ਗੜ੍ਹਸ਼ੰਕਰ (ਸੰਜੀਵ) : ਜਿਥੇ ਸਾਡੇ ਦੇਸ਼ ’ਚ ਰੁਜ਼ਗਾਰ ਨਾ ਮਿਲਣ ਕਾਰਨ ਸਾਡੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਦਾ ਰੁਖ਼ ਕਰ ਰਹੀ ਹੈ, ਉਥੇ ਹੀ ਚੰਗੇ ਭਵਿੱਖ ਦੀ ਆਸ ’ਚ ਗਏ ਸਾਡੇ ਕਈ ਨੌਜਵਾਨਾਂ ਨਾਲ ਅਣਹੋਣੀ ਵੀ ਵਾਪਰ ਜਾਂਦੀ ਹੈ। ਹੁਣ ਅਜਿਹਾ ਹੀ ਇਕ ਮਾਮਲਾ ਗੜ੍ਹਸ਼ੰਕਰ ਦੇ ਪਿੰਡ ਰਾਮਪੁਰ (ਬਿਲੜੋ) ਦਾ ਸਾਹਮਣੇ ਆਇਆ ਹੈ। ਇਥੋਂ ਦਾ ਇਕ 20 ਸਾਲਾ ਨੌਜਵਾਨ ਭਾਰਤ ਸਿੰਘ, ਜੋ ਆਪਣੀ ਮਾਂ ਅਤੇ ਭੈਣਾਂ ਦਾ ਇਕਲੌਤਾ ਸਹਾਰਾ ਸੀ, ਘਰ ਦਾ ਗੁਜ਼ਾਰਾ ਚਲਾਉਣ ਲਈ ਤਕਰੀਬਨ 2 ਮਹੀਨੇ ਪਹਿਲਾਂ ਮਲੇਸ਼ੀਆ ਗਿਆ ਸੀ। ਕੁਝ ਦਿਨ ਪਹਿਲਾਂ ਸਵੇਰ ਸਮੇਂ ਪਰਿਵਾਰ ਨੂੰ ਉਸ ਦੀ ਮੌਤ ਦੀ ਖ਼ਬਰ ਮਿਲਦੀ ਹੈ ਕਿ ਉਨ੍ਹਾਂ ਦੇ ਲੜਕੇ ਨੇ ਖ਼ੁਦਕੁਸ਼ੀ ਕਰ ਲਈ ਹੈ ਪਰ ਪਰਿਵਾਰ ਦਾ ਕਹਿਣਾ ਹੈ ਕਿ ਉਸੇ ਦਿਨ ਹੀ ਇਕ ਘੰਟਾ ਪਹਿਲਾਂ ਉਨ੍ਹਾਂ ਦੀ ਲੜਕੇ ਨਾਲ ਗੱਲ ਹੋਈ ਸੀ ਤੇ ਉਹ ਹੱਸ-ਹੱਸ ਕੇ ਗੱਲਾਂ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਮੇਰਾ ਕੰਮਕਾਰ ਬਹੁਤ ਵਧੀਆ ਚੱਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲ ਮਾਮਲੇ ’ਚ ਦਿਲਜੀਤ ਦੋਸਾਂਝ ਨੇ ਤੋੜੀ ਚੁੱਪੀ, ਕਹੀ ਇਹ ਗੱਲ
ਮੇਰਾ ਮਾਲਕ ਜਲਦ ਹੀ ਮੈਨੂੰ ਮਲੇਸ਼ੀਆ ’ਚ ਪੱਕਾ ਕਰਵਾ ਦੇਵੇਗਾ ਪਰ ਸਵੇਰੇ ਦਿਨ ਚੜ੍ਹਦੇ ਇਹ ਬੁਰੀ ਖ਼ਬਰ ਮਿਲਦੀ ਹੈ ਕਿ ਤੁਹਾਡੇ ਬੇਟੇ ਨੇ ਖ਼ੁਦਕੁਸ਼ੀ ਕਰ ਲਈ ਹੈ। ਇਸ ਦੌਰਾਨ ਉਸ ਦੀ ਭੈਣ ਅਮਿਤਾ ਰਾਣੀ ਨੇ ਦੱਸਿਆ ਕਿ ਮੇਰੇ ਭਰਾ ਨੂੰ ਮਲੇਸ਼ੀਆ ਗਏ ਨੂੰ 2 ਮਹੀਨੇ ਹੋਏ ਸਨ। ਉਹ ਉਥੇ ਬਾਰਬਰ ਸ਼ਾਪ ’ਤੇ ਕੰਮ ਕਰਦਾ ਸੀ ਪਰ ਉਹ ਉਥੇ ਗ਼ੈਰ-ਕਾਨੂੰਨੀ ਤੌਰ ’ਤੇ ਰਹਿ ਰਿਹਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਉਸ ਨਾਲ ਕੀ ਘਟਨਾ ਵਾਪਰੀ ਪਰ ਉਥੋਂ ਦੀ ਇਕ ਐੱਨ. ਜੀ. ਓ. ਕਹਿ ਰਹੀ ਹੈ ਕਿ ਉਸ ਨੇ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਉਹ ਖੁਦਕੁਸ਼ੀ ਨਹੀਂ ਕਰ ਸਕਦਾ। ਪਰਿਵਾਰ ਨੇ ਅਵਿਨਾਸ਼ ਰਾਏ ਖੰਨਾ ਅਤੇ ਮੀਡੀਆ ਦੇ ਜ਼ਰੀਏ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਲੜਕੇ ਦੀ ਲਾਸ਼ ਨੂੰ ਮਲੇਸ਼ੀਆ ਤੋਂ ਭਾਰਤ ਲਿਆਂਦਾ ਜਾਵੇ ਅਤੇ ਉਸ ਦੀ ਮੌਤ ਦੀ ਜਾਂਚ ਵੀ ਕਰਵਾਈ ਜਾਵੇ।
ਇਹ ਖ਼ਬਰ ਵੀ ਪੜ੍ਹੋ : ਟੋਲ ਪਲਾਜ਼ਿਆਂ ਨੂੰ ਲੈ ਕੇ ਕਿਸਾਨਾਂ ਦਾ ਐਲਾਨ, ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ, ਪੜ੍ਹੋ Top 10
ਮੁੜ ਵਿਵਾਦਾਂ 'ਚ ਘਿਰਿਆ ‘Kulhad Pizza’ ਕਪਲ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ
NEXT STORY