ਝਬਾਲ (ਨਰਿੰਦਰ) : ਥਾਣਾ ਝਬਾਲ ਪੁਲਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਝਬਾਲ ਪੁਲਸ ਨੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਨੇੜੇ ਇਕ ਕਾਰ ਵਿਚੋਂ ਵੱਡੀ ਤਾਦਾਦ ਵਿਚ ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭ ਇੰਸਪੈਕਟਰ ਚਰਨਜੀਤ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਦੇ ਸਬੰਧ ਵਿਚ ਪਿੰਡ ਮੀਆਂਪੁਰ ਆਦਿ ਨੂੰ ਜਾ ਰਿਹਾ ਸੀ ਕਿ ਜਦ ਪੁਲਸ ਪਾਰਟੀ ਬੈਕ ਸਾਈਡ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਪਿੰਡ ਠੱਠਾ ਪੁੱਜੀ ਤਾਂ ਇਕ ਕਾਰ ਮਾਰਕਾ ਪੋਲੇ ਨੰਬਰੀ ਪੀ.ਬੀ. 02 ਬੀ.ਆਰ 7570 ਜਿਸ ਨੂੰ ਇਕ ਸਰਦਾਰ ਵਿਅਕਤੀ ਚਲਾ ਰਿਹਾ ਸੀ ਜਿਸ ਨੇ ਪੁਲਸ ਪਾਰਟੀ ਨੂੰ ਦੇਖ ਕੇ ਅਚਾਨਕ ਕਾਰ ਪਿੱਛੇ ਨੂੰ ਕਰ ਕੇ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ 'ਤੇ ਖੜੀ ਕਰ ਦਿੱਤੀ ਤੇ ਵਿਚ ਹੀ ਬੈਠਾ ਰਿਹਾ। ਜਿਸਨੂੰ ਤਫਤੀਸ਼ੀ ਅਫਸਰ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸਦੀ ਪਛਾਣ ਅੰਗਰੇਜ਼ ਸਿੰਘ ਪੁੱਤਰ ਜਰਮੇਜ ਸਿੰਘ ਵਾਸੀ ਕਲਸ ਥਾਣਾ ਸਰਾਏ ਅਮਾਨਤ ਖਾਂ ਵਜੋਂ ਹੋਈ।
ਉਕਤ ਦੀ ਗੱਡੀ ਮਾਰਕਾ ਪੋਲੇ ਦੀ ਅੱਗੇ ਵਾਲੀ ਸੀਟ 'ਤੇ ਕੁਝ ਲਿਫਾਫੇ ਪਏ ਦਿਖਾਈ ਦਿੱਤੇ ਜਿਨ੍ਹਾਂ ਨੂੰ ਸਾਥੀ ਕਰਮਚਾਰੀਆਂ ਦੀ ਹਾਜ਼ਰੀ ਵਿਚ ਖੋਲ੍ਹ ਕੇ ਚੈੱਕ ਕੀਤਾ ਤਾਂ ਲਿਫਾਫਿਆਂ ਵਿਚੋਂ ਤਿੰਨੇ ਡੱਬੇ ਨਸ਼ੀਲੀਆ ਗੋਲੀਆਂ ਜਿਨ੍ਹਾਂ ਵਿਚੋਂ ਇਕ ਵਿਚ 470 ਗੋਲੀਆ ਨਸ਼ੀਲੀਆਂ ਮਾਰਕਾ ਟਰਮਾਡੋਲ 100 ਐੱਮ.ਜੀ, ਦੂਸਰੇ ਡੱਬੇ ਵਿਚ 300 ਗੋਲੀਆ ਨਸ਼ੀਲੀਆਂ ਮਾਰਕਾ ਐਲਪਰਾਜਲਮ (ਹੈਲਥਕਲੇਮ) ਅਤੇ ਤੀਸਰੇ ਡੱਬੇ ਵਿਚ 660 ਗੋਲੀਆਂ ਨਸ਼ੀਲੀਆਂ ਮਾਰਕਾ ਐਲਪਰਾਜੇਲਮ (ਐੱਲਪਰਾਸੈਫ) ਕੁੱਲ 1430 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਜੋ ਦੋਸ਼ੀ ਅੰਗਰੇਜ਼ ਸਿੰਘ ਇਨ੍ਹਾਂ ਗੋਲੀਆਂ ਬਾਰੇ ਕੋਈ ਪਰਮਿਟ ਜਾ ਬਿੱਲ ਪੇਸ਼ ਨਹੀਂ ਕਰ ਸਕਿਆ। ਕਾਰ ਮਾਰਕਾ ਪੋਲੋ ਦੀ ਤਲਾਸ਼ੀ ਕਰਨ ਤੇ ਉਸ ਵਿਚੋਂ 02 ਮੋਬਾਇਲ ਇਕ ਮਾਰਕਾ ਆਈ ਫੋਨ, ਦੂਸਰਾ ਮਾਰਕਾ ਰੇਡਮੀ ਅਤੇ 15200 ਰੁਪਏ ਭਾਰਤੀ ਕਰੰਸੀ ਡਰੱਗ ਮਨੀ ਬਰਾਮਦ ਹੋਈ। ਉਕਤ ਵਿਅਕਤੀ 'ਤੇ ਥਾਣਾ ਝਬਾਲ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ ਹੈ।
ਡਿਊਟੀ ਤੋਂ ਵਾਪਸ ਪਰਤ ਰਿਹਾ ਸਿਹਤ ਮੁਲਾਜ਼ਮ ਹਾਦਸੇ 'ਚ ਜ਼ਖਮੀ
NEXT STORY