ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉੱਭਰਦੇ ਪੰਜਾਬੀ ਗਾਇਕ ਆਰ ਸੁਖਰਾਜ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਹੁਣ ਇਸ ਟੋਲ ਪਲਾਜ਼ਾ ਨੂੰ ਕੀਤਾ ਜਾਵੇਗਾ ਬੰਦ
![PunjabKesari](https://static.jagbani.com/multimedia/02_05_41920518810-ll.jpg)
ਜਾਣਕਾਰੀ ਮੁਤਾਬਕ ਸੋਮਵਾਰ ਨੂੰ ਮੋਹਾਲੀ ਵਿਚ ਆਰ ਸੁਖਰਾਜ ਦਾ ਭਿਆਨਕ ਸੜਕ ਹਾਦਸਾ ਹੋਇਆ। ਇਸ ਹਾਦਸੇ ਕਾਰਨ ਪੰਜਾਬੀ ਗਾਇਕ ਦੀ ਮੌਤ ਹੋ ਗਈ। ਇਸ ਖ਼ਬਰ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਖ਼ਬਰ ਵੀ ਪੜ੍ਹੋ - HC ਦਾ ਅਹਿਮ ਫ਼ੈਸਲਾ, ‘ਮਾਪਿਆਂ ਤੋਂ ਬੇਵਜ੍ਹਾ ਵੱਖ ਰਹਿਣ ਲਈ ਮਜਬੂਰ ਕਰਨ ’ਤੇ ਪਤਨੀ ਤੋਂ ਲਿਆ ਜਾ ਸਕਦੈ ਤਲਾਕ’
ਅਦਾਕਾਰ ਅਤੇ ਨਿਰਦੇਸ਼ਕ ਸੁਖਦੇਵ ਲੱਦੜ ਨੇ ਆਰ ਸੁਖਰਾਜ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਰਾਜ ਯਕੀਨ ਨਹੀ ਹੋ ਰਿਹਾ ਤੂੰ ਵੀ ਚਲਾ ਗਿਆ ਯਾਰ ਸਦਾ ਲਈ, ਕਿਸੇ ਮਾਂ ਦੇ ਪੁੱਤ ਨੂੰ ਜ਼ਿੰਦਗੀ ਦੇ ਕੇ ਆਪ ਸੜਕ ਹਾਦਸੇ 'ਚ ਮੌਤ ਦੀ ਖ਼ਬਰ ਬਣ ਗਿਆ। ਰੱਬਾ ਤੂੰ ਕਿਉਂ ਖੋਹ ਲੈਨਾਂ ਮਾਵਾਂ ਦੇ ਪੁੱਤ, ਆਖਰ ਕਦੋਂ ਖਹਿੜਾ ਛੁੱਟੂ ਗੈਰਕੁਦਰਤੀ ਮੌਤਾਂ, ਹਾਦਸਿਆਂ ਤੋਂ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
CM ਮਾਨ ਦਾ ਅਹਿਮ ਬਿਆਨ, ‘ਅਜੇ 2 ਸੂਬਿਆਂ ’ਚ ਹੈ ‘ਆਪ’ ਸਰਕਾਰ, ਪਾਰਟੀ ਛੇਤੀ ਹੀ 130 ਕਰੋੜ ਲੋਕਾਂ ਤੱਕ ਪਹੁੰਚੇਗੀ’
NEXT STORY