ਜਲੰਧਰ (ਵੈੱਬ ਡੈਸਕ) : ਇੱਥੋਂ ਦੇ ਇਕ ਪ੍ਰਾਈਵੇਟ ਸਕੂਲ ਵਿਚ ਦੂਜੀ ਕਲਾਸ ਵਿਚ ਪੜ੍ਹਦੀ 8 ਸਾਲਾ ਮਾਸੂਮ ਬੱਚੀ ਨਾਲ 10ਵੀਂ ਦੇ ਵਿਦਿਆਰਥੀ ਵੱਲੋਂ ਜਬਰ-ਜ਼ਨਾਹ ਕਰਨ ਦੇ ਰੋਸ ਵਜੋਂ ਅੱਜ ਬਿਆਸ ਬੰਦ ਰਹੇਗਾ। ਇਸ ਘਟਨਾ ਦੇ ਰੋਸ ਵਜੋਂ ਅੱਜ ਪਰਿਵਾਰਕ ਮੈਂਬਰਾਂ, ਸਾਮਾਜਿਕ ਸੰਸਥਾਵਾਂ ਅਤੇ ਸਕੂਲੀ ਬੱਚਿਆਂ ਦੇ ਮਾਪਿਆਂ ਵੱਲੋਂ ਵੱਡੀ ਗਿਣਤੀ 'ਚ ਸਕੂਲ ਦੇ ਬਾਹਰ ਸਕੂਲ ਮੁਖੀ, ਪ੍ਰਬੰਧਕਾਂ ਅਤੇ ਡੀ.ਐੱਸ.ਪੀ. ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਦੂਜੇ ਪਾਸੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਨੇ ਬਾਦਲ ਪਰਿਵਾਰ ਨੂੰ ਰਗੜ੍ਹਦੇ ਹੋਏ ਕਈ ਤਰ੍ਹਾਂ ਦੇ ਅਹਿਮ ਖੁਲਾਸੇ ਕੀਤੇ ਹਨ। ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਬਾਦਲ ਪਰਿਵਾਰ ਅਜਗਰ ਸੱਪ ਦੀ ਤਰ੍ਹਾਂ ਡੇਰਾ ਜਮ੍ਹਾ ਕੇ ਬੈਠਾ ਹੋਇਆ ਹੈ, ਜੋ ਸਾਡੇ ਵੱਡੇ-ਵੱਡੇ ਲੀਡਰਾਂ ਨੂੰ ਨਿਗਲ ਚੁੱਕਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਬੱਚੀ ਨਾਲ ਦਰਿੰਦਗੀ ਖਿਲਾਫ ਬਿਆਸ ਬੰਦ (ਵੀਡੀਓ)
ਇੱਥੋਂ ਦੇ ਇਕ ਪ੍ਰਾਈਵੇਟ ਸਕੂਲ ਵਿਚ ਦੂਜੀ ਕਲਾਸ ਵਿਚ ਪੜ੍ਹਦੀ 8 ਸਾਲਾ ਮਾਸੂਮ ਬੱਚੀ ਨਾਲ 10ਵੀਂ ਦੇ ਵਿਦਿਆਰਥੀ ਵੱਲੋਂ ਜਬਰ-ਜ਼ਨਾਹ ਕਰਨ ਦੇ ਰੋਸ ਵਜੋਂ ਅੱਜ ਬਿਆਸ ਬੰਦ ਰਹੇਗਾ।
ਜਥੇਦਾਰ ਰਣਜੀਤ ਸਿੰਘ ਨੇ ਰਗੜ੍ਹਿਆ ਬਾਦਲ ਪਰਿਵਾਰ, ਕੀਤੇ ਅਹਿਮ ਖੁਲਾਸੇ (ਵੀਡੀਓ)
ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਨੇ ਬਾਦਲ ਪਰਿਵਾਰ ਨੂੰ ਰਗੜ੍ਹਦੇ ਹੋਏ ਕਈ ਤਰ੍ਹਾਂ ਦੇ ਅਹਿਮ ਖੁਲਾਸੇ ਕੀਤੇ ਹਨ।
ਬਠਿੰਡਾ ਦਾ ਨੌਜਵਾਨ ਸੋਨੇ ਦੀ ਸਿਆਹੀ ਨਾਲ ਲਿੱਖ ਰਿਹੈ ਸ੍ਰੀ ਗੁਰੂ ਗ੍ਰੰਥ ਸਾਹਿਬ
ਬਠਿੰਡਾ ਦੇ ਭਗਤਾ ਭਾਈਕਾ ਦੇ ਰਹਿਣ ਵਾਲੇ ਨੌਜਵਾਨ ਅਧਿਆਪਕ ਮਨਕਿਰਤ ਸਿੰਘ ਨੇ ਸੋਨੇ ਦੀ ਸਿਆਹੀ ਨਾਲ ਪੁਰਾਤਨ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਣ ਦਾ ਸੰਕਲਪ ਲਿਆ ਹੈ।
ਹਰਪਾਲ ਚੀਮਾ ਵਲੋਂ ਨਵਜੋਤ ਸਿੱਧੂ ਨੂੰ 'ਆਪ' 'ਚ ਆਉਣ ਦਾ ਸੱਦਾ
ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ 'ਚ ਆਉਣ ਦਾ ਸੱਦਾ ਦਿੱਤਾ ਹੈ।
4 ਦਿਨ ਤੋਂ ਲਾਪਤਾ 25 ਸਾਲਾ ਨੌਜਵਾਨ ਦੀ ਲਾਸ਼ ਬਰਾਮਦ
ਇਥੋਂ ਦੇ ਪਿੰਡ ਝਬਕਰਾਂ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ 4 ਦਿਨ ਤੋਂ ਲਾਪਤਾ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ।
ਫਾਸਟੈਗ ਲਾਗੂ ਹੁੰਦੇ ਹੀ ਪੰਜਾਬ ਦੇ ਟੋਲ ਪਲਾਜ਼ਿਆਂ 'ਤੇ ਕੱਟਿਆ ਦੁੱਗਣਾ ਚਾਰਜ
ਜਾਬ ਦੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਬਰਨਾਲਾ ਤੇ ਪਠਾਨਕੋਟ ਦੇ ਅਧੀਨ ਆਉਦੇਂ 6 ਟੋਲ ਪਲਾਜ਼ਿਆਂ 'ਤੇ 15 ਦਸੰਬਰ ਤੋਂ ਫਾਸਟੈਗ ਲਾਗੂ ਹੁੰਦੇ ਹੀ ਕਈ ਗੱਡੀ ਮਾਲਕਾਂ ਨੂੰ ਦੁੱਗਣਾ ਚਾਰਜ ਲੱਗਾ।
3 ਭੈਣਾਂ ਦੇ ਇਕਲੌਤੇ ਭਰਾ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਹੋਈ ਮੌਤ
ਅਮਰੀਕਾ ਦੇ ਸਿਆਟਲ 'ਚ ਸੜਕ ਹਾਦਸਾ ਵਾਪਰਨ ਕਰਕੇ ਜ਼ਿਲਾ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਦੇ ਪਿੰਡ ਡੁਮਾਣਾ ਦੇ ਨੌਜਵਾਨ ਦੀ ਮੌਤ ਹੋ ਗਈ।
ਗੜ੍ਹਸ਼ੰਕਰ: ਦਵਿੰਦਰ ਬੰਟੀ ਦੇ ਕਤਲ ਦਾ ਮਾਮਲਾ ਗਰਮਾਇਆ, ਤੀਜੀ ਵਾਰ ਧਰਨੇ 'ਤੇ ਬੈਠਾ ਪਰਿਵਾਰ
11 ਦਸੰਬਰ ਨੂੰ ਗੜ੍ਹਸ਼ੰਕਰ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਗਏ 26 ਸਾਲਾ ਨੌਜਵਾਨ ਦਵਿੰਦਰ ਸਿੰਘ ਦਾ ਮਾਮਲਾ ਭੱਖਦਾ ਜਾ ਰਿਹਾ ਹੈ।
ਜ਼ਮੀਨ-ਜਾਇਦਾਦ ਵੇਚ-ਵੱਟ ਕੇ ਵਿਦੇਸ਼ਾਂ 'ਚ ਸੈੱਟ ਹੋਣ ਦੀ ਹੋੜ 'ਚ ਨੌਜਵਾਨ ਪੀੜ੍ਹੀ
ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਚਾਹਤ ਇਸ ਹੱਦ ਤੱਕ ਸਿਰ ਚੜ੍ਹ ਕੇ ਬੋਲ ਰਹੀ ਹੈ ਕਿ ਪੰਜਾਬ ਦੇ ਆਰਥਕ ਅਤੇ ਸਮਾਜਕ ਢਾਂਚੇ ਵਿਚ ਵੱਡੇ ਪੱਧਰ 'ਤੇ ਤਬਦੀਲੀਆਂ ਆ ਰਹੀਆਂ ਹਨ।
ਕੀ ਬਦਮਾਸ਼ ਜੱਗੂ ਭਗਵਾਨਪੁਰੀਆ ਜੇਲ ’ਚ ਬੈਠਾ ਚਲਾ ਰਿਹੈ ਪੰਜਾਬ ’ਚ ਆਪਣੀ ਹਕੂਮਤ!
ਪੰਜਾਬ ਦਾ ਮਸ਼ਹੂਰ ਬਦਮਾਸ਼ ਜੇਲ ’ਚ ਬੰਦ ਹੋਣ ਦੇ ਬਾਵਜੂਦ ਕਈ ਲੋਕਾਂ ਲਈ ਸਿਰਦਰਦੀ ਤੇ ਕਈ ਸਾਲਾਂ ਤੋਂ ਪੰਜਾਬ ’ਚ ਉਦਯੋਗਪਤੀਆਂ ਲਈ ਡਰ ਦਾ ਕਾਰਨ ਬਣਿਆ ਹੋਇਆ ਹੈ।
ਕੈਪਟਨ ਵਲੋਂ ਦਸਮ ਪਿਤਾ ਦੇ ਬਲੀਦਾਨ 'ਤੇ 'ਸ਼ਹੀਦੀ ਪੰਦਰਵਾੜਾ' ਮਨਾਉਣ ਦਾ ਐਲਾਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਬਲੀਦਾਨ ਦੀ ਯਾਦ 'ਚ 16 ਤੋਂ 30 ਦਸੰਬਰ ਤੱਕ 'ਸ਼ਹੀਦੀ ਪੰਦਰਵਾੜਾ' ਦੇ ਰੂਪ 'ਚ ਮਨਾਇਆ ਜਾਵੇਗਾ।
ਚੰਡੀਗੜ੍ਹ 'ਚ ਟਰੇਨਾਂ ਰਾਹੀਂ ਹੋ ਰਹੀ ਸ਼ਰਾਬ ਸਮੱਗਲਿੰਗ
NEXT STORY