ਮੋਹਾਲੀ (ਜੱਸੀ): ਲੋਕ ਨਿਰਮਾਣ ਵਿਭਾਗ ਮਾਨਸਾ ਵਿਖੇ ਬਤੌਰ JE ਤਾਇਨਾਤ ਸਰਬਜੀਤ ਸਿੰਘ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ CBI ਅਦਾਲਤ ਦੇ ਵਿਸ਼ੇਸ਼ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਦੋਸ਼ ’ਚ 3 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਵਿਜੀਲੈਂਸ ਵੱਲੋਂ ਉਕਤ ਕੇਸ ਦੀ ਪੈਰਵਾਈ ਕਰ ਰਹੇ ਜ਼ਿਲ੍ਹਾ ਅਟਾਰਨੀ ਵਿਜੀਲੈਂਸ ਮਨਜੀਤ ਸਿੰਘ ਨੇ ਦੱਸਿਆ ਕਿ 2012 ’ਚ ਵਿਜੀਲੈਂਸ ਬਠਿੰਡਾ ਵੱਲੋਂ ਸਰਬਜੀਤ ਸਿੰਘ JE ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਸੀ। ਵਿਜੀਲੈਂਸ ਨੂੰ ਉਸ ਵਿਰੁੱਧ ਦਸੰਬਰ 2012 ’ਚ ਇਕ ਪੱਤਰ ਮਿਲਿਆ ਸੀ। ਇਸ ਪੱਤਰ ਤੋਂ ਬਾਅਦ ਉਸ ਦੀ ਆਮਦਨ ਸਬੰਧੀ 1 ਜਨਵਰੀ 2006 ਤੋਂ ਲੈ ਕੇ 31 ਮਈ 2012 ਤੱਕ ਜਾਂਚ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਸੱਜ-ਵਿਆਹੀ ਕੁੜੀ ਪਹੁੰਚੀ ਥਾਣੇ! ਕਹਿੰਦੀ- 'ਮੇਰੀਆਂ ਅਸ਼ਲੀਲ ਤਸਵੀਰਾਂ...'
ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸ ਦੀ ਆਮਦਨ 46 ਲੱਖ 13 ਹਜ਼ਾਰ 693 ਰੁਪਏ ਸੀ ਜਦਕਿ ਇਸ ਸਮੇਂ ਦੌਰਾਨ ਉਨ੍ਹਾਂ ਦਾ ਖ਼ਰਚਾ 3 ਕਰੋੜ 16 ਲੱਖ 59 ਹਜ਼ਾਰ 229 ਰੁਪਏ ਸੀ, ਜੋ ਕਿ ਉਸ ਦੀ ਜਾਇਜ਼ ਆਮਦਨ ਤੋਂ 2 ਕਰੋੜ 70 ਲੱਖ 45 ਹਜ਼ਾਰ 536 ਰੁਪਏ ਵੱਧ ਸੀ। ਇਨ੍ਹਾਂ ਤੱਥਾਂ ਦੇ ਆਧਾਰ ’ਤੇ ਸਾਹਮਣੇ ਆਇਆ ਕਿ ਉਸ ਨੇ ਜਾਣ-ਬੁੱਝ ਕੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕੀਤੀ ਤੇ ਧੋਖਾਧੜੀ ਕਰ ਕੇ ਸਰਕਾਰੀ ਫੰਡਾਂ ਦੀ ਵੀ ਦੁਰਵਰਤੋਂ ਕੀਤੀ ਹੈ। ਵਿਜੀਲੈਂਸ ਵੱਲੋਂ ਜਾਂਚ ਦੌਰਾਨ ਉਸ ਦਾ ਸਰਵਿਸ ਰਿਕਾਰਡ ਕਾਰਜਕਾਰੀ ਇੰਜੀਨੀਅਰ ਦਫ਼ਤਰ ਪ੍ਰੋਵਿੰਸ਼ੀਅਲ ਡਿਵੀਜ਼ਨ (ਬੀ ਐਂਡ ਆਰ) ਮਾਨਸਾ ਤੋਂ ਪ੍ਰਾਪਤ ਕੀਤਾ ਗਿਆ ਸੀ। ਇਸ ਮਾਮਲੇ ’ਚ ਈ.ਡੀ. ਦੀ ਐਂਟਰੀ ਹੋਣ ਕਾਰਨ ਉਕਤ ਮਾਮਲੇ ਨੂੰ ਮਾਨਸਾ ਦੀ ਅਦਾਲਤ ਤੋਂ ਮੋਹਾਲੀ ਵਿਚਲੀ ਸੀ.ਬੀ.ਆਈ.-ਕਮ-ਈ.ਡੀ. ਦੀ ਅਦਾਲਤ ’ਚ ਤਬਦੀਲ ਕਰ ਦਿੱਤਾ ਗਿਆ ਸੀ। ਈ.ਡੀ. ਵੱਲੋਂ ਉਸ ਖ਼ਿਲਾਫ਼ ਦਰਜ ਮਾਮਲੇ ਦੀ ਸੁਣਵਾਈ ਹਾਲੇ ਉਕਤ ਅਦਾਲਤ ’ਚ ਵਿਚਾਰ ਅਧੀਨ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਜਲੀ ਠੀਕ ਕਰਨ ਪਹੁੰਚੇ ਲਾਈਨਮੈਨ ਦੀ ਕਰੰਟ ਲੱਗਣ ਨਾਲ ਮੌਤ, ਮੁਲਾਜ਼ਮਾਂ ਨੇ ਕੀਤਾ ਹੰਗਾਮਾ
NEXT STORY