ਜਲੰਧਰ (ਬਿਊਰੋ)– ਪੰਜਾਬੀ ਗਾਇਕ ਜਿਥੇ ਵੱਧ-ਚੜ੍ਹ ਕੇ ਕਿਸਾਨ ਧਰਨਿਆਂ ’ਚ ਸ਼ਮੂਲੀਅਤ ਕਰ ਰਹੇ ਹਨ, ਉਥੇ ਪੰਜਾਬੀ ਗਾਇਕਾ ਮਿਸ ਪੂਜਾ, ਗੁਰਲੇਜ ਅਖਤਰ ਤੇ ਕੌਰ ਬੀ ਵਲੋਂ ਵੀ ਦਿੱਲੀ ਪਹੁੰਚ ਕੇ ਸੇਵਾ ’ਚ ਹੱਥ ਵੰਡਾਇਆ ਜਾ ਰਿਹਾ ਹੈ।
ਦਿੱਲੀ ਪਹੁੰਚ ਕੇ ਸੇਵਾ ਕਰਦਿਆਂ ਦੀ ਇਕ ਵੀਡੀਓ ਗੁਰਲੇਜ ਅਖਤਰ ਵਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ’ਚ ਗੁਰਲੇਜ ਅਖਤਰ ਆਪਣੇ ਪਤੀ ਤੇ ਭੈਣ ਨਾਲ ਨਜ਼ਰ ਆ ਰਹੀ ਹੈ। ਨਾਲ ਹੀ ਵੀਡੀਓ ’ਚ ਕੌਰ ਬੀ, ਮਿਸ ਪੂਜਾ ਤੇ ਅਮਨ ਰੋਜ਼ੀ ਨੂੰ ਵੀ ਦੇਖਿਆ ਜਾ ਸਕਦਾ ਹੈ।
ਵੀਡੀਓ ਸਾਂਝੀ ਕਰਦਿਆਂ ਗੁਰਲੇਜ ਅਖਤਰ ਲਿਖਦੀ ਹੈ, ‘#ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 👏 @kaurbmusic @kulwinder_kally @jasmeenakhtarofficial @misspooja #Amanrozi 👏.’
ਦੱਸਣਯੋਗ ਹੈ ਕਿ ਇਨ੍ਹਾਂ ਮਹਿਲਾ ਗਾਇਕਾਵਾਂ ਤੋਂ ਪਹਿਲਾਂ ਗਾਇਕਾ ਸ਼ਿਪਰਾ ਗੋਇਲ ਤੇ ਰੁਪਿੰਦਰ ਹਾਂਡਾ ਵੀ ਸੇਵਾ ’ਚ ਹੱਥ ਵੰਡਾਉਣ ਪਹੁੰਚੀਆਂ ਸਨ। ਜੋ ਕਲਾਕਾਰ ਦਿੱਲੀ ਨਹੀਂ ਪਹੁੰਚ ਸਕੇ, ਉਹ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਦਾ ਸਾਥ ਦੇ ਰਹੇ ਹਨ ਤੇ ਕਿਸਾਨਾਂ ਦੀ ਗੱਲ ਆਮ ਲੋਕਾਂ ਤਕ ਪਹੁੰਚਾ ਰਹੇ ਹਨ।
ਨੋਟ– ਗੁਰਲੇਜ ਅਖਤਰ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ।
ਵੱਖ-ਵੱਖ ਸੜਕ ਹਾਦਸਿਆਂ ਵਿਚ 2 ਮੌਤਾਂ ਅਤੇ 2 ਜ਼ਖਮੀ
NEXT STORY