ਅੰਮ੍ਰਿਤਸਰ : ਭਾਰਤ ਵੱਲੋਂ ਪਾਕਿਸਤਾਨ ਸਥਿਤ ਅੱਤਵਾਦੀ ਟਿਕਾਣਿਆਂ "ਤੇ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਦੋਵਾਂ ਮੁਲਕਾਂ ਵਿਚਾਲੇ ਸਥਿਤੀ ਗੰਭੀਰ ਬਣੀ ਹੋਈ ਹੈ। ਇਸ ਦਰਮਿਆਨ ਬੀਤੀ ਰਾਤ ਅੰਮ੍ਰਿਤਸਰ ਵਿਚ ਮਿਜ਼ਾਈਲਾਂ ਡਿੱਗੀਆਂ ਮਿਲੀਆਂ ਹਨ। ਇਹ ਮਿਜ਼ਾਈਲਾਂ ਅੰਮ੍ਰਿਤਸਰ ਦੇ ਤਿੰਨ ਪਿੰਡਾਂ ਵਿਚ ਡਿੱਗੀਆਂ ਮਿਲੀਆਂ। ਪੰਜਾਬ ਪੁਲਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੀ ਜਾਣਕਾਰੀ ਤੁਰੰਤ ਫੌਜ ਨੂੰ ਦੇ ਦਿੱਤੀ ਗਈ ਸੀ। ਇਸ ਤੋਂ ਬਾਅਦ ਫੌਜ ਮੌਕੇ ‘ਤੇ ਪਹੁੰਚੀ ਅਤੇ ਇਨ੍ਹਾਂ ਮਿਜ਼ਾਈਲਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਨਾਲ ਲੈ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਬਣੇ ਤਣਾਅ ਦਰਮਿਆਨ ਭਾਖੜਾ ਡੈਮ ਤੋਂ ਵੱਡੀ ਖ਼ਬਰ, ਪੈ ਗਈਆਂ ਭਾਜੜਾਂ

ਸੂਤਰਾਂ ਮੁਤਾਬਕ ਇਹ ਮਿਜ਼ਾਈਲਾਂ ਪਿੰਡ ਦੁਧਾਲਾ, ਜੇਠੂਵਾਲ ਅਤੇ ਪੰਧੇਰ ਤੋਂ ਮਿਲੀਆਂ ਹਨ। ਸੂਤਰ ਦੱਸਦੇ ਹਨ ਕਿ ਇਹ ਉਹ ਮਿਜ਼ਾਈਲਾਂ ਹਨ ਜਿਸਦੀ ਵਰਤੋਂ ਭਾਰਤ ਅਤੇ ਪਾਕਿਸਤਾਨ ਦੋਵਾਂ ਦੀਆਂ ਫੌਜਾਂ ਕਰਦੀਆਂ ਹਨ। ਸੰਭਾਵਨਾ ਹੈ ਕਿ ਇਨ੍ਹਾਂ ‘ਤੇ ਪਾਕਿਸਤਾਨ ਵਾਲੇ ਪਾਸਿਓਂ ਹਮਲਾ ਕੀਤਾ ਗਿਆ ਸੀ ਪਰ ਭਾਰਤ ਦੇ ਮਿਜ਼ਾਈਲ ਵਿਰੋਧੀ ਸਿਸਟਮ ਨੇ ਇਨ੍ਹਾਂ ਨੂੰ ਅਸਮਾਨ ਵਿਚ ਹੀ ਬੇਅਸਰ ਕਰ ਦਿੱਤਾ। ਦੂਜੇ ਪਾਸੇ ਅੰਮ੍ਰਿਤਸਰ ਦੇ ਸਥਾਨਕ ਲੋਕਾਂ ਦਾ ਆਖਣਾ ਹੈ ਕਿ ਉਨ੍ਹਾਂ ਨੇ ਰਾਤ ਸਮੇਂ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ, ਜਿਸ ਮਗਰੋਂ ਸਵੇਰੇ ਇਹ ਮਿਜ਼ਾਈਰਾਂ ਬਰਾਮਦ ਹੋਈਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਦੇ ਸਕੂਲਾਂ ਵਿਚ ਭਲਕੇ ਛੁੱਟੀ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੱਖ-ਰਖਾਅ ਕਾਰਨ ਬਲਟਾਣਾ ਫਾਟਕ 4 ਦਿਨਾਂ ਲਈ ਬੰਦ
NEXT STORY