਿਜੀਲੈਂਸ ਬਿਊਰੋ ਵੱਲੋਂ 5,000 ਰੁਪਏ ਰਿਸ਼ਵਤ ਲੈਂਦਿਆਂ ਏ.ਐੱਸ.ਆਈ. ਜੁਝਾਰ ਸਿੰਘ ਰੰਗੇ ਹੱਥੀਂ ਕਾਬੂ
NEXT STORY