ਮੁਕੇਰੀਆਂ (ਨਾਗਲਾ)-ਪਿੰਡ ਡੁੱਗਰੀ (ਅਵਾਣਾ) ਵਿਖੇ ਲਖਬੀਰ ਸਿੰਘ ਦੇ ਘਰ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਪਰਿਵਾਰਕ ਮੈਂਬਰਾਂ ਨੂੰ 6 ਮਹੀਨੇ ਪਹਿਲਾਂ ਕੈਨੇਡਾ ਗਈ ਨੂੰਹ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਅਮਨਪ੍ਰੀਤ ਕੌਰ ਦੇ ਪਤੀ ਲਖਬੀਰ ਸਿੰਘ ਵਾਸੀ ਡੁੱਗਰੀ ਅਵਾਣਾ ਥਾਣਾ ਮੁਕੇਰੀਆਂ ਨੇ ਦੱਸਿਆ ਕਿ ਉਸ ਦਾ ਵਿਆਹ 7 ਸਾਲ ਪਹਿਲਾਂ ਅਮਨਪ੍ਰੀਤ ਕੌਰ ਵਾਸੀ ਉਦੇਸੀਆਂ (ਆਦਮਪੁਰ) ਨਾਲ ਹੋਇਆ ਸੀ ਅਤੇ ਉਸ ਦੀ ਇਕ 6 ਸਾਲ ਦੀ ਬੇਟੀ ਹੈ, ਜੋ ਉਸ ਦੇ ਨਾਲ ਪਿੰਡ ਵਿਚ ਰਹਿੰਦੀ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬਣ ਮੁਟਿਆਰ ਨੇ ਅਮਰੀਕਾ ’ਚ ਚਮਕਾਇਆ ਨਾਂ, ਸਪੈਸ਼ਲ ਈ-ਫੋਰਸ ’ਚ ਹੋਈ ਸ਼ਾਮਲ
ਅਮਨਪ੍ਰੀਤ ਕੌਰ ਵਿਦੇਸ਼ ’ਚ ਪੜ੍ਹਾਈ ਕਰਨਾ ਚਾਹੁੰਦੀ ਸੀ, ਅਸੀਂ ਉਸ ਨੂੰ 21 ਦਸੰਬਰ 2022 ਨੂੰ ਸਟੱਡੀ ਵੀਜ਼ੇ ’ਤੇ ਪੜ੍ਹਨ ਲਈ ਕੈਨੇਡਾ ਭੇਜਿਆ, ਉਹ ਕੈਨੇਡਾ ਦੇ ਸਰੀ ਸ਼ਹਿਰ ’ਚ ਰਹਿ ਰਹੀ ਸੀ। ਰੋਜ਼ਾਨਾ ਫੋਨ ’ਤੇ ਗੱਲਬਾਤ ਹੁੰਦੀ ਸੀ, ਜੋ ਪੜ੍ਹਾਈ ਦੇ ਨਾਲ-ਨਾਲ ਨੌਕਰੀ ਮਿਲਣ ’ਤੇ ਪੂਰੀ ਤਰ੍ਹਾਂ ਖੁਸ਼ ਸੀ। ਉਸ ਨੇ ਵੀ ਆਪਣੀ ਪਤਨੀ ਕੋਲ ਜਾਣ ਲਈ ਫਾਈਲ ਲਗਾਈ ਸੀ।
ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਚੁੱਕਣ ਜਾ ਰਹੀ ਇਹ ਕਦਮ
ਉਸ ਨੇ ਦੱਸਿਆ ਕਿ 2 ਦਿਨ ਤੱਕ ਅਮਨਪ੍ਰੀਤ ਨਾਲ ਗੱਲ ਨਾ ਹੋਣ ਤੋਂ ਬਾਅਦ ਜਦੋਂ ਉਸ ਨੇ ਕੈਨੇਡਾ ਵਿਚ ਕਿਸੇ ਹੋਰ ਨਾਲ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ ਅਮਨਪ੍ਰੀਤ ਨੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਸਾਨੂੰ ਇਨਸਾਫ਼ ਮਿਲ ਸਕੇ। ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।
ਅਮਰੀਕਾ 'ਚ ਡਾ. ਬੀ.ਆਰ. ਅੰਬੇਡਕਰ ਦੇ ਨਾਂ 'ਤੇ ਬਣੀ ਸੜਕ ਦਾ ਉਦਘਾਟਨ ਕਰਨ ਪੁੱਜੇ ਵਿਧਾਇਕ ਕੁਲਵੰਤ ਸਿੰਘ
NEXT STORY