ਅੰਮ੍ਰਿਤਸਰ (ਨਿਕਿਤਾ) - ਪੰਜਾਬੀ ਫਿਲਮਾਂ ਦੇਖਣ ਅਤੇ ਪੰਜਾਬੀ ਕਲਚਰ ਦੇ ਸ਼ੌਕੀਨ ਲੋਕਾਂ ਲਈ ਇਹ ਖਬਰ ਬਹੁਤ ਖੁਸ਼ੀ ਵਾਲੀ ਹੋਵੇਗੀ ਕਿ ਹੁਣ ਪੰਜਾਬੀ ਭੰਗੜਾ ਵੀ ਹਿੰਦੀ ਫਿਲਮਾਂ ਦੇ ਡਾਂਸ ਸਟਾਈਲ ਦੀ ਤਰ੍ਹਾਂ ਅੱਗੇ ਵੱਧਣ ਲੱਗ ਪਿਆ ਹੈ। ਪਹਿਲਾਂ ਜਿੱਥੇ ਪੇਂਡੂ ਖੇਤਰ ਦੇ ਲੋਕ ਭੰਗੜਾ ਅਤੇ ਬੋਲੀਆਂ ਪਾਉਂਦੇ ਸਨ ਅਤੇ ਹੁਣ ਵਰਤਮਾਨ ਸਮੇਂ 'ਚ ਹਾਈਲੀ ਕਵਾਲੀਫਾਈਡ ਲੋਕ ਇਸ ਖੇਤਰ 'ਚ ਆ ਚੁੱਕੇ ਹਨ। ਦੂਜੇ ਪਾਸੇ ਪੰਜਾਬ ਦੇ ਵੱਖ-ਵੱਖ ਖੇਤਰਾਂ 'ਚ ਬਨ੍ਹੀਆਂ ਜਾਣ ਵਾਲੀਆਂ ਪੱਗਾਂ ਅਜੌਕੇ ਸਮੇਂ 'ਚ ਭੰਗੜੇ ਦੀ ਯੂਨੀਫਾਰਮ ਹੋਣ ਦੇ ਨਾਲ-ਨਾਲ ਗਭਰੂਆਂ ਦਾ ਲਾਈਫ ਸਟਾਈਲ ਬਣ ਚੁੱਕੀਆਂ ਹਨ।
ਟੋਲੇ ਸਟਾਈਲ ਦੀ ਪਗੜੀ ਪਾਉਂਦੇ ਹੋਏ ਪ੍ਰੋਫੈਸਰ ਰਾਹੁਲ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਪਗੜੀ ਕੈਨੇਡਾ 'ਚ ਬਹੁਤ ਜ਼ਿਆਦਾ ਪ੍ਰਚੱਲਤ ਹੈ। ਅਜੌਕੇ ਸਮੇਂ 'ਚ ਇਹ ਪੱਗੜੀ ਮਾਝਾ ਖੇਤਰ ਦੇ ਲੋਕਾਂ ਦੀ ਜ਼ਿਆਦਾ ਪਸੰਦ ਹੈ। ਇਸ ਪਗੜੀ ਦੇ ਨਾਲ ਕਿਨਾਰੀ ਵਾਲੀ ਚੇਨ ਅਤੇ ਵਾਸਕੇਟ ਦੇ ਨਾਲ ਵਧੀਆ ਕੈਂਠਾ ਇਸ 'ਤੇ ਹੋਰ ਵੀ ਚਾਰ ਚੰਨ੍ਹ ਲਾ ਦਿੰਦਾ ਹੈ। ਪੰਜਾਬੀ ਲੋਕ ਨਾਚ ਲੁੱਡੀ 'ਚ ਪਾਈ ਜਾਣ ਵਾਲੀ ਡਬਲ ਫਰਲਾ ਪਗੜੀ 'ਚ ਭੰਗੜਾ ਕਲਾਕਾਰ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਪਗੜੀ ਨੂੰ ਪਠਾਣੀ ਪਗੜੀ ਵੀ ਕਹਿੰਦੇ ਹਨ। ਇਸ ਦੀ ਦੁਬਈ ਆਦਿ ਦੇਸ਼ਾਂ ਦੇ ਲੋਕਾਂ 'ਚ ਵਿਸ਼ੇਸ਼ ਪਛਾਣ ਹੈ। ਇਹ ਤੇਜ਼ੀ ਨਾਲ ਲੋਕਾਂ 'ਚ ਪ੍ਰਚੱਲਤ ਹੋ ਰਹੀ ਹੈ। ਇਸ ਪਗੜੀ ਨੂੰ ਪਾਉਣ ਵਾਲੇ ਦੇ ਜੇਕਰ ਦੰਦ ਚੌੜੇ ਹਨ ਤਾਂ ਕੀ ਕਹਿਣੇ।
ਭੰਗੜਾ ਖੇਡ ਨਹੀਂ ਸਾਧਨਾ ਹੈ
ਭੰਗੜਾ ਟੀਮ ਲੀਡਰ ਪ੍ਰੋਫੈਸਰ ਰਾਹੁਲ ਅਤੇ ਟੀਮ ਦੇ ਕਲਾਕਾਰਾਂ ਦਾ ਕਹਿਣਾ ਹੈ ਕਿ ਭੰਗੜਾ ਕੋਈ ਆਸਾਨ ਖੇਡ ਨਹੀਂ, ਸਗੋਂ ਇਹ ਇਕ ਸਰੀਰਕ ਅਤੇ ਮਾਨਸਿਕ ਸਾਧਨਾ ਹੈ। ਇਸ 'ਚ ਇਕਾਗਰਤਾ ਦੀ ਜ਼ਰੂਰਤ ਹੁੰਦੀ ਹੈ। ਇਹ ਉਦੋਂ ਸੰਭਵ ਹੋ ਸਕਦਾ ਹੈ ਜਦੋਂ ਭੰਗੜੇ ਨੂੰ ਲੈ ਕੇ ਮਨ ਵਿਚ ਪੈਸ਼ਨ ਹੋਵੇ । ਭੰਗੜਾ ਲੋਕ ਨਾਚ ਜੋਸ਼ ਅਤੇ ਸਰੀਰਕ ਸੰਤੁਲਨ ਦਾ ਮੇਲ ਹੈ। ਭੰਗੜਾ ਪਾਉਂਦੇ ਸਮੇਂ ਸਰੀਰ ਦੀ ਪੂਰੀ ਤਾਕਤ ਤਾਂ ਲੱਗਦੀ ਹੀ ਹੈ ਪਰ ਚਿਹਰੇ 'ਤੇ ਮੁਸਕਰਾਹਟ ਇਸ ਵਿਚ ਵੱਖ ਹੀ ਰੰਗ ਲਿਆਉਂਦੀ ਹੈ। ਵੇਖਣ ਵਾਲਿਆਂ ਨੂੰ ਇਸ ਵਿਚ ਸਰਲਤਾ ਵਿਖਾਈ ਦੇਵੇ ਨਾ ਕਿ ਥਕਾਵਟ। ਇਹ ਉਦੋਂ ਸੰਭਵ ਹੋ ਸਕਦਾ ਹੈ, ਜਦੋਂ ਅਸੀਂ ਆਪਣੀ ਸਰੀਰ ਨੂੰ ਮਜਬੂਤ ਬਣਾਉਂਦੇ ਹਾਂ ਅਤੇ ਇਸ ਦੇ ਲਈ ਸਾਨੂੰ ਆਪਣੇ ਖਾਣ-ਪੀਣ ਦੀ ਰੂਟੀਨ ਪੂਰੀ ਰੱਖਣੀ ਪੈਂਦੀ ਹੈ। ਸ਼ਰਾਬ ਨਸ਼ਾ ਆਦਿ ਚੀਜ਼ਾਂ ਤੋਂ ਦੂਰ ਰਹਿਣਾ ਪੈਂਦਾ ਹੈ।
ਸੁੱਖੀ ਰੰਧਾਵਾ ਨੂੰ ਤੁਰੰਤ ਸਸਪੈਂਡ ਕਰੇ ਕਾਂਗਰਸ : ਰੋਜ਼ੀ ਬਰਕੰਦੀ
NEXT STORY