ਲੁਧਿਆਣਾ (ਰਾਮ)- ਲੁਧਿਆਣਾ ਸ਼ਹਿਰ ਵਿਚ ਟ੍ਰੈਵਲ ਇੰਡਸਟਰੀ ਅਤੇ ਆਈਲੈਟਸ ਕੋਚਿੰਗ ਕਾਰੋਬਾਰੀ ਹੁਣ ਤੱਕ ਧਮਾਕੇਦਾਰ ਤਰੀਕੇ ਨਾਲ ਕਾਰੋਬਾਰ ਕਰ ਰਹੇ ਸਨ ਪਰ ਹੁਣ ਹੌਲੀ-ਹੌਲੀ ਸਬ ਖ਼ਤਮ ਹੋ ਗਿਆ। ਇਕ ਸਮਾਂ ਸੀ ਜਦੋਂ ਟ੍ਰੈਵਲ ਏਜੰਟ ਦੇ ਕੋਲ ਖਾਣਾ–ਖਾਣ ਦਾ ਵੀ ਸਮਾਂ ਨਹੀਂ ਹੁੰਦਾ ਸੀ ਪਰ ਹੁਣ ਹਾਲਾਤ ਇਹ ਹਨ। ਦਫ਼ਤਰਾਂ ਨੂੰ ਜਿੰਦੇ ਵੱਜ ਚੁੱਕੇ ਹਨ, ਜਿਸ ਦੇ ਲਈ ਉਹ ਕੈਨੈਡਾ ਨੂੰ ਜਿੰਮੇਵਾਰ ਮੰਨਦੇ ਹਨ। ਇਕ ਸਾਲ ਪਹਿਲਾਂ ਵੀ ਵਿਦੇਸ਼ ਜਾਣ ਦੇ ਇੱਛਕ ਵਿਦਿਆਰਥੀਆਂ ਵਿਚ ਆਈਲੈਟਸ ਦੀ ਕੋਚਿੰਗ ਦੀ ਹੋੜ ਮਚੀ ਹੋਈ ਸੀ। ਹਾਲਾਤ ਇਹ ਹੋ ਚੁੱਕੇ ਸਨ ਕਿ ਸਵੇਰ ਤੋਂ ਲੈ ਕੇ ਰਾਤ ਤੱਕ ਬੈਚ ਵਿਚ ਸੈਂਕੜੇ ਬੱਚੇ ਪੜ੍ਹਦੇ ਸਨ ਪਰ ਇਸ ਸਾਲ ਇਕ ਕੋਚਿੰਗ ਸੈਂਟਰ ਵਿਚ ਸਿਰਫ਼ 10-15 ਵਿਦਿਆਰਕੀਆਂ ਨੇ ਹੀ ਨਾਮ ਦਰਜ ਕਰਵਾਇਆ ਹੈ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਨੇ ਵਿਚ ਹੀ ਕੋਰਸ ਛੱਡ ਦਿੱਤਾ ਹੈ। ਹਾਲਤ ਇਹ ਹੋ ਗਈ ਹੈ ਕਿ ਕਈਆਂ ਨੂੰ ਆਪਣਾ ਇਕ ਦਹਾਕੇ ਪੁਰਾਣਾ ਕੋਚਿੰਗ ਸੈਂਟਰ ਬੰਦ ਕਰਨਾ ਪਿਆ।
ਇਹ ਵੀ ਪੜ੍ਹੋ- ਸਾਵਧਾਨ! ਪੰਜਾਬ ਦੇ ਇਸ ਜ਼ਿਲ੍ਹੇ 'ਚ ਫ਼ੈਲ ਰਹੀ ਇਹ ਭਿਆਨਕ ਬੀਮਾਰੀ, ਵੱਧਣ ਲੱਗੇ ਮਰੀਜ਼ਾਂ ਦੇ ਅੰਕੜੇ
ਕੈਨੇਡਾ ਅਤੇ ਭਾਰਤ ਦਰਮਿਆਨ ਵਧਦੇ ਤਣਾਅ, ਵੀਜ਼ਾ ਰਿਫ਼ਿਊਜ਼ ਹੋਣ ਵਿਚ ਵਾਧਾ ਅਤੇ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪ੍ਰਵਾਸੀਆਂ ਦੇ ਪ੍ਰਵਾਹ ਨੂੰ ਰੋਕਣ ਲਈ ਅਪਣਾਈਆਂ ਜਾ ਰਹੀਆਂ ਸਖ਼ਤ ਨੀਤੀਆਂ ਨੇ ਪੰਜਾਬ-ਕੈਨੇਡਾ ਦੇ ਸੁਫ਼ਨੇ ਨੂੰ ਧੁੰਦਲਾ ਕਰ ਦਿੱਤਾ ਹੈ। ਕੋਚਿੰਗ ਸੈਂਟਰਾਂ ਤੋਂ ਲੈ ਕੇ ਵੀਜ਼ਾ ਸਲਾਹਕਾਰਾਂ ਅਤੇ ਏਜੰਟਾਂ ਤੱਕ ਸੈਂਕੜੇ ਕਾਰੋਬਾਰੀਆਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨੀਆਂ ਪਈਆਂ ਹਨ। ਇੰਡਸਟਰੀ ਦੇ ਜਾਣਕਾਰਾਂ ਮੁਤਾਬਕ ਪਿਛਲੇ ਕੁਝ ਮਹੀਨਿਆਂ ਵਿਚ ਉਦਯੋਗ ਦੇ ਆਈਲੈਟਸ ਕੋਚਿੰਗ ਵੋਲਿਊਮ ਵਿਚ ਲਗਭਗ 80 ਫ਼ੀਸਦੀ ਦੀ ਗਿਰਾਵਟ ਆਈ ਹੈ, ਜਦੋਂਕਿ ਵੀਜ਼ਾ ਪ੍ਰੋਸੈਸਿੰਗ ਸੇਵਾਵਾਂ ਦੀਆਂ ਲੋੜਾਂ ਵਿਚ 60-70 ਫ਼ੀਸਦੀ ਦੀ ਕਮੀ ਆਈ ਹੈ। ਅੰਦਾਜ਼ਾ ਹੈ ਕਿ ਦਸੰਬਰ 2023 ਤੋਂ ਹੁਣ ਤੱਕ ਪੰਜਾਬ ਵਿਚ ਲਗਭਗ 35 ਫ਼ੀਸਦੀ ਵੀਜ਼ਾ ਇੰਮੀਗ੍ਰੇਸ਼ਨ ਕੇਂਦਰ ਬੰਦ ਹੋ ਚੁੱਕੇ ਹਨ। ਇਸ ਸਾਲ ਦੇ ਸ਼ੁਰੂ ਵਿਚ ਨੀਤੀਆਂ ਵਿਚ ਸੋਧ ਤੋਂ ਬਾਅਦ ਕੈਨੇਡਾ ਜਾਣ ਦੀ ਲਾਗਤ 22-23 ਲੱਖ ਰੁਪਏ ਤੋਂ ਵਧ ਕੇ 37 ਲੱਖ ਰੁਪਏ ਹੋ ਗਈ ਹੈ। ਇਸੇ ਕਾਰਨ ਵਿਦਿਆਰਥੀਆਂ ਨੇ ਹੁਣ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦੀ ਯੋਜਨਾ ਛੱਡ ਦਿੱਤੀ ਹੈ।
ਕੋਰੋਨਾ ਤੋਂ ਬਾਅਦ ਆਇਆ ਸੀ ਬੂਮ, ਹੁਣ ਜ਼ਿਆਦਾਤਰ ਏਜੰਟ ਕੰਮ ਨਾ ਹੋਣ ਤੋਂ ਪ੍ਰੇਸ਼ਾਨ
ਕੈਨੇਡਾ ਜਾਣ ਦਾ ਕ੍ਰੇਜ਼ ਘੱਟ ਹੋਣ ਵਿਚ ਬੇਰੋਜ਼ਗਾਰੀ ਵੱਡਾ ਕਾਰਨ ਮੰਨੀ ਜਾ ਰਹੀ ਹੈ। ਕੈਨੇਡਾ ਵਿਚ ਵਧਣੀ ਬੇਰੋਜ਼ਗਾਰੀ ਦੀਆਂ ਖ਼ਬਰਾਂ ਨੇ ਪੰਜਾਬੀਆਂ ਨੂੰ ਵੇਟ ਐਂਡ ਵਾਚ ਦੀ ਸਥਿਤੀ ਵਿਚ ਪਾ ਦਿੱਤਾ ਹੈ। ਮੰਦਾ ਇਸ ਕਦਰ ਹੈ ਕਿ ਆਈਲੈਟਸ ਸੈਂਟਰ, ਏਅਰ ਟਿਕਟ, ਪਾਸਪੋਰਟ ਏਜੰਟ, ਵੀਜ਼ਾ ਏਜੰਟ ਸਾਰਿਆਂ ਦੇ ਆਫ਼ਿਸ ਖ਼ਾਲੀ ਪਏ ਹਨ। ਵੱਡੇ ਵੱਡੇ ਆਫਿਸ ਵਾਲਿਆਂ ਦੇ ਕੋਲ ਸਟਾਫ਼ ਨੂੰ ਤਨਖ਼ਾਹ ਦੇਣ ਦੇ ਪੈਸੇ ਤੱਕ ਨਹੀਂ ਹਨ। 500 ਫੋਨ ਕਰਨ ’ਤੇ ਵੀ ਕੋਈ ਰਿਸਪਾਂਸ ਨਹੀਂ ਮਿਲ ਰਿਹਾ। ਚੰਗੇ ਵਿਦਿਆਰਥੀ ਹੁਣ ਦੇਸ਼ ਦੇ ਕਾਲਜਾਂ ਵਿਚ ਹੀ ਦਾਖ਼ਲਾ ਕਰਵਾਉਣਾ ਚੰਗਾ ਸਮਝ ਰਹੇ ਹਨ ਤਾਂਕਿ ਮਾਂ-ਬਾਪ ਦੀ 25 ਲੱਖ ਦੀ ਕਮਾਈ ਖ਼ਰਾਬ ਨਾ ਹੋਵੇ। ਜੇਕਰ ਮੰਦਾ ਇਸੇ ਤਰ੍ਹਾਂ ਹਾਵੀ ਰਿਹਾ ਤਾਂ ਆਉਣ ਵਾਲੇ ਕੁਝ ਮਹੀਨਿਆਂ ਵਿਚ ਅੱਧੇ ਤੋਂ ਵੱਧ ਟ੍ਰੈਵਲ ਏਜੰਟਾਂ ਦਾ ਬੋਰੀਆ ਬਿਸਤਰਾ ਗੋਲ ਹੋ ਜਾਵੇਗਾ ਕਿਉਂਕਿ ਏਜੰਟਾਂ ਨੇ ਆਪਣੇ ਦਫ਼ਤਰ ਇੰਨੇ ਆਲੀਸ਼ਾਨ ਬਣਾਏ ਹੋਏ ਹਨ ਜਿਨ੍ਹਾਂ ਦੇ ਖ਼ਰਚੇ ਕੱਢ ਸਕਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਪਰ ਠੱਞ ਟ੍ਰੈਵਲ ਏਜੰਟਾਂ ਨੂੰ ਕੋਈ ਫਰਕ ਨਹੀਂ ਪੈਂਦਾ । ਉਹ ਪਹਿਲਾਂ ਵਾਂਗ ਅੱਜ ਵੀ ਲੋਕਾਂ ਨਾਲ ਠੱਗੀ ਮਾਰ ਰਹੇ ਹਨ।
ਇਹ ਵੀ ਪੜ੍ਹੋ-ਪੰਜਾਬ 'ਚ ਤੇਜ਼ ਰਫ਼ਤਾਰ ਦਾ ਕਹਿਰ, ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ 'ਚ ਨੌਜਵਾਨ ਦੀ ਮੌਤ
ਪੰਜਾਬੀਆਂ ਨੂੰ ਭਾਉਣ ਲੱਗਾ ਡੰਕੀ ਦਾ ਰਾਹ
ਕੈਨੇਡਾ ਦਾ ਬੁਲਬੁਲਾ ਹੁਣ ਖੱਟਾ ਹੋ ਗਿਆ ਹੈ। ਇਹ ਹੁਣ ਸੁਫ਼ਨਿਆਂ ਦੀ ਗਾਥਾ ਹੈ ਜੋ ਜੇਕਰ ਖ਼ਤਮ ਨਾ ਹੋਈ ਤਾਂ ਟਾਲੀ ਜਾ ਸਕਦੀ ਹੈ। ਵੀਜ਼ਾ ਰਿਜੈਕਸ਼ਨਾਂ ਵਿਚ ਵਾਧਾ ਅਤੇ ਜੀਵਨ ਬਸਰ ਦੀ ਲਾਗਤ ਨੇ ਵੀ ਇਸ ਵਿਚ ਭੂਮਿਕਾ ਨਿਭਾਈ ਹੈ। ਇਸੇ ਸਾਲ ਦੇ ਸ਼ੁਰੂ ਵਿਚ 24 ਜਨਵਰੀ ਨੂੰ ਕੈਨੇਡਾ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਦਾਖ਼ਲੇ ਨੂੰ 3.6 ਲੱਖ ਤੱਕ ਸੀਮਤ ਕਰਨ ਦਾ ਵੱਡਾ ਫ਼ੈਸਲਾ ਲਿਆ। ਇਸ ਨਾਲ 2023 ਦੇ ਮੁਕਾਬਲੇ ਅਰਜ਼ੀਆਂ ਵਿਚ 35 ਫ਼ੀਸਦੀ ਦੀ ਤੇਜ਼ੀ ਨਾਲ ਕਮੀ ਆਈ। ਇਸ ਤੋਂ ਇਲਾਵਾ ਹਰ ਸੂਬੇ ਵਿਚ ਸਨਾਤਕ ਵਿਦਿਆਰਥੀਆਂ ਦੀ ਹੱਦ ਵੀ ਤੈਅ ਕੀਤੀ ਗਈ। ਓਟਾਵਾ ਨੇ ਇਹ ਵੀ ਘੋਸ਼ਣਾ ਕੀਤੀ ਕਿ ਲਾਇਸੈਂਸ ਹੋਲਡਰ ਪਾਠਕ੍ਰਮ ਦੇਣ ਵਾਲੇ ਨਿੱਜੀ ਕਾਲਜਾਂ ਵਿਚ ਨਾਮਜ਼ਦ ਅੰਤਰਰਾਸ਼ਟਰੀ ਵਿਦਿਆਰਥੀ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਦੇ ਪਾਤਰ ਨਹੀਂ ਹੋਣਗੇ ਅਤੇ ਸਨਾਤਕ ਵਿਦਿਆਰਥੀਆਂ ਦੇ ਜੀਵਨ ਸਾਥੀ ਦੇ ਵੀਜ਼ਾ ਰੱਦ ਕਰ ਦਿੱਤੇ ਗਏ।
ਦੂਜੇ ਪਾਸੇ ਭਾਰਤੀਆਂ ਨੇ ਨਾਜਾਇਜ਼ ਰੂਪ ਨਾਲ ਵਿਦੇਸ਼ਾਂ ਵਿਚ ਦਾਖ਼ਲ ਹੋਣ ਲਈ ਡੰਕੀ ਦਾ ਰਸਤਾ ਅਪਣਾਉਣਾ ਸ਼ੁਰੂ ਕਰ ਦਿੱਤਾ। ਦਸੰਬਰ 2023 ਤੋਂ 500 ਤੋਂ ਜ਼ਿਆਦਾ ਭਾਰਤੀ ਨਾਜਾਇਜ਼ ਤਰੀਕੇ ਨਾਲ ਕੈਨੇਡਾ ਦੀ ਹੱਦ ਰਾਹੀਂ ਸੰਯੁਕਤ ਰਾਜ ਅਮਰੀਕਾ ਵਿਚ ਦਾਖ਼ਲ ਹੋ ਚੁੱਕੇ ਹਨ ਜੋ ਖ਼ਤਰਨਾਕ ਮੈਕਸਿਕੋ ਹੱਦ ਰਾਹੀਂ ਦੇਸ਼ ਵਿਚ ਦਾਖ਼ਲ ਹੋਣ ਵਾਲੇ ਲੋਕਾਂ ਦੀ ਗਿਣਤੀ ਤੋਂ ਜ਼ਿਆਦਾ ਹੈ। ਯੂਨਾਈਟਿਡ ਕਿੰਗਡਮ ਵਿਚ ਬੰਦਰਗਾਹ ‘ਤੇ ਸ਼ਰਣ ਮੰਗਣ ਵਾਲੇ ਭਾਰਤੀਆਂ ਦੀ ਗਿਣਤੀ ਵੀ ਅਸਮਾਨ ਛੂਹ ਰਹੀ ਹੈ।
ਇਹ ਵੀ ਪੜ੍ਹੋ- ਵਿਆਹ ਸਮਾਗਮ ਤੋਂ ਪਰਤਦੇ ਨੌਜਵਾਨ ਨਾਲ ਵਾਪਰੀ ਅਣਹੋਣੀ, ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪੰਜਾਬ ਦੇ ਸਕੂਲਾਂ 'ਚ ਲਗਾਤਾਰ ਤਿੰਨ ਛੁੱਟੀਆਂ, 11, 14 ਤੇ 15 ਅਕਤੂਬਰ ਦੀ ਐਲਾਨੀ ਗਈ ਛੁੱਟੀ
NEXT STORY