ਜਲੰਧਰ (ਵੈੱਬ ਡੈਸਕ) : ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਨਵਜੋਤ ਸਿੱਧੂ ਖਿਲਾਫ ਜੰਮ ਕੇ ਭੜਾਸ ਕੱਢੀ ਹੈ। ਇਸ ਦੌਰਾਨ ਪੱਤਰਕਾਰਾਂ ਨੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਦੀ ਵਜ਼ਾਰਤ ਨੂੰ ਨਵਜੋਤ ਸਿੰਘ ਸਿੱਧੂ ਦੀ ਲੋੜ ਹੈ ਤਾਂ ਇਸ 'ਤੇ ਬਿੱਟੂ ਨੇ ਕਿਹਾ ਕਿ ਜੇਕਰ ਕੋਈ ਬਾਹਰੋਂ ਆ ਕੇ ਮਨਿਸਟਰੀ ਲੈ ਲਵੇ ਤਾਂ ਕਾਂਗਰਸੀ ਕਿਥੇ ਜਾਣਗੇ। ਬਿੱਟੂ ਨੇ ਕਿਹਾ ਕਿ ਜੇਕਰ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਮੁੱਖ ਮੰਤਰੀ ਮੰਨਦੇ ਤਾਂ ਪੰਜਾਬ ਕਾਂਗਰਸ ਵਿਚ ਚੰਗੀ ਵਾਜ਼ਾਰਤ ਹਾਸਲ ਕਰ ਸਕਦੇ ਸਨ ਪਰ ਉਨ੍ਹਾਂ ਨੇ ਆਪਣੇ ਅੰਦਾਜ਼ ਵਿਚ ਛੱਕਾ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਉਨ੍ਹਾਂ ਦਾ ਆਪਣਾ ਹੀ ਨੁਕਸਾਨ ਹੋਇਆ। ਦੂਜੇ ਪਾਸੇ 11 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਅਵਤਾਰ ਸਿੰਘ ਮੱਕੜ ਦਾ ਬੀਤੇ ਦਿਨ ਦਿਹਾਂਤ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਰਿਹਾਇਸ਼ ਵਿਖੇ ਸੋਗ ਛਾਇਆ ਹੋਇਆ ਹੈ। ਜੇਕਰ ਅਕਾਲੀ ਦਲ ਨਾਲ ਅਵਤਾਰ ਸਿੰਘ ਮੱਕੜ ਦੇ ਸਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਮੁਲਾਕਾਤ ਪ੍ਰਕਾਸ਼ ਸਿੰਘ ਬਾਦਲ ਨਾਲ ਜੇਲ 'ਚ ਹੋਈ ਸੀ। ਅਵਤਾਰ ਸਿੰਘ ਮੱਕੜ ਨੇ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਨਾਲ ਮਿਲ ਕੇ ਕਈ ਮੋਰਚਿਆਂ 'ਚ ਕੰਮ ਕੀਤਾ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਨਵਜੋਤ ਸਿੱਧੂ ਖਿਲਾਫ ਰਵਨੀਤ ਬਿੱਟੂ ਨੇ ਕੱਢੀ ਭੜਾਸ (ਵੀਡੀਓ)
ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਨਵਜੋਤ ਸਿੱਧੂ ਖਿਲਾਫ ਜੰਮ ਕੇ ਭੜਾਸ ਕੱਢੀ ਹੈ।
'ਅਵਤਾਰ ਸਿੰਘ ਮੱਕੜ' ਦੀ ਵੱਡੇ ਬਾਦਲ ਨਾਲ ਜੇਲ 'ਚ ਹੋਈ ਸੀ ਮੁਲਾਕਾਤ
11 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਅਵਤਾਰ ਸਿੰਘ ਮੱਕੜ ਦਾ ਬੀਤੇ ਦਿਨ ਦਿਹਾਂਤ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਰਿਹਾਇਸ਼ ਵਿਖੇ ਸੋਗ ਛਾਇਆ ਹੋਇਆ ਹੈ।
ਪੰਜਾਬ ਸਰਕਾਰ ਨੂੰ ਦੇਣਾ ਪਵੇਗਾ 'ਐਨਕਾਊਂਟਰਾਂ' ਦਾ ਹਿਸਾਬ!
ਪੰਜਾਬ ਸਰਕਾਰ ਨੂੰ ਸਾਲ 1984 ਤੋਂ ਲੈ ਕੇ 1994 ਵਿਚਕਾਰ ਸੂਬੇ 'ਚ ਹੋਏ 6733 ਐਨਕਾਊਂਟਰਾਂ ਅਤੇ ਹਿਰਾਸਤ 'ਚ ਮੌਤ ਦੇ ਮਾਮਲਿਆਂ ਦਾ ਹਿਸਾਬ ਦੇਣਾ ਪਵੇਗਾ।
ਵੱਡੇ ਢੀਂਡਸਾ ਦੇ ਨਿਸ਼ਾਨੇ 'ਤੇ ਛੋਟੇ ਬਾਦਲ, ਦੇਖੋ ਕੀ ਦਿੱਤਾ ਬਿਆਨ
ਪਾਰਟੀ ਤੋਂ ਬਾਗੀ ਹੋਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਲਗਾਤਾਰ ਸੁਖਬੀਰ ਬਾਦਲ 'ਤੇ ਹਮਲੇ ਬੋਲੇ ਜਾ ਰਹੇ ਹਨ।
ਫਲੈਕਸ ਬੋਰਡਾਂ 'ਚ ਤਸਵੀਰ ਨਾ ਲੱਗਣ 'ਤੇ ਨਾਰਾਜ਼ ਹੋਇਆ ਸੁਖਬੀਰ ਦਾ ਖਾਸਮ-ਖਾਸ
ਪਟਿਆਲਾ ਵਿਖੇ ਅੱਜ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਰੈਲੀ ਹੋ ਰਹੀ ਹੈ।
SGPC ਦੇ ਸਾਬਕਾ ਪ੍ਰਧਾਨ 'ਅਵਤਾਰ ਸਿੰਘ ਮੱਕੜ' ਦੇ ਸਿਆਸੀ ਸਫਰ 'ਤੇ ਇਕ ਝਾਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ।
ਕਲਯੁੱਗ : ਪੈਸਿਆਂ ਲਈ ਆਪਣੀ ਹੀ ਧੀ ਦੀ ਕੀਤੀ ਕੁੱਟਮਾਰ, ਦਿੱਤਾ ਜ਼ਹਿਰ
4 ਕਨਾਲ ਜ਼ਮੀਨ ਦਾ ਬਿਆਨਾ ਕਰਨ ਲਈ 12 ਲੱਖ ਰੁਪਏ ਇਕ ਪਿਤਾ ਵਲੋਂ ਲਏ ਜਾਣ ਕਰ ਕੇ ਉਸ ਦਾ ਆਪਣੀ ਧੀ ਨਾਲ 2017 ਤੋਂ ਝਗੜਾ ਚਲਦਾ ਆ ਰਿਹਾ ਹੈ।
ਸ੍ਰੀ ਕਰਤਾਰਪੁਰ ਸਾਹਿਬ 'ਚ ਭਰੇ ਲੰਗਰ ਦੇ ਖਜ਼ਾਨੇ, ਹੁਣ ਸੰਗਤਾਂ ਨੂੰ ਕੀਤੀ ਇਹ ਅਪੀਲ
ਭਾਰਤ-ਪਾਕਿ ਵੰਡ ਦੇ 72 ਸਾਲ ਬਾਅਦ ਸੰਗਤਾਂ ਲਈ ਖੁੱਲ੍ਹੇ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ।
ਦਿਓਰ ਦੀ ਘਟੀਆ ਕਰਤੂਤ, ਭਾਬੀ ਨਾਲ ਸਰੀਰਕ ਸੰਬੰਧ ਬਣਾ ਕੇ ਬਣਾਈ ਅਸ਼ਲੀਲ ਵੀਡੀਓ
ਥਾਣਾ ਕੂੰਮਕਲਾਂ ਅਧੀਨ ਪੈਂਦੇ ਅਤੇ ਸਤੁਲਜ ਦਰਿਆ ਕਿਨਾਰੇ ਵੱਸਦੇ ਇਕ ਪਿੰਡ ਦੀ ਵਿਆਹੁਤਾ ਨੇ ਆਪਣੇ ਹੀ ਰਿਸ਼ਤੇ 'ਚ ਲੱਗਦੇ ਦਿਓਰ 'ਤੇ ਗੰਭੀਰ ਦੋਸ਼ ਲਗਾਏ ਹਨ।
ਗੁੰਡਾਗਰਦੀ ਦਾ ਨੰਗਾ ਨਾਚ, ਮੰਗਿਆ ਮਿਹਨਤਾਨਾ ਤਾਂ ਚਲਾ ਦਿੱਤੀਆਂ ਗੋਲੀਆਂ
ਮ੍ਰਿਤਸਰ 'ਚ ਗੁੰਡਾਗਰਦੀ ਵੱਧਦੀ ਹੀ ਜਾਂ ਰਹੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਸ਼ਹੀਦ ਊਧਮ ਸਿੰਘ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਮਹਿਲਾ ਦਰਜੀ ਨੂੰ ਆਪਣੇ ਸੀਤੇ ਹੋਏ ਕੱਪੜਿਆਂ ਦੇ ਪੈਸੇ ਮੰਗਣਾ ਹੀ ਮਹਿੰਗਾ ਪੈ ਗਿਆ।
Year Ender: ਸਾਲ 2019 ਨੇ ਇਸ ਤਰ੍ਹਾਂ ਦਿੱਤੀਆਂ 'ਅਸਿਹ ਪੀੜਾਂ' ਬੁੱਝੇ ਕਈ ਘਰਾਂ ਦੇ ਚਿਰਾਗ
ਸਾਲ 2019 ਖਤਮ ਹੋਣ ਦੇ ਕੰਢੇ 'ਤੇ ਹੈ।ਇਸ ਵਰ੍ਹੇ ਪੰਜਾਬ 'ਚ ਕਦੇ ਨਾ ਭੁੱਲਣ ਯੋਗ ਹਾਦਸੇ ਵਾਪਰੇ। ਇਨ੍ਹਾਂ ਹਾਦਸਿਆਂ 'ਚ ਜਿੱਥੇ ਕਈ ਕੀਮਤੀ ਜਾਨਾਂ ਗਈਆਂ, ਉੱਥੇ ਹੀ ਕਈ ਥਾਈਂ ਤਾਂ ਘਰਾਂ ਦੇ ਘਰ ਵੀ ਉਜੜ ਗਏ।
'ਸਿੱਧੂ ਉਪ ਮੁੱਖ ਮੰਤਰੀ ਬਣਨਗੇ', ਅਕਾਲੀ ਲੈਣ ਲੱਗੇ ਕਨਸੋਆਂ
ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਚ ਉਪ ਮੁੱਖ ਮੰਤਰੀ ਬਣਾਉਣ ਲਈ ਨਵਜੋਤ ਸਿੰਘ ਸਿੱਧੂ ਦਾ ਜੋ ਨਾਂ ਵਿਧਾਇਕਾਂ, ਮੰਤਰੀਆਂ ਅਤੇ ਐੱਮ. ਪੀ. ਵੱਲੋਂ ਸਿੱਧੇ ਤੌਰ 'ਤੇ ਆਉਣਾ ਸ਼ੁਰੂ ਹੋ ਗਿਆ ਹੈ...
ਆਰੇ ਦੇ ਬਲੇਡ 'ਚ ਗਰਦਨ ਆਉਣ ਕਾਰਨ ਇਕ ਵਿਅਕਤੀ ਦੀ ਮੌਤ
NEXT STORY