ਜਲੰਧਰ (ਵੈੱਬ ਡੈਸਕ) : ਸੁਖਪਾਲ ਖਹਿਰਾ ਅਤੇ ਸਿਮਰਜੀਤ ਬੈਂਸ ਜਿੱਥੇ ਹਰਸਿਮਰਤ ਬਾਦਲ ਖਿਲਾਫ ਚੋਣ ਲੜਨ ਦੀ ਤਿਆਰੀ ਵਿਚ ਹਨ, ਉੱਥੇ ਹੀ ਹੁਣ ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਬਠਿੰਡਾ ਤੋਂ ਚੋਣ ਲੜਨ ਲਈ ਲਲਕਾਰਿਆ ਹੈ। ਦੂਜੇ ਪਾਸੇ ਅਕਾਲੀ ਦਲ ਵਲੋਂ ਸੰਗਰੂਰ ਸੀਟ ਤੋਂ ਵਿਧਾਇਕ ਪਰਮਿੰਦਰ ਢੀਂਡਸਾ ਨੂੰ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਸੁਖਬੀਰ ਬਾਦਲ ਦਾ ਭਗਵੰਤ ਮਾਨ ਨੂੰ ਚੈਲੰਜ
ਸੁਖਪਾਲ ਖਹਿਰਾ ਅਤੇ ਸਿਮਰਜੀਤ ਬੈਂਸ ਜਿੱਥੇ ਹਰਸਿਮਰਤ ਬਾਦਲ ਖਿਲਾਫ ਚੋਣ ਲੜਨ ਦੀ ਤਿਆਰੀ ਵਿਚ ਹਨ, ਉੱਥੇ ਹੀ ਹੁਣ ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਬਠਿੰਡਾ ਤੋਂ ਚੋਣ ਲੜਨ ਲਈ ਲਲਕਾਰਿਆ ਹੈ।
ਸੁਖਬੀਰ ਨੂੰ ਆਈ ਢੀਂਡਸਾ ਦੀ ਯਾਦ (ਵੀਡੀਓ)
ਅਕਾਲੀ ਦਲ ਵਲੋਂ ਸੰਗਰੂਰ ਸੀਟ ਤੋਂ ਵਿਧਾਇਕ ਪਰਮਿੰਦਰ ਢੀਂਡਸਾ ਨੂੰ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਕੱਲੇ ਚੋਣਾਂ ਲੜਨ ਤੋਂ ਡਰਦੇ ਹਨ ਕੇਜਰੀਵਾਲ : ਹਰਸਿਮਰਤ
ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਜਿੱਤ ਕੇ ਮੋਦੀ ਦੀ ਕੈਬਨਿਟ 'ਚ ਮੰਤਰੀ ਬਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਦਾ 2019 ਦੀਆਂ ਲੋਕ ਸਭਾ ਚੋਣਾਂ 'ਚ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ।
ਗੁਰਦੁਆਰੇ 'ਚੋਂ 9 ਗੁਟਕਾ ਸਾਹਿਬ ਚੋਰੀ ਕਰਕੇ ਕੀਤੀ ਬੇਅਦਬੀ
ਕਸਬਾ ਖੇਮਕਰਨ ਨੇੜੇ ਪਿੰਡ ਮਹਿੰਦੀਪੁਰ ਦੇ ਗੁਰਦੁਆਰਾ ਸਾਹਿਬ 'ਚ ਗੁਟਕੇ ਸਾਹਿਬ ਚੋਰੀ ਕਰਕੇ ਬੇਅਦਬੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣੋ ਭਗਵੰਤ ਮਾਨ ਦੇ ਗੋਦ ਲਏ ਪਿੰਡ ਬੇਨੜਾ ਦਾ ਹਾਲ
ਐੱਮ. ਪੀਜ਼ ਵੱਲੋਂ ਸਾਂਸਦ ਆਦਰਸ਼ ਗ੍ਰਾਮ ਯੋਜਨਾ ਤਹਿਤ ਪੰਜ ਸਾਲ ਪਹਿਲਾਂ ਕਈ ਪਿੰਡ ਗੋਦ ਲਏ ਗਏ ਸਨ।
ਕੇਸਗੜ੍ਹ ਦੀ ਹੋਲੀ 'ਚ ਮੇਜਰ ਸਿੰਘ ਦੀ ਦਸਤਾਰ ਬਣੀ ਖਿੱਚ ਦਾ ਕੇਂਦਰ (ਵੀਡੀਓ)
ਹੋਲੀ ਦਾ ਤਿਉਹਾਰ ਪੂਰੇ ਦੇਸ਼ 'ਚ ਬੜੇ ਹੀ ਪਿਆਰ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਜਲੰਧਰ: ਲੀਲੀ ਰਿਜ਼ੋਰਟ 'ਚ ਹੋਲੀ ਦੇ ਜਸ਼ਨ ਦੌਰਾਨ 2 ਧਿਰਾਂ ਭਿੜੀਆਂ (ਵੀਡੀਓ)
ਸ਼ਹਿਰ ਦੇ ਲੀਲੀ ਰਿਜ਼ੋਰਟ 'ਚ ਹੋਲੀ ਦੇ ਜਸ਼ਨ ਦੌਰਾਨ 2 ਧਿਰ ਆਪਸ 'ਚ ਭਿੜ ਗਏ। ਇਸ ਦੌਰਾਨ ਕਈ ਲੋਕ ਜ਼ਖਮੀ ਵੀ ਹੋ ਗਏ।
ਭਗੌੜੇ ਪਤੀ ਨੇ ਪਤਨੀ ਤੇ ਧੀ ਨੂੰ ਮਾਰੀਆਂ ਗੋਲੀਆਂ, ਧੀ ਦੀ ਮੌਤ (ਵੀਡੀਓ)
ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ਕੰਰ ਦੇ ਪਿੰਡ ਬਸਤੀ ਸੋਸਿਆ 'ਚ ਇਕ ਮੇਜਰ ਨਾਂ ਦੇ ਵਿਅਕਤੀ ਵਲੋਂ ਆਪਣੀ ਪਤਨੀ ਤੇ ਧੀ 'ਤੇ ਅੰਨ੍ਹੇਵਾਹ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪਠਾਨਕੋਟ : 11ਵੀਂ ਦੇ ਵਿਦਿਆਰਥੀ 'ਤੇ ਐਸਿਡ ਅਟੈਕ
ਪਠਾਨਕੋਟ 'ਚ ਇਕ 11ਵੀਂ ਜਮਾਤ ਦੇ ਵਿਦਿਆਰਥੀ 'ਤੇ ਐਸਿਡ ਅਟੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਮਾਂ ਦੀ ਮੌਤ ਤੋਂ ਬਾਅਦ ਸਦਮੇ 'ਚ ਆਏ ਪੁੱਤ ਨੇ ਕੀਤੀ ਖੁਦਕੁਸ਼ੀ
ਅੰਮ੍ਰਿਤਸਰ 'ਚ ਦਿਲ ਕੰਬਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਮਾਂ ਨੂੰ ਮਰੇ ਹੋਏ 10 ਦਿਨ ਵੀ ਨਹੀਂ ਹੋਏ ਸਨ ਕਿ ਉਸ ਦੇ ਪੁੱਤਰ ਨੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
ਇਕੱਲੇ ਚੋਣਾਂ ਲੜਨ ਤੋਂ ਡਰਦੇ ਹਨ ਕੇਜਰੀਵਾਲ : ਹਰਸਿਮਰਤ
NEXT STORY