ਫਤਿਹਗੜ੍ਹ ਸਾਹਿਬ (ਬਿਊਰੋ)— ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ ਪੰਜਾਬ ਵਿਚ ਡਰੱਗਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਰੁੱਕ ਨਹੀਂ ਰਹੀਆਂ ਹਨ। ਇਸ ਮਾਮਲੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਹੋਈ। ਇਹ ਮਾਮਲਾ ਪਹਿਲੀ ਵਾਰ ਚੀਫ ਜਸਟਿਸ ਕ੍ਰਿਸ਼ਣ ਮੁਰਾਰੀ ਦੀ ਕੋਰਟ ਵਿਚ ਲੱਗਾ ਸੀ। ਲਿਹਾਜ਼ਾ ਸੁਣਵਾਈ ਤੋਂ ਬਾਅਦ ਚੀਫ ਜਸਟਿਸ ਨੇ ਕਿਹਾ ਕਿ ਮਾਮਲੇ ਦੇ ਦੋ ਪਹਿਲੂ ਹਨ। ਇਕ ਮੁੱਖ ਫੈਸਲਾ ਅਤੇ ਦੂਜਾ ਇਸ ਦੇ ਨਾਲ ਜੁੜੇ ਬੇਲ ਮੇਟਰਜ਼ ਭਾਵ ਜ਼ਮਾਨਤ ਦੀਆਂ ਪਟੀਸ਼ਨਾਂ। ਚੀਫ ਜਸਟਿਸ ਨੇ ਕਿਹਾ ਕਿ ਉਹ ਐਡਮਿਨਿਸਟ੍ਰੇਟਿਵ ਸਾਈਟ 'ਤੇ ਫੈਸਲਾ ਲੈਣਗੇ। ਪਹਿਲਾ ਇਹ ਕੀ ਮੁੱਖ ਮਾਮਲਾ ਅਤੇ ਬੇਲ ਮੈਟਰਜ਼ ਵੱਖ ਜਾਣਗੇ ਜਾਂ ਨਹੀਂ ਅਤੇ ਦੂਜਾ ਇਹ ਕੀ ਕਿਹੜਾ ਬੈਂਚ ਇਸ ਮਾਮਲੇ ਨੂੰ ਸੁਣੇਗਾ।
ਡਰੱਗਜ਼ ਮਾਮਲੇ 'ਤੇ ਪੰਜਾਬ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦੀ ਜੱਜਮੈਂਟ ਪੜ੍ਹ ਕੇ ਹੀ ਕੋਰਟ ਨੂੰ ਅਸਿਸਟ ਕਰਨਗੇ। ਉਥੇ ਹੀ ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ ਨੇ ਕਿਹਾ ਕਿ ਚੀਫ ਜਸਟਿਸ ਨੂੰ ਐਡਮਿਨਿਸਟ੍ਰੇਟਿਵ ਸਾਈਟ 'ਤੇ ਫੈਸਲਾ ਲੈਣਾ ਹੈ, ਉਹ ਫੈਸਲੇ ਦਾ ਇੰਤਜ਼ਾਰ ਕਰਨਗੇ। ਦੱਸ ਦੇਈਏ ਕਿ 3 ਸਾਲ ਤੋਂ ਜਸਟਿਸ ਸੂਰਿਆਕਾਂਤ ਦੀ ਬੈਂਚ ਇਸ ਮਾਮਲੇ ਨੂੰ ਸੁਣ ਰਹੀ ਸੀ ਤਾਂ ਸੰਭਾਵਨਾ ਇਹ ਹੈ ਕਿ ਇਹ ਕੇਸ ਫਿਰ ਤੋਂ ਸੂਰਿਆਕਾਂਤ ਦੀ ਬੈਂਚ ਨੂੰ ਰੈਫਰ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਡਰੱਗਜ਼ ਮਾਮਲੇ ਦੇ ਦੋਸ਼ੀਆਂ ਜਗਜੀਤ ਸਿੰਘ ਚਾਹਲ ਅਤੇ ਚੂੰਨੀ ਲਾਲ ਗਾਬਾ ਦੀ ਜ਼ਮਾਨਤ ਪਟੀਸ਼ਨ ਵੀ ਲੱਗੀ ਹੋਈ ਸੀ।
ਸਤੰਬਰ 'ਚ 10 ਵੱਡੀਆਂ ਰੈਲੀਆਂ ਕਰੇਗੀ 'ਆਪ', ਕੱਲ ਹੋਵੇਗਾ ਆਗਾਜ਼
NEXT STORY