ਜਗਰਾਓਂ (ਮਾਲਵਾ) : ਪੰਜਾਬੀ ਫ਼ਿਲਮ ਇੰਡਸਟਰੀ ਲਈ ਬੁਰੀ ਖ਼ਬਰ ਹੈ। ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ, ਲੇਖਕ ਅਤੇ ਡਾਇਰੈਕਟਰ ਸੁਖਜਿੰਦਰ ਸ਼ੇਰਾ ਦੀ ਮੌਤ ਹੋ ਗਈ ਹੈ। ਸੁਖਜਿੰਦਰ ਸ਼ੇਰਾ ਨੇ ਅਫ਼ਰੀਕੀ ਮੁਲਕ ਯੁਗਾਂਡਾ ਵਿਖੇ ਆਖ਼ਰੀ ਸਾਹ ਲਏ। ਜਾਣਕਾਰੀ ਮੁਤਾਬਕ ਸੁਖਜਿੰਦਰ ਸ਼ੇਰਾ 17 ਅਪ੍ਰੈਲ ਨੂੰ ਯੁਗਾਂਡਾ ਵਿਖੇ ਆਪਣੇ ਇਕ ਦੋਸਤ ਕੋਲ ਗਏ ਸਨ ਅਤੇ ਉੱਥੇ ਬੀਮਾਰ ਹੋ ਗਏ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਫਿਰ Twitter ਨੂੰ ਹਥਿਆਰ ਬਣਾ ਕੀਤਾ ਵੱਡਾ ਧਮਾਕਾ, ਕਾਂਗਰਸ 'ਤੇ ਵਿੰਨ੍ਹਿਆ ਨਿਸ਼ਾਨਾ
ਇਸ ਬੀਮਾਰੀ ਦੇ ਚੱਲਦਿਆਂ ਬੀਤੇ ਦਿਨ ਉਨ੍ਹਾਂ ਦੀ ਮੌਤ ਹੋ ਗਈ। ਜਗਰਾਓਂ ਦੇ ਪਿੰਡ ਮਲਕ ਦੇ ਰਹਿਣ ਵਾਲੇ ਸੁਖਜਿੰਦਰ ਸ਼ੇਰਾ ਦੀ ਮੌਤ ਦੀ ਖ਼ਬਰ ਨਾਲ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਡੂੰਘਾ ਧੱਕਾ ਲੱਗਾ ਅਤੇ ਪੂਰੇ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ।
ਇਹ ਵੀ ਪੜ੍ਹੋ : ਸੀਨੀਅਰ ਅਕਾਲੀ ਆਗੂ ਦੀ ਮੌਤ ਦਾ ਮਾਮਲਾ, ਟੈਂਕੀ ਤੋਂ ਛਾਲ ਮਾਰ ਕੀਤੀ ਸੀ ਖ਼ੁਦਕੁਸ਼ੀ
ਦੱਸਣਯੋਗ ਹੈ ਕਿ ਸੁਖਜਿੰਦਰ ਸ਼ੇਰਾ ਨੇ 2 ਦਰਜਨ ਤੋਂ ਜ਼ਿਆਦਾ ਪੰਜਾਬੀ ਸੁਪਰਹਿੱਟ ਫ਼ਿਲਮਾਂ ਬਣਾਈਆਂ ਸਨ, ਜਿਨ੍ਹਾਂ 'ਚ 'ਯਾਰੀ ਜੱਟ ਦੀ', 'ਜੱਟ ਤੇ ਜ਼ਮੀਨ' ਅਤੇ ਹੋਰ ਹਿੱਟ ਫ਼ਿਲਮਾਂ ਸ਼ਾਮਲ ਹਨ। ਇਸ ਸਮੇਂ ਸੁਖਜਿੰਦਰ ਸ਼ੇਰਾ ਦੀ ਫ਼ਿਲਮ 'ਯਾਰ ਬੇਲੀ' ਦੀ ਸ਼ੂਟਿੰਗ ਚੱਲ ਰਹੀ ਸੀ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ 'ਪੰਜਾਬ ਕੈਬਨਿਟ' ਦੀ ਅਹਿਮ ਬੈਠਕ ਅੱਜ, Lockdown ਬਾਰੇ ਹੋ ਸਕਦੀ ਹੈ ਚਰਚਾ
ਸੁਖਜਿੰਦਰ ਸ਼ੇਰਾ ਦੇ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਇੱਥੇ ਲਿਆਉਣ ਦੀ ਮੰਗ ਕੀਤੀ ਹੈ ਪਰ ਕੋਵਿਡ-19 ਕਾਰਨ ਪਰਿਵਾਰ ਨੂੰ ਉਨ੍ਹਾਂ ਦੀ ਮ੍ਰਿਤਕ ਦੇ ਇੱਥੇ ਲਿਆਉਣ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਖਾਲੀ ਬਾਰਦਾਨੇ ਦੀ ਘਾਟ ਕਾਰਨ ਕਣਕ ਦੀ ਭਰਾਈ ਅਤੇ ਲਿਫਟਿੰਗ ਦੇ ਕੰਮ ‘ਚ ਆਈ ਖੜ੍ਹੋਤ
NEXT STORY