ਅੰਮ੍ਰਿਤਸਰ (ਸੁਮਿਤ ਖੰਨਾ)—ਅੰਮ੍ਰਿਤਸਰ 'ਚ ਸੁਸ਼ਾਂਤ ਨਾਂ ਦਾ ਨੌਜਵਾਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਜਾਣਕਾਰੀ ਮੁਤਾਬਕ ਗਲੀ 'ਚ ਮੁੰਡਿਆਂ ਨੂੰ ਬੜਕਾਂ ਮਾਰਨ ਤੋਂ ਰੋਕਣਾ ਇਸ ਨੌਜਵਾਨ ਨੂੰ ਏਨਾ ਮਹਿੰਗਾ ਪਿਆ, ਕਿ ਇਸਦੀ ਜਾਨ 'ਤੇ ਬਣ ਗਈ। ਹਮਲਾਵਰਾਂ ਨੇ ਸਰਜੀਕਲ ਬਲੇਡ ਨਾਲ ਇਸਦੇ ਗਲੇ 'ਤੇ ਵਾਰ ਕੀਤਾ, ਜਿਸ ਨਾਲ ਸੁਸ਼ਾਂਤ ਦੀ ਫੂਡ ਪਾਈਪ ਤੱਕ ਕੱਟੀ ਗਈ। ਮਾਮਲਾ ਅੰਮ੍ਰਿਤਸਰ ਦੇ ਵਾਲ ਸਿਟੀ ਇਲਾਕੇ ਦਾ ਹੈ, ਜਿੱਥੇ ਕੁੱਝ ਮੁੰਡਿਆਂ ਨੇ ਤੂੰ-ਤੂੰ, ਮੈਂ-ਮੈਂ ਤੋਂ ਬਾਅਦ ਸੁਸ਼ਾਂਤ 'ਤੇ ਜਾਨਲੇਵਾ ਹਮਲਾ ਕਰ ਦਿੱਤਾ।
ਦੂਜੇ ਪਾਸੇ ਪੁਲਸ ਨੇ ਮਾਮਲਾ ਦਰਜ ਕਰ ਦੋਸ਼ੀਆਂ ਦੀ ਫੜੋ-ਫੜੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਸੁਸ਼ਾਂਤ ਹੋਟਲਾਂ 'ਚ ਕੈਮਰੇ ਲਗਾਉਣ ਦਾ ਕੰਮ ਕਰਦਾ ਹੈ।
ਸਰਹੱਦੀ ਕੁੜੱਤਣ ਦੇ ਬਾਵਜੂਦ ਪਾਕਿ ਵਿਸਾਖੀ ਮੌਕੇ 3000 ਸਿੱਖਾਂ ਲਈ ਜਾਰੀ ਕਰੇਗਾ ਵੀਜ਼ਾ
NEXT STORY