ਜਲੰਧਰ (ਵੈੱਬ ਡੈਸਕ) : ਡਿਊਟੀ ਦੌਰਾਨ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦੇ ਪੈਰੀਂ ਹੱਥ ਲਾਉਣ ਵਾਲੇ ਡੀ. ਐੱਸ. ਪੀ. ਕਰਨ ਸ਼ੇਰ ਸਿੰਘ ਢਿੱਲੋਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਬਠਿੰਡਾ ਤੋਂ ਤਬਦੀਲ ਕਰਕੇ ਜਲੰਧਰ ਪੀ. ਏ. ਪੀ. 'ਚ ਆਰਮਡ ਬਟਾਲੀਅਨ 'ਚ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ। ਦੂਜੇ ਪਾਸੇ ਸੁਖਪਾਲ ਖਹਿਰਾ ਨੇ ਚੋਣ ਕਮਿਸ਼ਨ ਵਲੋਂ ਬੇਅਦਬੀ ਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਬਣਾਏ ਗਏ ਸਿੱਟ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਕੀਤੇ ਗਏ ਤਬਦਾਲੇ 'ਤੇ ਸਵਾਲ ਚੁੱਕੇ ਹਨ। ਖਹਿਰਾ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਦੇ ਫੈਸਲੇ ਨੂੰ ਗਲਤ ਅਤੇ ਸਿਆਸਤ ਤੋਂ ਪ੍ਰੇਰਤ ਕਰਾਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਸੁਖਬੀਰ ਬਾਦਲ ਦੇ ਪੈਰੀਂ ਹੱਥ ਲਾਉਣ ਵਾਲੇ ਡੀ. ਐੱਸ. ਪੀ. 'ਤੇ ਡਿੱਗੀ ਗਾਜ਼
ਡਿਊਟੀ ਦੌਰਾਨ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦੇ ਪੈਰੀਂ ਹੱਥ ਲਾਉਣ ਵਾਲੇ ਡੀ. ਐੱਸ. ਪੀ. ਕਰਨ ਸ਼ੇਰ ਸਿੰਘ ਢਿੱਲੋਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਜਾਣੋ 'ਕੁੰਵਰ' ਦੀ ਬਦਲੀ 'ਤੇ ਕੀ ਬੋਲੇ ਪੰਜਾਬ ਦੇ ਚੋਣ ਕਮਿਸ਼ਨਰ
ਚੋਣ ਕਮਿਸ਼ਨ ਵਲੋਂ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ 'ਤੇ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਐੱਸ. ਕਰੁਣਾ ਰਾਜੂ ਦਾ ਬਿਆਨ ਸਾਹਮਣੇ ਆਇਆ ਹੈ।
ਜਾਣੋ ਗੁਰਦਾਸਪੁਰ ਤੋਂ 'ਆਪ' ਦੇ ਉਮੀਦਵਾਰ ਪੀਟਰ ਮਸੀਹ ਚੀਦਾ ਬਾਰੇ
ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਗੁਰਦਾਸਪੁ ਸੀਟ ਤੋਂ ਪੀਟਰ ਮਸੀਹ ਚੀਦਾ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।
ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ 'ਤੇ ਦੇਖੋ ਕੀ ਬੋਲੇ ਸੁਖਬੀਰ ਬਾਦਲ
ਚੋਣ ਕਮਿਸ਼ਨ ਵਲੋਂ ਬੇਅਦਬੀ ਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਬਣਾਈ ਗਈ ਐੱਸ. ਆਈ. ਟੀ. ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ 'ਤੇ ਸੁਖਬੀਰ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ।
ਕੁੰਵਰ ਵਿਜੇ ਪ੍ਰਤਾਪ 'ਤੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਚੁਣੌਤੀ ਦੇਣਗੇ ਖਹਿਰਾ
ਸੁਖਪਾਲ ਖਹਿਰਾ ਨੇ ਚੋਣ ਕਮਿਸ਼ਨ ਵਲੋਂ ਬੇਅਦਬੀ ਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਬਣਾਏ ਗਏ ਸਿੱਟ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਕੀਤੇ ਗਏ ਤਬਦਾਲੇ 'ਤੇ ਸਵਾਲ ਚੁੱਕੇ ਹਨ।
ਮਰੀਜ਼ਾਂ ਨੂੰ ਠੀਕ ਕਰਨ ਵਾਲੇ 'ਡਾਕਟਰਾਂ' ਨੂੰ ਚੜ੍ਹਿਆ 'ਸਿਆਸੀ ਬੁਖਾਰ'
ਪੰਜਾਬ 'ਚ ਵਕੀਲ ਅਤੇ ਪੱਤਰਕਾਰ ਜਿਹੇ ਪੇਸ਼ੇ ਦੇ ਲੋਕਾਂ ਵਲੋਂ ਸਿਆਸਤ 'ਚ ਕਦਮ ਰੱਖਣਾ ਆਮ ਜਿਹੀ ਗੱਲ ਹੈ ਪਰ ਪੰਜਾਬ ਦੇ ਕਈ ਡਾਕਟਰ ਵੀ ਅਜਿਹੇ ਹਨ, ਜਿਨ੍ਹਾਂ ਨੂੰ ਮਰੀਜ਼ਾਂ ਨੂੰ ਠੀਕ ਕਰਦੇ-ਕਰਦੇ ਹੀ 'ਸਿਆਸੀ ਬੁਖਾਰ' ਚੜ੍ਹ ਗਿਆ
ਬਿਆਸ ਦਰਿਆ 'ਚ ਚੱਲਦਾ 'ਜ਼ਹਿਰ' ਦਾ ਕਾਰੋਬਾਰ, ਹੋਇਆ ਖੁਲਾਸਾ
ਥਾਣਾ ਹਰੀਕੇ ਦੀ ਪੁਲਸ ਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਬਿਆਸ ਦਰਿਆ ਦੇ ਟਾਪੂਆਂ 'ਤੇ ਹੁੰਦੇ ਕਾਲੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਹੈ।
ਟਿਕਟ ਰੀਵਿਊ 'ਚ ਪਾਉਣ ਤੋਂ ਬਾਅਦ ਸੰਤੋਖ ਸਿੰਘ ਚੌਧਰੀ ਦੀਆਂ ਵਧੀਆਂ ਮੁਸ਼ਕਿਲਾਂ
ਕਾਂਗਰਸ ਹਾਈਕਮਾਨ ਵੱਲੋਂ ਟਿਕਟ ਨੂੰ ਲੈ ਕੇ ਉੱਠੇ ਬਵਾਲ ਉਪਰੰਤ ਜਲੰਧਰ ਲੋਕ ਸਭਾ ਹਲਕੇ ਦਾ ਮਾਮਲਾ ਰੀਵਿਊ 'ਚ ਪਾ ਦੇਣ ਨਾਲ ਕਾਂਗਰਸ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਹਨ।
'ਬਲੈਕਮੇਲਰ' ਕਹਿਣ 'ਤੇ ਬੈਂਸ ਦੀ ਮਜੀਠੀਆ ਨੂੰ ਲਲਕਾਰ (ਵੀਡੀਓ)
ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਲਲਕਾਰ ਮਾਰਦਿਆਂ ਕਿਹਾ ਹੈ ਕਿ ਜੇਕਰ ਉਸ 'ਚ ਦਮ ਹੈ ਤਾਂ ਉਹ ਲੁਧਿਆਣਾ ਤੋਂ ਵੋਟਰਾਂ ਦਾ ਸਾਹਮਣਾ ਕਰ ਕੇ ਦਿਖਾਵੇ।
ਆਰੂਸਾ ਆਲਮ ਨੂੰ ਲੈ ਕੇ ਜਾਣੋ ਕੀ ਬੋਲੇ ਟਕਸਾਲੀ ਆਗੂ ਬੀਰ ਦਵਿੰਦਰ ਸਿੰਘ
ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰ ਦਵਿੰਦਰ ਸਿੰਘ ਨੇ ਪਾਕਿਸਤਾਨੀ ਨਾਗਿਰਕ ਆਰੂਸਾ ਆਲਮ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ 'ਤੇ ਮੌਜੂਦ ਹੋਣ ਨੂੰ ਲੈ ਕੇ ਲੰਮੇਂ ਹੱਥੀਂ ਲਿਆ।
ਆਰੂਸਾ ਆਲਮ ਨੂੰ ਲੈ ਕੇ ਜਾਣੋ ਕੀ ਬੋਲੇ ਟਕਸਾਲੀ ਆਗੂ ਬੀਰ ਦਵਿੰਦਰ ਸਿੰਘ
NEXT STORY