ਸੰਗਰੂਰ (ਰੂਪਕ)—ਜ਼ਿਲਾ ਸੰਗਰੂਰ ਦੀ ਆਰ. ਟੀ. ਆਈ. ਐਕਟੀਵਿਸਟ ਦੀ ਸੰਸਥਾ ਨੇ ਐੈੱਮ. ਐੈੱਲਜ਼ ਦਾ ਖਰਚਾ ਆਰ. ਟੀ. ਆਈ. ਰਾਹੀਂ ਉਜਾਗਰ ਕੀਤਾ, ਜਿਸ ਵਿਚ ਵਿਧਾਇਕ ਦੀ ਤਨਖਾਹ ਤੋਂ ਇਲਾਵਾ ਟੀ. ਏ. ਡੀ. ਏ. ਦਾ ਸਭ ਤੋਂ ਵੱਧ ਖਰਚਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਲਿਆ ਜਦੋਂਕਿ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਪਿਛਲੇ 9 ਮਹੀਨਿਆਂ ਤੋਂ ਕੋਈ ਟੀ. ਏ. ਡੀ. ਏ. ਨਹੀਂ ਲਿਆ । ਸ਼ਾਮ ਲਾਲ ਸਿੰਗਲਾ ਪ੍ਰਧਾਨ ਆਰ. ਟੀ. ਆਈ. ਐਕਟੀਵਿਸਟ ਫੈੱਡਰੇਸ਼ਨ ਸੰਗਰੂਰ ਨੇ ਲੋਕਾਂ ਵੱਲੋਂ ਹਲਕਾ ਸੰਗਰੂਰ ਤੋਂ ਚੁਣੇ ਵਿਧਾਨਕਾਰਾਂ ਦੇ ਖਰਚੇ ਦੀ ਰਿਪੋਰਟ ਆਰ. ਟੀ. ਆਈ. ਰਾਹੀਂ 01.02.2018 ਨੂੰ ਪੀ. ਆਈ. ਓ. ਸਕੱਤਰ ਵਿਧਾਨ ਸਭਾ ਪੰਜਾਬ ਤੋਂ ਮੰਗੀ ਸੀ ।
ਪੀ. ਆਈ. ਓ. ਵਿਧਾਨ ਸਭਾ ਨੇ ਆਪਣੇ ਪੱਤਰ ਨੰ. 04/ਪੀ. ਆਈ. ਓ/2018/3933 6 ਮਾਰਚ 2018 'ਚ ਜਾਣਕਾਰੀ ਦਿੱਤੀ ਕਿ ਹਰੇਕ ਐੱਮ. ਐੱਲ. ਏ. ਨੂੰ 84,000/-ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ। ਇਸ ਤਰ੍ਹਾਂ ਹਰੇਕ ਐੱਮ. ਐੱਲ. ਏ. 7,56000 ਪਿਛਲੇ 9 ਮਹੀਨਿਆਂ ਵਿਚ ਤਨਖਾਹ ਦੇ ਰੂਪ 'ਚ ਲੈ ਚੁੱਕਿਆ ਹੈ । ਇਸ ਤੋਂ ਇਲਾਵਾ ਪਰਮਿੰਦਰ ਸਿੰਘ ਢੀਂਡਸਾ ਨੇ 7 ਲੱਖ 56000 ਰੁਪਏ ਪਿਛਲੇ 9 ਮਹੀਨਿਆਂ ਵਿਚ ਤਨਖਾਹ ਅਤੇ ਇਕ ਲੱਖ 93665 ਰੁਪਏ ਟੀ. ਏ. ਡੀ. ਏ. ਦੇ ਰੂਪ ਵਿਚ ਲਏ ਹਨ। ਅਮਨ ਅਰੋੜਾ ਨੇ 7,56000 ਰੁਪਏ ਤਨਖਾਹ ਅਤੇ 3,26700 ਰੁਪਏ ਬਤੌਰ ਟੀ. ਏ. ਡੀ. ਏ. ਲਏ ਹਨ । ਵਿਜੇਇੰਦਰ ਸਿੰਗਲਾ ਨੇ 7,56000 ਰੁਪਏ ਤਨਖਾਹ ਅਤੇ 2,37,150 ਰੁਪਏ ਟੀ. ਏ. ਡੀ. ਏ. ਪਿਛਲੇ 9 ਮਹੀਨਿਆਂ 'ਚ ਲਏ ਹਨ। ਦਲਬੀਰ ਸਿੰਘ ਗੋਲਡੀ ਨੇ ਤਨਖਾਹ ਤੋਂ ਇਲਾਵਾ 2,68320 ਰੁਪਏ ਟੀ. ਏ. ਡੀ. ਏ. ਲਿਆ ਹੈ। ਸ. ਸੁਰਜੀਤ ਸਿੰਘ ਧੀਮਾਨ ਨੇ ਸਭ ਤੋਂ ਉਪਰਲਾ ਸਥਾਨ ਲਿਆ ਹੈ, ਜਿਨ੍ਹਾਂ ਨੇ ਤਨਖਾਹ ਤੋਂ ਇਲਾਵਾ 4,54,875 ਰੁਪਏ ਟੀ. ਏ. ਡੀ. ਏ. ਲਿਆ ਹੈ । ਹਰਪਾਲ ਸਿੰਘ ਚੀਮਾ ਸੱੱਚੇ ਲੋਕ ਸੇਵਕ ਨਜ਼ਰ ਆਉਂਦੇ ਹਨ, ਜਿਨਾਂ ਨੇ ਪਿਛਲੇ 9 ਮਹੀਨਿਆਂ ਤੋਂ ਕੋਈ ਟੀ. ਏ. ਡੀ. ਏ. ਨਹੀਂ ਲਿਆ ।
ਪੀ. ਓ. ਸਟਾਫ ਨੇ 5 ਭਗੌੜਿਆਂ ਨੂੰ ਕੀਤਾ ਗ੍ਰਿਫਤਾਰ, 1 ਟਰੇਸ
NEXT STORY