ਜਲੰਧਰ (ਵੈੱਬ ਡੈਸਕ) : ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਐੱਚ. ਐੱਸ. ਫੂਲਕਾ ਨੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਇਕ ਵਾਰ ਫਿਰ ਵੰਗਾਰਿਆ ਹੈ। ਫੂਲਕਾ ਨੇ ਨਵਜੋਤ ਸਿੱਧੂ ਨੂੰ ਵਿਧਾਨ ਸਭਾ 'ਚੋਂ ਅਸਤੀਫਾ ਦੇਣ ਲਈ ਵੰਗਾਰਦਿਆਂ ਆਖਿਆ ਕਿ ਨਵਜੋਤ ਸਿੱਧੂ ਵਲੋਂ ਵਿਧਾਨ ਸਭਾ 'ਚ ਅੱਡੀ ਗਈ ਝੋਲੀ ਅਜੇ ਤਕ ਵੀ ਖਾਲ੍ਹੀ ਪਈ ਹੈ, ਜਦਕਿ ਉਨ੍ਹਾਂ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਪੋਰਟਫੋਲੀਓ ਬਦਲਣ ਕਰਕੇ ਦਿੱਤਾ ਹੈ। ਦੂਜੇ ਪਾਸੇ ਜੰਮੂ-ਕਸ਼ਮੀਰ ਵਿਚ ਧਾਰਾ 370 ਖਤਮ ਕੀਤੇ ਜਾਣ ਦੇ ਫੈਸਲੇ ਮਗਰੋਂ ਮੀਡੀਆ 'ਤੇ ਕਸ਼ਮੀਰੀ ਲੜਕੀਆਂ ਬਾਰੇ ਕੀਤੀਆਂ ਜਾ ਰਹੀਆਂ ਭੱਦਰ ਤੇ ਇਤਰਾਜ਼ਯੋਗ ਟਿੱਪਣੀਆਂ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰ ਨੋਟਿਸ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਅਸਤੀਫੇ ਪਿੱਛੋਂ ਫੂਲਕਾ ਦੀ ਸਿੱਧੂ, ਖਹਿਰਾ, ਬੈਂਸ ਭਰਾਵਾਂ ਨੂੰ ਵੰਗਾਰ
ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਐੱਚ. ਐੱਸ. ਫੂਲਕਾ ਨੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਇਕ ਵਾਰ ਫਿਰ ਵੰਗਾਰਿਆ ਹੈ।
ਕਸ਼ਮੀਰੀ ਬੀਬੀਆਂ 'ਤੇ ਹੋ ਰਹੀਆਂ ਟਿੱਪਣੀਆਂ ਦਾ ਅਕਾਲ ਤਖਤ ਨੇ ਲਿਆ ਗੰਭੀਰ ਨੋਟਿਸ
ਜੰਮੂ-ਕਸ਼ਮੀਰ ਵਿਚ ਧਾਰਾ 370 ਖਤਮ ਕੀਤੇ ਜਾਣ ਦੇ ਫੈਸਲੇ ਮਗਰੋਂ ਮੀਡੀਆ 'ਤੇ ਕਸ਼ਮੀਰੀ ਲੜਕੀਆਂ ਬਾਰੇ ਕੀਤੀਆਂ ਜਾ ਰਹੀਆਂ ਭੱਦਰ ਤੇ ਇਤਰਾਜ਼ਯੋਗ ਟਿੱਪਣੀਆਂ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰ ਨੋਟਿਸ ਲਿਆ ਹੈ।
'ਰਵਿਦਾਸ ਭਾਈਚਾਰੇ' ਦੀ ਸਰਕਾਰ ਨੂੰ ਚਿਤਾਵਨੀ, 21 ਨੂੰ ਹੋਵੇਗਾ ਵੱਡਾ ਅੰਦੋਲਨ
ਦਿੱਲੀ ਸਥਿਤ ਪ੍ਰਾਚੀਨ ਰਵਿਦਾਸ ਮੰਦਰ ਨੂੰ ਤੋੜਨ ਦੀ ਕੋਸ਼ਿਸ਼ ਦੇ ਵਿਰੋਧ 'ਚ ਰਵਿਦਾਸ ਭਾਈਚਾਰੇ ਵਲੋਂ 21 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਵੱਡਾ ਅੰਦੋਲਨ ਕੀਤਾ ਜਾਵੇਗਾ।
ਪੰਜਾਬ ਭਰ 'ਚ ਰਵਿਦਾਸ ਭਾਈਚਾਰੇ ਵੱਲੋਂ ਹਾਈਵੇਅ ਜਾਮ (ਤਸਵੀਰਾਂ)
ਦਿੱਲੀ 'ਚ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਨੂੰ ਢਾਹੁਣ ਦੇ ਸਬੰਧ 'ਚ ਰਵਿਦਾਸ ਭਾਈਚਾਰੇ ਦੇ ਲੋਕਾਂ 'ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ।
ਰੂਪਨਗਰ ਪੁੱਜਾ ਕੌਮਾਂਤਰੀ ਨਗਰ ਕੀਰਤਨ, ਜੈਕਾਰਿਆਂ ਤੇ ਆਤਿਸ਼ਬਾਜ਼ੀ ਨਾਲ ਗੂੰਜਿਆ ਪੂਰਾ ਆਲਮ (ਵੀਡੀਓ)
550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸਜਾਇਆ ਗਿਆ ਕੌਮਾਂਤਰੀ ਨਗਰ ਕੀਰਤਨ ਸ਼ੁੱਕਰਵਾਰ ਰਾਤ 11 ਵਜੇ ਦੇ ਕਰੀਬ ਰੂਪਨਗਰ ਪਹੁੰਚਿਆ।
ਧਾਰਾ 370 'ਤੇ ਪਹਿਲੀ ਵਾਰ ਬੋਲੇ ਬਾਦਲ, ਦੇਖੋ ਕੀ ਦਿੱਤਾ ਬਿਆਨ
ਜੰਮੂ-ਕਸ਼ਮੀਰ ਵਿਚ ਧਾਰਾ 370 ਖਤਮ ਕੀਤੇ ਜਾਣ ਦੇ ਕੇਂਦਰ ਸਰਕਾਰ ਦੇ ਫੈਸਲੇ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ ਆਪਣਾ ਪੱਖ ਰੱਖਿਆ ਹੈ।
ਪਾਕਿਸਤਾਨ ਵਲੋਂ ਬੱਸ ਸੇਵਾ ਰੋਕੇ ਜਾਣ 'ਤੇ ਐੱਸ.ਜੀ.ਪੀ.ਸੀ. ਨਾਰਾਜ਼
ਪਾਕਿਸਤਾਨ ਵਲੋਂ ਬੱਸ ਸੇਵਾ ਬੰਦ ਕੀਤੇ ਜਾਣ 'ਤੇ ਐੱਸ.ਜੀ.ਪੀ.ਸੀ. ਨੇ ਚਿੰਤਾ ਜਾਹਿਰ ਕੀਤੀ ਹੈ।
ਵਿਦੇਸ਼ੀ ਗੋਰਿਆਂ ਨੇ ਅਪਣਾਇਆ ਸਿੱਖ ਧਰਮ, ਛਕਿਆ ਅੰਮ੍ਰਿਤ (ਵੀਡੀਓ)
ਯੂਕ੍ਰੇਨ ਤੋਂ ਆਏ ਚਾਰ ਵਿਦਿਆਰਥੀਆਂ ਨੇ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਸਿੱਖ ਧਰਮ ਨੂੰ ਅਪਣਾਇਆ ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੰਘ ਸਜੇ।
2 ਬਜ਼ੁਰਗ ਡੇਢ ਸਾਲ ਤੋਂ ਬੱਚੀ ਦਾ ਕਰ ਰਹੇ ਸਨ ਸਰੀਰਕ ਸ਼ੋਸ਼ਣ, ਪੁਲਸ ਨੇ ਕੀਤਾ ਗ੍ਰਿਫਤਾਰ (ਵੀਡੀਓ)
ਬਰਨਾਲਾ ਦੇ ਪਿੰਡ ਸ਼ਹਿਣਾ ਦੀ 11 ਸਾਲਾ ਨਾਬਾਲਗ ਬੱਚੀ ਦਾ ਡੇਰੇ ਦੇ 2 ਬਜ਼ੁਰਗ ਵਿਅਕਤੀ ਪਿਛਲੇ ਡੇਢ ਸਾਲ ਤੋਂ ਸਰੀਰਕ ਸ਼ੋਸ਼ਣ ਕਰ ਰਹੇ ਸਨ।
ਮਜੀਠੀਆ 'ਤੇ ਪਲਟਵਾਰ ਕਰਦਿਆਂ ਹਰਪਾਲ ਚੀਮਾ ਨੇ ਖੋਲ੍ਹੀ ਪੋਲ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਾਬਕਾ ਅਕਾਲੀ ਮੰਤਰੀ ਅਤੇ ਬਾਦਲ ਪਰਿਵਾਰ ਦੇ ਮੈਂਬਰ ਬਿਕਰਮ ਸਿੰਘ ਮਜੀਠੀਆ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਬਾਦਲ ਅਤੇ ਸ਼ਾਹੀ ਪਰਿਵਾਰ ਦਾ ਗੱਠਜੋੜ ਅਤੇ 'ਚਾਚੇ' ਦੀਆਂ 'ਭਤੀਜੇ' 'ਤੇ ਮਿਹਰਬਾਨੀਆਂ ਬਾਰੇ ਸਾਰਾ ਪੰਜਾਬ ਜਾਣਦਾ ਹੈ।
ਸੜਕ ਹਾਦਸੇ 'ਚ 5 ਸਾਲਾ ਬੱਚੀ ਦੀ ਮੌਤ, 2 ਜ਼ਖ਼ਮੀ
NEXT STORY