ਲੁਧਿਆਣਾ (ਸਹਿਗਲ)- ਤਿਉਹਾਰਾਂ ਦੇ ਦਿਨਾਂ ’ਚ ਖਾਣ-ਪੀਣ ਦੀਆਂ ਵਸਤੂਆਂ ’ਚ ਮਿਲਾਵਟ ਹੋਣ ਦੀ ਸ਼ਿਕਾਇਤ ਜਾਂ ਮੁਖ਼ਬਰਾਂ ਤੋਂ ਸੂਚਨਾ ਮਿਲਣ ’ਤੇ ਸਿਹਤ ਵਿਭਾਗ ਕੀ ਕਾਰਵਾਈ ਕਰੇਗਾ? ਜਦਕਿ 20 ਸਾਲਾਂ ਤੋਂ ਜ਼ਿਲਾ ਸਿਹਤ ਕਮੇਟੀ ਦੇ ਮੈਂਬਰ ਰਹੇ ਰਾਜ ਕੁਮਾਰ ਮਲਹੋਤਰਾ ਨੇ ਐਤਵਾਰ ਨੂੰ ਰੇਲਵੇ ਸਟੇਸ਼ਨ ਦੇ ਬਾਹਰ ਇਕ ਸ਼ੱਕੀ ਵਿਅਕਤੀ ਨੂੰ ਇਕ ਮਿੰਨੀ ਟਰੱਕ ’ਤੇ ਖੋਆ ਲੱਦਦੇ ਦੇਖਿਆ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਲੱਗ ਰਿਹਾ ਸੀ ਕਿ ਇਹ ਮਿਲਾਵਟੀ ਖੋਆ ਹੈ, ਜਿਸ ਦੀ ਵਰਤੋਂ ਨਾਲ ਲੋਕਾਂ ਦੀ ਸਿਹਤ ’ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਰਾਜਾ ਵੜਿੰਗ ਨੇ ਕੈਪਟਨ-ਬਾਦਲ ਦਾ ਹਵਾਲਾ ਦਿੰਦਿਆਂ ਸੁਖਬੀਰ ਨੂੰ ਦਿੱਤੀ ਸਲਾਹ
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਮਰਜੀਤ ਕੌਰ ਨੂੰ ਫ਼ੋਨ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਜੁਆਇੰਟ ਕਮਿਸ਼ਨਰ ਫੂਡ ਚੰਡੀਗੜ੍ਹ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ। ਰਾਜ ਕੁਮਾਰ ਮਲਹੋਤਰਾ ਨੇ ਆਪਣੀ ਲਿਖਤੀ ਸ਼ਿਕਾਇਤ ’ਚ ਕਿਹਾ ਕਿ ਇਸ ਦੌਰਾਨ ਰੇਲਵੇ ਸਟੇਸ਼ਨ ਦੇ ਬਾਹਰ ਖੜ੍ਹਾ ਮਿੰਨੀ ਟਰੱਕ ਮੌਕੇ ਤੋਂ ਫਰਾਰ ਹੋ ਗਿਆ।
ਸਿਹਤ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਇਸ ਦੀ ਜਾਂਚ ਨਹੀਂ ਹੋ ਸਕੀ ਹੈ ਅਤੇ ਹੁਣ ਇਸ ਦੀ ਵਰਤੋਂ ਦੁਕਾਨਾਂ ’ਤੇ ਕੀਤੀ ਜਾਵੇਗੀ, ਜੋ ਕਿ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਸਾਬਤ ਹੋਵੇਗੀ। ਉਨ੍ਹਾਂ ਸਿਹਤ ਵਿਭਾਗ ਦੀ ਮੁੱਖ ਮੰਤਰੀ ਭਗਵਤ ਸਿੰਘ ਮਾਨ ਅਤੇ ਸਿਹਤ ਸਕੱਤਰ ਨੂੰ ਪੱਤਰ ਭੇਜ ਕੇ ਸਬੰਧਤ ਅਧਿਕਾਰੀਆਂ ’ਤੇ ਕਾਰਵਾਈ ਕਰਨ ਲਈ ਕਿਹਾ ਹੈ।
ਸੜਕ ਅਤੇ ਰੇਲ ਮਾਰਗ ਰਾਹੀਂ ਆ ਰਿਹਾ ਹੈ ਖੋਆ, ਅਧਿਕਾਰੀ ਨਹੀਂ ਕਰ ਰਹੇ ਜਾਂਚ
ਸ਼ਹਿਰ ’ਚ ਕਈ ਮਿਠਾਈਆਂ ਜਾਂ ਮਠਿਆਈਆਂ ਦੇ ਵਪਾਰੀ ਤਿਉਹਾਰਾਂ ਦੌਰਾਨ ਦੂਜੇ ਸੂਬਿਆਂ ਤੋਂ ਖੋਆ ਲੈ ਕੇ ਆਉਂਦੇ ਹਨ ਪਰ ਇਸ ਦੀ ਆੜ ਵਿਚ ਮਿਲਾਵਟੀ ਅਤੇ ਨਕਲੀ ਖੋਏ ਦੀ ਆਮਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਜੇਕਰ ਖਾਧ ਪਦਾਰਥ ਮਿਲਾਵਟੀ ਹੈ ਜਾਂ ਸ਼ੁੱਧ , ਜਾਂਚ ਨਾ ਕੀਤੀ ਤਾਂ ਇਹ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦੇ ਹਨ। ਦੱਸਣਯੋਗ ਹੈ ਕਿ ਬਾਹਰੋਂ ਆਉਣ ਵਾਲੇ ਖੋਏ ਦਾ ਰੇਟ ਬਹੁਤ ਘੱਟ ਹੁੰਦਾ ਹੈ, ਜਿਸ ਕਾਰਨ ਮਠਿਆਈ ਬਣਾਉਣ ਵਾਲੇ ਲਾਲਚ ਵਿਚ ਆ ਜਾਂਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲ 'ਚ ਵੱਡਾ ਹਾਦਸਾ! ਖ਼ਤਰੇ 'ਚ ਪਈ ਕਈ ਵਿਦਿਆਰਥੀਆਂ ਦੀ ਜਾਨ
ਅਧਿਕਾਰੀ ਕੀ ਕਹਿੰਦੇ ਹਨ
ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਐਤਵਾਰ ਦੀ ਛੁੱਟੀ ਹੋਣ ਕਾਰਨ ਉਹ ਘਰ ਦੇ ਕੰਮਾਂ ’ਚ ਰੁੱਝੀ ਹੋਈ ਸੀ ਪਰ ਜੇਕਰ ਉਨ੍ਹਾਂ ਇਕ ਵਾਰ ਫੋਨ ਨਹੀਂ ਚੁੱਕਿਆ ਤਾਂ ਸੂਚਨਾ ਦੇਣ ਵਾਲੇ ਵਿਅਕਤੀ ਨੂੰ ਦੁਬਾਰਾ ਫ਼ੋਨ ਕਰਨਾ ਚਾਹੀਦਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਕਾਲੀ ਦਲ ਦੀ ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਨੂੰ ਲੈ ਕੇ ਗਿਆਨੀ ਰਘਬੀਰ ਸਿੰਘ ਦਾ ਵੱਡਾ ਫ਼ੈਸਲਾ
NEXT STORY