ਰਾਜਪੁਰਾ (ਚਾਵਲਾ)- ਆਸਟ੍ਰੇਲੀਆ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਪੰਜਾਬੀ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਏਕਮ ਸਿੰਘ ਸਾਹਨੀ (18) ਵਜੋਂ ਹੋਈ ਹੈ, ਜੋਕਿ ਰਾਜਪੁਰਾ ਦਾ ਰਹਿਣ ਵਾਲਾ ਸੀ। ਨੌਜਵਾਨ ਏਕਮ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ ਗਿਆ ਸੀ, ਜਿੱਥੇ ਕੁਝ ਵਿਅਕਤੀਆਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਹਾਈ ਅਲਰਟ ’ਤੇ ਪੰਜਾਬ, DGP ਵੱਲੋਂ ਚੁੱਕੇ ਜਾ ਰਹੇ ਵੱਡੇ ਕਦਮ
ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦਾ ਉੱਥੇ ਬੀਤੀ ਦਿਨੀਂ ਰਾਤ ਦੇ ਸਮੇਂ ਕਾਰ ਪਾਰਕਿੰਗ ਨੂੰ ਲੈ ਕੇ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ, ਜਿਸ ਕਾਰਨ ਉਨ੍ਹਾਂ ਨੇ ਏਕਮ ਨੂੰ ਗੋਲ਼ੀਆਂ ਮਾਰ ਦਿੱਤੀਆਂ। ਇੰਨਾ ਹੀ ਨਹੀਂ ਕਾਤਲਾਂ ਨੇ ਕਾਰ ਨੂੰ ਵੀ ਅੱਗ ਲਾ ਦਿੱਤੀ ਤਾਂ ਜੋ ਕੋਈ ਸਬੂਤ ਨਾ ਬਚੇ। ਮ੍ਰਿਤਕ ਨੌਜਵਾਨ ਦੀ ਦਾਦੀ ਮਨਮੋਹਨ ਕੌਰ, ਜੋ ਗੁਲਾਬ ਨਗਰ ’ਚ ਰਹਿੰਦੀ ਹੈ, ਦਾ ਰੋ-ਰੋ ਕੇ ਬੁਰਾ ਹਾਲ ਹੈ।
ਮ੍ਰਿਤਕ ਦੇ ਚਾਚਾ ਗੁਰਮੀਤ ਸਿੰਘ ਅਨੁਸਾਰ ਏਕਮ ਲਗਭਗ 5 ਸਾਲ ਪਹਿਲਾਂ ਆਪਣੇ ਮਾਪਿਆਂ ਨਾਲ ਆਸਟ੍ਰੇਲੀਆ ਗਿਆ ਸੀ। ਉਨ੍ਹਾਂ ਨੂੰ ਆਸਟ੍ਰੇਲੀਆ ਤੋਂ ਉਨ੍ਹਾਂ ਦੇ ਭਰਾ ਦਾ ਫੋਨ ਆਇਆ ਕਿ ਸਭ ਕੁਝ ਬਰਬਾਦ ਹੋ ਗਿਆ ਹੈ ਅਤੇ ਕਿਸੇ ਨੇ ਏਕਮ ਨੂੰ ਗੋਲ਼ੀਆਂ ਮਾਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਏਕਮ ਦਾ ਅੰਤਿਮ ਸੰਸਕਾਰ ਵੀ ਆਸਟ੍ਰੇਲੀਆ ’ਚ ਹੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ: 'ਆਮ ਆਦਮੀ ਕਲੀਨਿਕ' ਮਾਡਲ ਦੀ ਪੂਰੀ ਦੁਨੀਆ 'ਚ ਬੱਲੇ-ਬੱਲੇ, ਆਸਟ੍ਰੇਲੀਆਈ ਵਫ਼ਦ ਨੇ ਵਿਖਾਈ ਦਿਲਚਸਪੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਰੱਬਾ ਕਦੇ ਵੀ ਨਾ ਪੈਣ ਵਿਛੋੜੇ...', ਭਾਵੁਕ ਪੋਸਟ ਸਾਂਝੀ ਕਰ ਗੁਰਦਾਸ ਮਾਨ ਨੇ ਪਹਿਲਗਾਮ ਹਮਲੇ 'ਤੇ ਜਤਾਇਆ ਦੁੱਖ
NEXT STORY