ਜਲੰਧਰ (ਬਿਊਰੋ) - ਕੁਝ ਹਫ਼ਤੇ ਪਹਿਲਾਂ ਹੀ ਵਿਆਹ ਬੰਧਨ 'ਚ ਬੱਝੇ ਪੰਜਾਬ ਦੇ ਸੈਰ-ਸਪਾਟਾ ਮਹਿਕਮੇ ਦੀ ਕੈਬਨਿਟ ਮੰਤਰੀ ਬੀਬਾ ਅਨਮੋਲ ਗਗਨ ਮਾਨ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਅੱਜ ਆਪਣੇ ਪਤੀ ਐਡਵੋਕੇਟ ਸ਼ਹਿਬਾਜ਼ ਸਿੰਘ ਸੋਹੀ ਨਾਲ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪਹੁੰਚੇ, ਜਿੱਥੇ ਉਨ੍ਹਾਂ ਨੇ ਮੱਥਾ ਟੇਕਿਆ।

ਇਸ ਦੌਰਾਨ ਦੀਆਂ ਕੁਝ ਤਸਵੀਰਾਂ ਅਨਮੋਲ ਗਗਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਅਨਮੋਲ ਗਗਨ ਮਾਨ ਨੇ ਲਿਖਿਆ- ''ਅੱਜ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਅਬਿਚਲ ਨਗਰ, ਨੰਦੇੜ ਵਿਖੇ ਨਤਮਸਤਕ ਹੋ ਕੇ ਸਾਹਿਬੇ ਕਮਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

ਸੱਚੇ ਪਾਤਸ਼ਾਹ ਜੀ ਅੱਗੇ ਆਪਣੀ ਨਦਰਿ ਮਿਹਰ ਸਦਕਾ ਸਾਡੇ ਜੀਵਨ ਦੀ ਅਗਵਾਈ ਕਰਕੇ ਰਾਹਾਂ ਨੂੰ ਰੁਸ਼ਨਾਉਣ ਲਈ ਅਰਦਾਸ ਕੀਤੀ ਤੇ ਰੱਬੀ ਬਾਣੀ ਦੇ ਵਿਸਮਾਦਮਈ ਕੀਰਤਨ ਦਾ ਆਨੰਦ ਮਾਣਿਆ।''
ਦੱਸ ਦਈਏ ਕਿ ਇਸ ਤੋਂ ਪਹਿਲਾ ਅਨਮੋਲ ਗਗਨ ਮਾਨ ਸੱਸ ਸ਼੍ਰੀਮਤੀ ਸੀਲਮ ਸੋਹੀ ਅਤੇ ਸਹੁਰਾ ਪਰਿਵਾਰ ਦੇ ਕਈ ਹੋਰਨਾਂ ਮੈਂਬਰਾਂ ਸਮੇਤ ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਸਨ।

ਆਪਣੇ ਸਿਰਫ ਪਰਿਵਾਰਕ ਮੈਂਬਰਾਂ ਨਾਲ ਤਖਤ ਸਾਹਿਬ ਪੁੱਜਣ 'ਤੇ ਕੈਬਨਿਟ ਮੰਤਰੀ ਗਗਨਦੀਪ ਕੌਰ ਉਰਫ ਅਨਮੋਲ ਗਗਨ ਮਾਨ ਦਾ ਸਬ-ਡਵੀਜ਼ਨ ਦੇ ਸਿਵਲ ਅਤੇ ਪੁਲਸ ਅਧਿਕਾਰੀਆਂ 'ਚੋਂ ਐੱਸ. ਡੀ. ਐੱਮ. ਤਲਵੰਡੀ ਸਾਬੋ ਹਰਵਿੰਦਰ ਸਿੰਘ ਜੱਸਲ ਅਤੇ ਡੀ. ਐੱਸ. ਪੀ. ਰਾਜੇਸ਼ ਸਨੇਹੀ ਨੇ ਰਸਮੀ ਸਵਾਗਤ ਕੀਤਾ ਗਿਆ ਸੀ।


ਪੰਜਾਬ 'ਚ ਵੱਡਾ ਹਾਦਸਾ: ਪਲਟ ਗਈ ਸਵਾਰੀਆਂ ਨਾਲ ਭਰੀ ਮਿੰਨੀ ਬੱਸ, ਪੈ ਗਿਆ ਚੀਕ-ਚਿਹਾੜਾ
NEXT STORY