ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਨਿੱਘਰ ਰਹੇ ਸਭਿਆਚਾਰ ਨੂੰ ਬਚਾਉਣ ਅਤੇ ਪੰਜਾਬੀ ਸਭਿਅਤਾ ਨੂੰ ਅੱਗੇ ਵਧਾਉਣ ਲਈ ਨੌਜਵਾਨ ਪੀੜ੍ਹੀ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਇਹ ਪ੍ਰਗਟਾਵਾ ਸਾਬਕਾ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਲਗਾਤਾਰ 2 ਮਹੀਨੇ ਤੱਕ ਚੱਲੇ ਯੂਥ ਫੈਸਟੀਵਲ ਸਮਾਗਮ ਦੇ ਅਖ਼ੀਲੇ ਦਿਨ ਇਨਾਮ ਵੰਡ ਪ੍ਰੋਗਰਾਮ ਮੌਕੇ ਕੀਤਾ। ਯੂਨੀਵਰਸਿਟੀ ਵੱਲੋਂ ਕਰਾਏ ਗਏ ਯੂਥ ਫੈਸਟੀਵਲ 'ਚ ਮੁੱਖ ਮਹਿਮਾਨ ਦੀ ਭੂਮਿਕਾ ਡਾ. ਨਵਜੋਤ ਕੌਰ ਸਿੱਧੂ ਨੇ ਨਿਭਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੀ ਪ੍ਰੀਤਿਭਾ ਨੂੰ ਉਜਾਗਰ ਕਰਨ ਲਈ ਅਜਿਹੇ ਸਮਾਗਮਾਂ 'ਚ ਭਾਗ ਲੈਣਾ ਚਾਹੀਦਾ ਹੈ ਅਤੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਵੱਧ ਤੋਂ ਵੱਧ ਸਨਮਾਨ ਦਿਵਾਉਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ਕਾਂਗਰਸ ਦੇ ਸੂਬਾ ਸਕੱਤਰ ਰਣਜੀਤ ਸਿੰਘ ਰਾਣਾ ਗੰਡੀਵਿੰਡ ਨੇ ਕਿਹਾ ਕਿ ਪੰਜਾਬ ਦੇ ਅਮੀਰ ਵਿਰਸੇ ਨੇ ਜਿਥੇ ਸੂਫੀ, ਪੀਰਾਂ/ਫਕੀਰਾਂ, ਗੀਤਕਾਰਾਂ, ਸੰਗੀਤਕਾਰਾਂ, ਕਹਾਣੀਕਾਰਾਂ 'ਤੇ ਫਨਕਾਰਾਂ ਨੂੰ ਜਨਮ ਦਿੱਤਾ ਹੈ ਉਥੇ ਹੀ ਪੰਜਾਬ ਨੇ ਗੁਰੂਆਂ, ਯੋਧਿਆਂ, ਸੂਰਬੀਰਾਂ, ਮਹਾਨ ਮਹਾਂਪੁਰੱਖਾਂ ਅਤੇ ਜੱਗਪੁੱਰਖ ਵੀ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਸਮੇਂ ਦੇ ਬਦਲੇ ਕਰਵਟ ਨੇ ਪੰਜਾਬ ਦੇ ਅਮੀਰ ਵਿਰਸੇ 'ਚ ਵੱਡੀ ਨਿੱਘਾਰਤਾ ਲੈ ਆਂਦੀ ਹੈ,ਜੋ ਬਹੁਤ ਹੀ ਚਿੰਤਾਂ ਦਾ ਵਿਸ਼ਾ ਹੈ। ਰਾਣਾ ਗੰਡੀਵਿੰਡ ਨੇ ਨੌਜਵਾਨ ਪੀੜ੍ਹੀ ਨੂੰ ਆਪਣੀ ਹਸਤੀ 'ਤੇ ਹੋਂਦ, ਪੰਜਾਬ ਦੀ ਸਭਿਅਤਾ ਅਤੇ ਸਭਿਆਚਾਰ ਨੂੰ ਬਚਾਉਣ ਲਈ ਵਿਦੇਸ਼ੀ ਕਲਚਰ ਦਾ ਖਹਿੜਾ ਛੱਡਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬੀ ਜਿਥੇ ਵੀ ਵੱਸਿਆ ਹੈ ਉਸਨੇ ਇਕ ਵੱਖਰੀ ਪਹਿਚਾਣ ਪੈਦਾ ਕੀਤੀ ਹੈ। ਇਸ ਮੌਕੇ ਯੂਨੀਵਰਸਿਟੀ ਦੇ ਲਾਅ ਵਿਭਾਗ ਦੇ ਵਿਦਿਆਰਥੀ ਅਤੇ ਹਰਿਆਵਲ ਫਾਊਡੇਸ਼ਨ ਦੇ ਸੂਬਾ ਉੱਪ ਚੇਅਰਮੈਨ ਜਗਮੀਤ ਸਿੰਘ ਢਿੱਲੋਂ ਗੰਡੀਵਿੰਡ ਨੂੰ ਭਾਸ਼ਣ ਮੁਕਾਬਲਿਆਂ 'ਚ ਵਧੀਆ ਕਾਰਗ਼ੁਜਾਰੀ ਵਿਖਾਉਣ ਬਦਲੇ ਡਾ. ਨਵਜੋਤ ਕੌਰ ਸਿੱਧੂ, ਯੂਥ ਵੈਲਫੇਅਰ ਦੇ ਡਾਇਰੈਕਟਰ ਡਾ. ਜਗਜੀਤ ਕੌਰ ਅਤੇ ਰਣਜੀਤ ਸਿੰਘ ਰਾਣਾ ਗੰਡੀਵਿੰਡ ਸੂਬਾ ਸਕੱਤਰ ਕਾਂਗਰਸ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਾਬਕਾ ਸਰਪੰਚ ਤਰਲੋਕ ਸਿੰਘ ਗੰਡੀਵਿੰਡ, ਹਰਿਆਵਲ ਫਾਊਡੇਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਗੰਡੀਵਿੰਡ ਆਦਿ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਨੌਜਵਾਨਾਂ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਾਊਦੀ ਅਰਬ ਤੇ ਭਾਰਤੀ ਦੂਤਾਵਾਸ ਹਰਕਤ 'ਚ, ਕੀਤੀ ਕਾਰਵਾਈ
NEXT STORY