ਜਲੰਧਰ (ਵੈੱਬ ਡੈਸਕ) : ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਪੂਰਥਲਾ ਤੋਂ ਸਾਬਕਾ ਵਿਧਾਇਕ ਅਤੇ ਐੱਸ. ਜੀ. ਪੀ. ਸੀ. ਮੈਂਬਰ ਬੀਬੀ ਜਗੀਰ ਕੌਰ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਵਿਖੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਸਬੰਧ 'ਚ ਬੋਲਦੇ ਹੋਏ ਕਿਹਾ ਕਿ ਅਕਾਲੀ ਦਲ ਵੱਲੋਂ ਉਮੀਦਵਾਰਾਂ ਦਾ ਐਲਾਨ ਅਗਲੇ ਮਹੀਨੇ ਕੀਤਾ ਜਾ ਸਕਦਾ ਹੈ।ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਹੋਣਗੇ ਅਕਾਲੀ ਦਲ ਦੇ ਉਮੀਦਵਾਰ (ਵੀਡੀਓ)
ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਪੂਰਥਲਾ ਤੋਂ ਸਾਬਕਾ ਵਿਧਾਇਕ ਅਤੇ ਐੱਸ. ਜੀ. ਪੀ. ਸੀ. ਮੈਂਬਰ ਬੀਬੀ ਜਗੀਰ ਕੌਰ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਹੈ।
ਡਾ. ਮਨਮੋਹਨ ਸਿੰਘ ਦੇ ਅੰਮ੍ਰਿਤਸਰ ਤੋਂ ਚੋਣ ਲੜਨ ਦੀ ਚਰਚਾ 'ਤੇ ਭਾਜਪਾ ਦਾ 'ਤੰਜ'
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਅੰਮ੍ਰਿਤਸਰ ਦੀ ਲੋਕ ਸਭਾ ਸੀਟ 'ਤੇ ਚੋਣ ਲੜਨ ਦੀ ਚਰਚਾ 'ਤੇ ਭਾਜਪਾ ਨੇ ਤੰਜ ਕੱਸਿਆ ਹੈ।
ਅਗਲੇ ਮਹੀਨੇ ਤੱਕ ਅਕਾਲੀ ਦਲ ਕਰੇਗਾ ਉਮੀਦਵਾਰਾਂ ਦਾ ਐਲਾਨ
ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ।
ਸਿੱਖ ਦੀ ਸੇਵਾ ਨੂੰ ਸਲਾਮ, 8 ਸਾਲਾਂ ਤੋਂ ਲੰਗਰ 'ਚ ਜਾ ਕੇ ਚੁੱਕ ਰਿਹੈ ਜੂਠੇ ਪੱਤਲ (ਵੀਡੀਓ)
ਪੰਜਾਬ ਵਿਚ ਅਕਸਰ ਧਾਰਮਿਕ ਸਮਾਗਮ ਪੂਰੀ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ ਜਿਸ ਤਹਿਤ ਲੋਕਾਂ ਵਲੋਂ ਆਪਣੀ ਸ਼ਰਧਾ ਮੁਤਾਬਕ ਲੰਗਰ ਦੀ ਸੇਵਾ ਵੀ ਨਿਭਾਈ ਜਾਂਦੀ ਹੈ
ਅਕਾਲੀ ਦਲ ਨੇ ਬਦਲੀ ਨੀਤੀ, ਬਠਿੰਡਾ ਨਹੀਂ ਇਸ ਹਲਕੇ ਤੋਂ ਚੋਣ ਲੜੇਗੀ ਹਰਸਿਮਰਤ
2014 ਦੀਆਂ ਲੋਕ ਸਭਾ ਚੋਣਾਂ 'ਚ ਦਿਓਰ ਮਨਪ੍ਰੀਤ ਸਿੰਘ ਬਾਦਲ ਨੂੰ 19000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਉਣ ਵਾਲੀ ਹਰਸਿਮਰਤ ਕੌਰ ਬਾਦਲ ਇਸ ਵਾਰ ਬਠਿੰਡਾ ਨਹੀਂ ਸਗੋਂ ਫਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ।
ਚੋਣ ਕਮਿਸ਼ਨ ਨੇ ਪਕੌੜਿਆਂ ਤੇ ਬਰਫੀ ਦੇ ਰੇਟ ਕੀਤੇ ਤੈਅ
ਚੋਣ ਕਮਿਸ਼ਨ ਨੇ ਇਸ ਵਾਰ ਸਿਰੋਪੇ ਦਾ ਰੇਟ ਵੀ ਤੈਅ ਕੀਤਾ ਹੈ। ਇੰਝ ਹੀ ਝਾੜੂ ਦਾ ਰੇਟ ਵੀ ਨਿਸ਼ਚਿਤ ਕਰ ਦਿੱਤਾ ਗਿਆ ਹੈ।
ਸਰਹੱਦੀ ਕੁੜੱਤਣ ਦੇ ਬਾਵਜੂਦ ਪਾਕਿ ਵਿਸਾਖੀ ਮੌਕੇ 3000 ਸਿੱਖਾਂ ਲਈ ਜਾਰੀ ਕਰੇਗਾ ਵੀਜ਼ਾ
ਭਾਰਤੀ ਹਵਾਈ ਫੌਜ ਵੱਲੋਂ ਪੁਲਵਾਮਾ ਹਮਲੇ ਤੋਂ ਬਾਅਦ ਬਾਲਾਕੋਟ ਵਿਚ ਕੀਤੀ ਸਟ੍ਰਾਈਕ ਨਾਲ ਭਾਰਤ-ਪਾਕਿ ਵਿਚ ਪੈਦਾ ਹੋਈ ਸਿਆਸੀ ਅਤੇ ਸਰਹੱਦੀ ਕੁੜੱਤਣ ਦੇ ਬਾਵਜੂਦ ਪਾਕਿ ਵੱਲੋਂ ਵਿਸਾਖੀ ਮੌਕੇ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ 'ਤੇ ਆਉਣ ਲਈ 3000 ਸਿੱਖਾਂ ਨੂੰ ਵੀਜ਼ਾ ਦੇਣ ਲਈ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।
ਚੰਡੀਗੜ੍ਹ ਪੁਲਸ ਦਾ ਫਿਲਮੀ ਸਟਾਈਲ, ਤੀਜੀ ਮੰਜ਼ਿਲ ਤੋਂ ਦਬੋਚਿਆ ਸਨੈਚਰ (ਵੀਡੀਓ)
ਸੈਕਟਰ 56 'ਚ ਇਕ ਚੈਨ ਸਨੈਚਰ ਨੂੰ 2 ਪੁਲਸ ਮੁਲਾਜ਼ਮਾਂ ਨੇ ਫਿਲਮੀ ਸਟਾਈਲ 'ਚ ਧਰ ਦਬੋਚਿਆ।
ਪਟਿਆਲੇ ਵਾਲੇ ਰਫਲਾਂ ਰੱਖਣ ਦੇ ਸ਼ੌਕੀ, ਬਠਿੰਡਾ ਨੂੰ ਛੱਡਿਆ ਪਿੱਛੇ
ਪਟਿਆਲਾ ਪੈਗ ਮਗਰੋਂ ਹੁਣ ਪਟਿਆਲੇ ਵਾਲੇ ਰਫਲਾਂ ਰੱਖਣ ਦੇ ਵੀ ਸ਼ੌਕੀ ਬਣ ਗਏ ਹਨ, ਜਿਨ੍ਹਾਂ ਨੇ ਅਸਲੇ ਵਿਚ ਜ਼ਿਲਾ ਬਠਿੰਡਾ ਨੂੰ ਪਿੱਛੇ ਛੱਡ ਦਿੱਤਾ ਹੈ।
ਬੜ੍ਹਕਾਂ ਮਾਰਨ ਤੋਂ ਰੋਕਣਾ ਪਿਆ ਮਹਿੰਗਾ, ਹਮਲਵਰਾਂ ਨੇ ਵੱਢੀ ਧੌਣ (ਵੀਡੀਓ)
ਅੰਮ੍ਰਿਤਸਰ 'ਚ ਸੁਸ਼ਾਂਤ ਨਾਂ ਦਾ ਨੌਜਵਾਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਜਾਣਕਾਰੀ ਮੁਤਾਬਕ ਗਲੀ 'ਚ ਮੁੰਡਿਆਂ ਨੂੰ ਬੜਕਾਂ ਮਾਰਨ ਤੋਂ ਰੋਕਣਾ ਇਸ ਨੌਜਵਾਨ ਨੂੰ ਏਨਾ ਮਹਿੰਗਾ ਪਿਆ
ਜਲੰਧਰ ਤੇ ਅੰਮ੍ਰਿਤਸਰ ਦੇ ਪਾਸਪੋਰਟ ਕੇਂਦਰਾਂ 'ਚ ਮਿਲੇਗੀ ਇਹ ਸਹੂਲਤ
NEXT STORY