ਪਟਿਆਲਾ(ਬਿਊਰੋ)— ਪੰਜਾਬ 'ਚ ਧਰਤੀ ਹੇਠਲੇ ਪਾਣੀ 'ਚ ਹਾਨੀਕਾਰਕ ਤੱਤ 'ਫਲੋਰਾਈਡ' ਦੀ ਮਾਤਰਾ ਬਹੁਤ ਵੱਧ ਗਈ ਹੈ। ਇਸ ਸਬੰਧ ਵਿਚ ਰਾਜਿੰਦਰਾ ਹਸਪਤਾਲ ਹੱਡੀਆਂ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਨੇ ਦੱਸਿਆ ਕਿ 'ਫਲੋਰਸਿਸ' ਨਾਲ ਇਨਸਾਨ ਦੀ ਰੀੜ੍ਹ ਦੀ ਹੱਡੀ 'ਤੇ ਅਸਰ ਪੈਂਦਾ ਹੈ ਅਤੇ ਪਿੱਠ ਤੇ ਲੱਤਾਂ 'ਚ ਦਰਦ ਰਹਿਣ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਹੌਲੀ-ਹੌਲੀ ਲੱਤਾਂ ਖੜ੍ਹ ਜਾਂਦੀਆਂ ਹਨ, ਦੰਦ ਕਮਜ਼ੋਰ ਹੋਣ ਦੇ ਨਾਲ ਨਾਲ ਪੀਲੇ ਪੈ ਜਾਂਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਸਬੰਧੀ ਪੰਜਾਬ ਦੇ 285 ਪਿੰਡਾਂ ਦਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਰਵੇ ਕੀਤਾ ਗਿਆ ਸੀ, ਜਿਸ ਦੀ ਜਾਂਚ ਰਿਪੋਰਟ 'ਚ 'ਫਲੋਰਾਈਡ' ਦੀ ਸਹੀ ਮਾਤਰਾ 1.5 ਤੋਂ ਘੱਟ ਕਿਸੇ ਵੀ ਪਿੰਡ 'ਚ ਨਹੀਂ ਹੈ। ਅੰਮ੍ਰਿਤਸਰ ਦੇ ਪਿੰਡ ਕਲਰਬਾਲਾ ਪਾਈ 'ਚ 4.77 'ਫਲੋਰਾਈਡ' ਅਤੇ ਬਰਨਾਲਾ ਦੇ ਪਿੰਡ ਕਾਲੇਕੇ, ਬਠਿੰਡਾ ਦੇ ਪਿੰਡ ਭੂੰਦੜ, ਫ਼ਤਿਹਗੜ੍ਹ ਸਾਹਿਬ ਦੇ ਪਿੰਡ ਹਰਨਾ, ਪਤਾਰਸੀ ਖੁਰਦ 'ਚ 2.64 ਤੋਂ ਘੱਟ ਫਲੋਰਾਈਡ ਦੀ ਮਾਤਰਾ ਨਹੀਂ ਆਈ। ਫਾਜ਼ਿਲਕਾ ਦੇ ਪਿੰਡ ਘੜੂਮੀ 'ਚ 2.72, ਸਾਮਾਨਸਾ ਦੇ ਪਿੰਡ ਫੂਸ ਮੰਡੀ ਤੇ ਧੁਵਾਲਾ 'ਚ 2.52, ਪਠਾਨਕੋਟ ਦੇ ਪਿੰਡ ਗਾਂਡੇਪਿੰਡੀ ਤੇ ਖੋਖਰ ਕੋਟਲੀ 'ਚ 3.6, ਪਟਿਆਲਾ ਦੇ ਪਿੰਡ ਅਬਦੁਲਪੁਰ, ਪਰੌੜ, ਉਪਲੀ, ਬਲਾਕ ਘਨੌਰ ਤੇ ਪਿੰਡ ਬਲੋਪੁਰ, ਬੀਬੀਪੁਰ, ਚਲਹੇੜੀ, ਚਤਰਨਗਰ 'ਚ 5.2, ਫਰੀਦਪੁਰ ਜੱਟਾਂ, ਗੰਡਿਆਂ, ਘੱਗਰ ਸਰਾਏ, ਘੁੰਗਰਾਂ, ਹਸਨਪੁਰ ਜੱਟਾਂ, ਸਾਹਲ, ਸਲੇਮਪੁਰ ਸ਼ੇਖ਼ਾਂ, ਸਨੌਲੀਆਂ, ਸ਼ਾਹਪੁਰ ਅਰਾਈਆਂ, ਸੇਖੂਪੁਰ, ਸੂਹਰੋਂ, ਤੇਪਲਾ, ਉਲਾਣਾ, ਕਾਮੀ ਕਲਾਂ, ਖੈਰਪੁਰ ਸ਼ੇਖ਼ਾ, ਖ਼ਾਨਪੁਰ ਗੰਡਿਆਂ, ਖੇੜੀ ਮੰਡਲਾਂ, ਕੁੱਥਾਖੇੜੀ, ਲੋਚਮਾ, ਮਦਨਪੁਰ , ਮੱਗਰ, ਨਰੜੂ , ਨੱਥੂਮਾਜਰਾ, ਪਹਾੜੀਪੁਰ, ਪੰਡਤਾਂ ਖੇੜੀ, ਪਿੱਪਲ ਮੰਗੌਲੀ, ਬਲਾਕ ਪਟਿਆਲਾ ਦੇ ਚਮਾਰਹੇੜੀ, ਦੌਲਤਪੁਰ ਫ਼ਕੀਰਾਂ, ਮਹਿਮੂਦਪੁਰ ਆੜ੍ਹੀਆਂ, ਮਿਰਜ਼ਾਪੁਰ, ਰੀਠਖੇੜੀ, ਸੈਫਦੀਪੁਰ, ਬਲਾਕ ਰਾਜਪੁਰਾ ਦੇ ਪਿੰਡ ਅਕਬਰਪੁਰ, ਭੱਪਲ, ਭਟੇੜੀ, ਚੱਕ ਕਲਾਂ, ਚੰਦੂਆਂ ਖੁਰਦ , ਢਕਾਨਸੂ ਕਲਾਂ ਤੇ ਖੁਰਦ, ਫਰੀਦਪੁਰ, ਫਰੀਦਪੁਰ ਗੁੱਜਰਾਂ, ਇਸਲਾਮਪੁਰ, ਖੈਰਪੁਰ ਜੱਟਾਂ, ਖਰਾਜਪੁਰ, ਮੰਗਪੁਰ, ਮਹਿਮਾ, ਨਲਾਸ ਕਲਾਂ, ਨੀਲਪੁਰ, ਪੱਬਰੀ, ਉਗਾਣਾ, ਬਲਾਕ ਸਨੌਰ ਤੇ ਮੇਹਰਗੜ੍ਹ ਬੱਤਾ ਅਤੇ ਬੱਤੀ ਆਦਿ ਹੋਰ ਕਈ ਸਾਰੇ ਪਿੰਡਾਂ 'ਚ 'ਫਲੋਰਾਈਡ' ਦੀ ਮਾਤਰਾ 2.52 ਤੋਂ 8.7 ਤੱਕ ਦਰਜ ਕੀਤੀ ਗਈ।
ਜ਼ਿਲਾ ਸੰਗਰੂਰ ਦੇ ਪਿੰਡ ਘਨੌਟਾ, ਘਮੌੜ ਘਾਟ, ਡੇਹਲੇਵਾਲ, ਢੀਂਡਸਾ, ਲੇਹਲ ਖੁਰਦ, ਭਾਈ ਕੇ ਪਸ਼ੌਰ, ਖ਼ਾਨਪੁਰ, ਘਨੌਰ ਰਾਜਪੂਤਾਂ, ਰਾਗਗੜ੍ਹ ਗੁੱਜਰਾਂ, ਰਾਮਪੁਰ ਗੁੱਜਰਾਂ, ਭਾਰੋ, ਖਾਨਗੜ੍ਹ, ਖੇਤਲਾ, ਸੰਤਪੁਰਾ, ਸੇਹਰੋਂ, ਸਿਹਾਲ 'ਚ 2.7 ਤੋਂ 4.2 ਤੱਕ 'ਫਲੋਰਾਈਡ' ਦੀ ਮਾਤਰਾ ਹੈ। ਅਧਿਕਾਰੀ ਸਿਰਫ਼ ਏਨਾ ਕਹਿ ਰਹੇ ਹਨ ਕਿ ਪਿੰਡਾਂ 'ਚ ਸਰਕਾਰ ਵੱਲੋਂ ਆਰ.ਓ. ਲਗਾ ਕੇ ਕਾਫ਼ੀ ਏਰੀਆ ਠੀਕ ਕਰ ਦਿੱਤਾ ਗਿਆ ਹੈ।
ਪੰਜਾਬ ਡਰੱਗਜ਼ ਮਾਮਲੇ ਨੂੰ ਲੈ ਕੇ ਹਾਈਕੋਰਟ 'ਚ ਹੋਈ ਸੁਣਵਾਈ (ਵੀਡੀਓ)
NEXT STORY