ਜਲੰਧਰ (ਜ. ਬ.)– ਮੌਸਮ ਵਿਚ ਤੇਜ਼ੀ ਨਾਲ ਹੋ ਰਹੇ ਬਦਲਾਅ ਕਾਰਨ ਇਕਦਮ ਗਰਮੀ ਪੈਣੀ ਸ਼ੁਰੂ ਹੋ ਗਈ ਹੈ। ਜਲੰਧਰ ਦਾ ਤਾਪਮਾਨ 33 ਡਿਗਰੀ ਤੋਂ ਪਾਰ ਪਹੁੰਚ ਚੁੱਕਾ ਹੈ। ਮੌਸਮ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਮਈ ਦਾ ਅੱਧੇ ਤੋਂ ਵੱਧ ਮਹੀਨਾ ਬਰਸਾਤ ਵਿਚ ਲੰਘਿਆ ਅਤੇ ਗਰਮੀ ਨਹੀਂ ਪਈ ਪਰ ਜੂਨ ਮਹੀਨੇ ਦੀ ਸ਼ੁਰੂਆਤ ਗਰਮੀ ਨਾਲ ਹੋਈ ਹੈ। ਅਗਲੇ 5 ਦਿਨ ਮੌਸਮ ਬਿਲਕੁਲ ਸਾਫ਼ ਰਹੇਗਾ। 5 ਤੋਂ 7 ਡਿਗਰੀ ਤਕ ਤਾਪਮਾਨ ਵਧਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਇਹ ਵੀ ਪੜ੍ਹੋ-ਨਸ਼ੇ ਦੇ ਦੈਂਤ ਨੇ ਉਜਾੜਿਆ ਘਰ, ਫਿਲੌਰ ਵਿਖੇ 2 ਸਾਲਾਂ ’ਚ ਨਿਗਲੀਆਂ ਪਰਿਵਾਰ ਦੇ 3 ਨੌਜਵਾਨਾਂ ਦੀਆਂ ਜ਼ਿੰਦਗੀਆਂ
ਮੌਸਮ ਵਿਭਾਗ ਅਨੁਸਾਰ ਇਸ ਵਾਰ ਇਸ ਮਹੀਨੇ ਪਿਛਲੇ 10 ਸਾਲਾਂ ਦਾ ਰਿਕਾਰਡ ਗਰਮੀ ਤੋੜ ਸਕਦੀ ਹੈ। ਹਰ ਸਾਲ 42 ਡਿਗਰੀ ਦੇ ਲਗਭਗ ਤਾਪਮਾਨ ਜੂਨ ਮਹੀਨੇ ਵਿਚ ਦਰਜ ਕੀਤਾ ਗਿਆ ਸੀ ਅਤੇ ਇਸ ਵਾਰ ਤਾਪਮਾਨ 43 ਡਿਗਰੀ ਤੋਂ ਪਾਰ ਪਹੁੰਚ ਸਕਦਾ ਹੈ। ਇਸ ਦੇ ਨਾਲ ਹੀ ਪਹਾੜੀ ਇਲਾਕਿਆਂ ਵਿਚ ਜ਼ਬਰਦਸਤ ਬਰਸਾਤਾਂ ਵੀ ਹੋ ਰਹੀਆਂ ਹਨ। ਵੈਸਟਰਨ ਡਿਸਟਰਬੈਂਸ ਕਾਰਨ ਇਹ ਹਾਲਾਤ ਪੈਦਾ ਹੋਏ ਹਨ ਕਿ ਮੌਸਮ ਇਕਦਮ ਕਰਵਟ ਲੈ ਰਿਹਾ ਹੈ। ਸੈਟੇਲਾਈਟ ਅਨੁਸਾਰ ਮੌਸਮ ਬਿਲਕੁਲ ਸਾਫ਼ ਰਹੇਗਾ ਅਤੇ ਤੇਜ਼ ਧੁੱਪ ਪਵੇਗੀ।
ਵਧ ਰਹੇ ਤਾਪਮਾਨ ਦਾ ਅਸਰ ਹਰੇਕ ਸੈਕਟਰ ’ਤੇ ਪਵੇਗਾ
ਜਿਸ ਤਰ੍ਹਾਂ ਨਾਲ ਤਾਪਮਾਨ ਵਧ ਰਿਹਾ ਹੈ, ਉਸ ਦਾ ਅਸਰ ਹਰੇਕ ਸੈਕਟਰ ’ਤੇ ਪਵੇਗਾ। ਸਭ ਤੋਂ ਜ਼ਿਆਦਾ ਅਸਰ ਇਸਦਾ ਪਾਵਰਕਾਮ ’ਤੇ ਪੈਣ ਵਾਲਾ ਹੈ। ਬਿਜਲੀ ਦੇ ਫਾਲਟ ਪੈਣਗੇ ਅਤੇ ਪਾਵਰਕਾਮ ਦਾ ਸਿਸਟਮ ਬੁਰੀ ਤਰ੍ਹਾਂ ਨਾਲ ਖਰਾਬ ਹੋ ਸਕਦਾ ਹੈ। ਜ਼ਿਆਦਾ ਗਰਮੀ ਕਾਰਨ ਜਾਨਵਰਾਂ ਅਤੇ ਪੰਛੀਆਂ ਦਾ ਵੀ ਬੁਰਾ ਹਾਲ ਹੋਵੇਗਾ। ਜੇਕਰ ਜੂਨ ਮਹੀਨੇ ਇਕ ਵੀ ਵੈਸਟਰਨ ਡਿਸਟਰਬੈਂਸ ਕਾਰਨ ਬਰਸਾਤਾਂ ਹੋਈਆਂ ਤਾਂ ਤਾਪਮਾਨ ਵਿਚ ਹਲਕੀ ਗਿਰਾਵਟ ਹੀ ਆਉਣ ਦੀ ਸੰਭਾਵਨਾ ਹੈ। ਪੂਰੀ ਤਪਸ਼ ਰਹੇਗੀ।
ਇਹ ਵੀ ਪੜ੍ਹੋ-ਸਟ੍ਰਾਬੇਰੀ ਦੀ ਖੇਤੀ ਕਰਕੇ ਸੁਲਤਾਨਪੁਰ ਲੋਧੀ ਦਾ ਕਿਸਾਨ ਕਮਾ ਰਿਹਾ ਲੱਖਾਂ ਰੁਪਏ, ਬਣਿਆ ਹੋਰਾਂ ਲਈ ਰਾਹ ਦਸੇਰਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਪਿੰਡ ਬੁਲੰਦਪੁਰ 'ਚੋਂ ਸ਼ੱਕੀ ਹਾਲਾਤ 'ਚ ਲਾਪਤਾ ਹੋਇਆ ਬੱਚਾ, ਮਾਪੇ ਰੋ-ਰੋ ਬੇਹਾਲ
NEXT STORY