ਜਲੰਧਰ (ਵੈੱਬ ਡੈਸਕ) : ਅਕਾਲੀ ਦਲ 'ਚ ਸ਼ਾਮਲ ਹੋਣ ਤੋਂ ਇਕ ਦਿਨ ਬਾਅਦ ਹੀ ਜਗਮੀਤ ਬਰਾੜ ਨੂੰ ਵੱਡੀ ਜ਼ਿੰਮੇਵਾਰੀ ਸੌਂਪਦੇ ਹੋਏ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਦਾ ਐਲਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤਾ ਗਿਆ ਹੈ। ਦੂਜੇ ਪਾਸੇ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕਰਨ ਵਾਲੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਰਿਵਾਰ ਨੇ ਅੱਜ ਮੁੜ ਅਕਾਲੀ ਦਲ 'ਚ ਵਾਪਸੀ ਕਰ ਲਈ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਜਗਮੀਤ ਬਰਾੜ ਨੂੰ ਸੁਖਬੀਰ ਬਾਦਲ ਨੇ ਸੌਂਪੀ ਵੱਡੀ ਜ਼ਿੰਮੇਵਾਰੀ (ਵੀਡੀਓ)
ਅਕਾਲੀ ਦਲ 'ਚ ਸ਼ਾਮਲ ਹੋਣ ਤੋਂ ਇਕ ਦਿਨ ਬਾਅਦ ਹੀ ਜਗਮੀਤ ਬਰਾੜ ਨੂੰ ਵੱਡੀ ਜ਼ਿੰਮੇਵਾਰੀ ਸੌਂਪਦੇ ਹੋਏ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਪਟਿਆਲਾ 'ਚ ਅਕਾਲੀ ਦਲ ਦਾ ਮੁਕਾਬਲਾ ਗਾਂਧੀ ਨਾਲ, ਕਾਂਗਰਸ 3 ਨੰਬਰ 'ਤੇ : ਸੁਖਬੀਰ
ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਟਿਆਲਾ ਵਿਚ ਅਕਾਲੀ ਦਲ ਦਾ ਮੁੱਖ ਮੁਕਾਬਲਾ ਡਾ. ਧਰਮਵੀਰ ਗਾਂਧੀ ਨਾਲ ਹੈ ਜਦਕਿ ਕਾਂਗਰਸ ਤੀਜੇ ਨੰਬਰ 'ਤੇ ਹੈ।
ਟੌਹੜਾ ਪਰਿਵਾਰ ਮੁੜ ਅਕਾਲੀ ਦਲ 'ਚ ਸ਼ਾਮਲ
ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰਨ ਵਾਲੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਰਿਵਾਰ ਨੇ ਅੱਜ ਮੁੜ ਅਕਾਲੀ ਦਲ ਵਿਚ ਵਾਪਸੀ ਕਰ ਲਈ ਹੈ।
ਜਗਮੀਤ ਬਰਾੜ ਦੇ ਅਕਾਲੀ ਦਲ 'ਚ ਸ਼ਾਮਲ ਹੋਣ 'ਤੇ ਸੁਣੋ ਕੀ ਬੋਲੇ ਮਨੀਸ਼ ਤਿਵਾੜੀ
ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਲੋਕ ਸਭਾ ਖੇਤਰ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ 'ਚ ਰੈਲੀ ਤੋਂ ਪਹਿਲਾਂ ਰੋਡ ਸ਼ੋਅ ਦੌਰਾਨ ਮੀਡੀਆ ਨਾਲ ਮੁਖਾਤਿਬ ਹੋਏ।
ਰੂਪਨਗਰ: ਨਾਕੇ ਦੌਰਾਨ ਪੁਲਸ ਨੇ 22 ਲੱਖ ਦੀ ਨਕਦੀ ਕੀਤੀ ਬਰਾਮਦ
ਰੂਪਨਗਰ ਜ਼ਿਲੇ ਦੀ ਪੁਲਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਹਾਸਲ ਮਿਲੀ ਜਦੋਂ ਨਾਕਾਬੰਦੀ ਦੌਰਾਨ ਇਕ ਵੈਨ 'ਚੋਂ 22 ਲੱਖ ਰੁਪਏ ਕੈਸ਼ ਬਰਾਮਦ ਕੀਤੇ ਗਏ।
ਕੈਪਟਨ ਰਹਿੰਦੇ ਹਨ ਹਨੀਮੂਨ 'ਤੇ, ਨਹੀਂ ਪਤਾ ਲੋਕਾਂ ਦੇ ਦੁੱਖ ਦਰਦ : ਪਰਮਿੰਦਰ ਢੀਂਡਸਾ
ਸਾਬਕਾ ਵਿੱਤ ਮੰਤਰੀ ਅਤੇ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਹਨੀਮੂਨ 'ਤੇ ਹੀ ਰਹਿੰਦੇ ਹਨ।
ਲਾਲ ਸਿੰਘ ਨੇ ਦੱਸੇ 'ਕਾਂਗਰਸ' 'ਚ ਬਗਾਵਤ ਦੇ ਕਾਰਨ
ਪੰਜਾਬ ਕਾਂਗਰਸ 'ਚ ਲੋਕ ਸਭਾ ਚੋਣਾਂ ਦੀ ਟਿਕਟ ਨੂੰ ਲੈ ਕੇ ਹੋ ਰਹੀ ਬਗਾਵਤ ਦਾ ਸੀਨੀਅਰ ਕਾਂਗਰਸੀ ਨੇਤਾ ਲਾਲ ਸਿੰਘ ਨੇ ਆਪਣੇ ਹੀ ਅੰਦਾਜ਼ 'ਚ ਤਰਕ ਦਿੱਤਾ ਹੈ।
ਅੰਮ੍ਰਿਤਸਰ ਦਾ ਕਰਾਟੇ ਕਿੱਡ ਹੁਣ ਤੱਕ ਜਿੱਤ ਚੁੱਕੈ 50 ਤੋਂ ਵੱਧ ਮੈਡਲ (ਵੀਡੀਓ)
ਬਚਪਨ 'ਚ ਜਿਥੇ ਬੱਚਿਆਂ ਦਾ ਧਿਆਨ ਸਿਰਫ ਖੇਡਣ ਤੇ ਪੜ੍ਹਾਈ ਵੱਲ ਹੁੰਦਾ ਹੈ। ਉਥੇ ਹੀ 11 ਸਾਲਾ ਦਾ ਕ੍ਰਿਸ਼ਵ ਬੁਲੰਦੀਆਂ ਨੂੰ ਛੂਹ ਰਿਹਾ ਹੈ।
ਕੈਪਟਨ ਅਮਰਿੰਦਰ ਤੇ ਰਣਇੰਦਰ ਖਿਲਾਫ ਆਮਦਨ ਕਰ ਵਿਭਾਗ ਦੀ ਗਵਾਹੀ ਸ਼ੁਰੂ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਸ ਦੇ ਪੁੱਤਰ ਰਣਇੰਦਰ ਸਿੰਘ ਵਿਰੁੱਧ ਦਾਇਰ ਕੀਤੀਆਂ ਗਈਆਂ ਸ਼ਿਕਾਇਤਾਂ 'ਚ ਆਮਦਨ ਕਰ ਵਿਭਾਗ ਨੇ ਸ਼ੁੱਕਰਵਾਰ ਨੂੰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪੀ. ਐੱਸ. ਕਾਲੇਕਾ ਦੀ ਅਦਾਲਤ 'ਚ ਆਮਦਨ ਕਰ ਅਧਿਕਾਰੀ ਅਮਨਪ੍ਰੀਤ ਕੌਰ ਦੀ ਗਵਾਹੀ ਸ਼ੁਰੂ ਕਰਵਾ ਦਿੱਤੀ
ਚੱਲਦੀ ਕਾਰ 'ਚ ਕੁੜੀ ਦੀ ਇੱਜ਼ਤ ਨਾਲ ਖੇਡੇ ਨੌਜਵਾਨ, ਦੋਸਤ ਨੇ ਵੀ ਕੀਤਾ ਦਗਾ
ਖੰਨਾ 'ਚ 2 ਦੋਸਤਾਂ ਵਲੋਂ ਜਿੱਥੇ ਅੰਮ੍ਰਿਤਸਰ ਦੀ ਇਕ ਲੜਕੀ ਨਾਲ ਚੱਲਦੀ ਕਾਰ 'ਚ ਬਲਾਤਕਾਰ ਕੀਤਾ ਗਿਆ, ਉੱਥੇ ਹੀ ਲੜਕੀ ਦੇ ਫੇਸਬੁੱਕ ਫਰੈਂਡ ਨੇ ਵੀ ਦਗੇਬਾਜ਼ੀ ਕਰਦੇ ਹੋਏ ਉਸ ਦੀ ਇੱਜ਼ਤ ਤਾਰ-ਤਾਰ ਕਰ ਦਿੱਤੀ। ਜਾ
ਬੇਰੋਜ਼ਗਾਰ ਨੇ ਰੋ-ਰੋ ਕਿ ਸੁਣਾਈ ਠੱਗ ਬਣਨ ਦੀ ਦਾਸਤਾਨ (ਵੀਡੀਓ)
NEXT STORY