ਚੰਡੀਗੜ੍ਹ : ਚੰਡੀਗੜ੍ਹ ਮੇਅਰ ਚੋਣ 'ਚ ਭਾਜਪਾ ਦੇ ਮਨੋਜ ਸੋਨਕਰ ਜਿੱਤ ਗਏ। ਜਿੱਥੇ ਇਸ ਜਿੱਤ 'ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਗੂਆਂ ਵਲੋਂ ਸਵਾਲ ਚੁੱਕੇ ਜਾ ਰਹੇ ਹਨ, ਉੱਥੇ ਹੀ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਲਾਈਵ ਹੁੰਦਿਆਂ ਵੱਡੀਆਂ ਗੱਲਾਂ ਕਹੀਆਂ ਹਨ। ਰਾਘਵ ਚੱਢਾ ਨੇ ਕਿਹਾ ਕਿ ਅੱਜ ਪੂਰੇ ਸਦਨ 'ਚ ਹੰਗਾਮਾ ਹੋ ਰਿਹਾ ਸੀ। ਉਨ੍ਹਾਂ ਨੇ ਕਿਹਾ ਜਿਵੇਂ ਹੀ ਭਾਜਪਾ ਦੇ ਉਮੀਦਵਾਰ ਨੂੰ ਮੇਅਰ ਐਲਾਨਿਆ ਗਿਆ, ਉਸ ਤੋਂ ਬਾਅਦ ਜਿੰਨੇ ਵੀ ਬੈਲਟ ਪੇਪਰ ਸੀ, ਉਨ੍ਹਾਂ ਨੂੰ ਜਲਦੀ ਹੀ ਹਟਾ ਕੇ ਇਕ ਕਮਰੇ 'ਚ ਲਾਕ ਕਰ ਦਿੱਤਾ ਗਿਆ ਅਤੇ ਪਤਾ ਨਹੀਂ ਇਨ੍ਹਾਂ ਲੋਕਾਂ ਨੇ ਬੈਲਟ ਪੇਪਰਾਂ ਦਾ ਕੀ ਕੀਤਾ ਅਤੇ ਕਿਸੇ ਵੀ ਪਾਰਟੀ ਦੇ ਕੌਂਸਲਰ ਨੂੰ ਇਹ ਬੈਲਟ ਪੇਪਰ ਨਹੀਂ ਦਿਖਾਏ ਗਏ। ਇਹ ਘਟਨਾ ਦੇਸ਼ ਦੇ ਸਭ ਤੋਂ ਮਹੱਤਵਪੂਰਨ ਸ਼ਹਿਰ ਚੰਡੀਗੜ੍ਹ 'ਚ ਘਟੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸੰਘਣੀ ਧੁੰਦ ਮਗਰੋਂ ਮੀਂਹ ਦਾ ਅਲਰਟ ਜਾਰੀ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ (ਵੀਡੀਓ)
ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਹੈ ਕਿ ਭਾਜਪਾ, ਇੰਡੀਆ ਗਠਜੋੜ ਤੋਂ ਇੰਨਾ ਡਰ ਗਈ ਹੈ ਕਿ ਉਹ ਇਸ ਤਰ੍ਹਾਂ ਦੀਆਂ ਅਸੰਵਿਧਾਨਿਕ ਘਟਨਾਵਾਂ ਨੂੰ ਅੰਜਾਮ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਭਾਜਪਾ ਨੇ ਜੋ ਕੀਤਾ ਹੈ, ਉਹ ਸਿੱਧਾ-ਸਿੱਧਾ ਦੇਸ਼ ਧ੍ਰੋਹ ਹੈ ਅਤੇ ਇਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਨਹੀਂ ਤਾਂ ਦੇਸ਼ ਦੇ ਆਮ ਆਦਮੀ ਦਾ ਲੋਕਤੰਤਰ ਤੋਂ ਵਿਸ਼ਵਾਸ ਉੱਠ ਜਾਵੇਗਾ। ਮੀਡੀਆ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਪਵਨ ਬਾਂਸਲ ਨੇ ਕਿਹਾ ਕਿ ਜੋ ਅੱਜ ਮੇਅਰ ਚੋਣ ਦੌਰਾਨ ਹੋਇਆ ਹੈ, ਅਜਿਹਾ ਜੰਗਲ ਰਾਜ ਦਾ ਨਾਚ ਕਦੇ ਕਿਤੇ ਦੇਖਣ ਨੂੰ ਨਹੀਂ ਮਿਲਿਆ ਹੋਵੇਗਾ। ਵਿਅਕਤੀ ਸੋਚ ਵੀ ਨਹੀਂ ਸਕਦਾ ਸੀ ਕਿ ਇਸ ਹੱਦ ਤੱਕ ਭਾਰਤੀ ਜਨਤਾ ਪਾਰਟੀ ਬੌਖ਼ਲਾ ਕੇ ਆਪਣੀ ਹਾਰ ਆਪਣੇ ਸਾਹਮਣੇ ਦੇਖਦੀ ਹੋਈ ਇਸ ਹੱਦ ਤੱਕ ਪਹੁੰਚ ਜਾਵੇਗੀ।
ਇਹ ਵੀ ਪੜ੍ਹੋ : PSEB 10ਵੀਂ ਤੇ 12ਵੀਂ ਦੇ ਵਿਦਿਆਰਥੀ ਹੋ ਜਾਣ ਤਿਆਰ, Practical ਪ੍ਰੀਖਿਆਵਾਂ ਲਈ ਜਾਰੀ ਹੋ ਗਈ ਡੇਟਸ਼ੀਟ
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗਠਜੋੜ ਲੋਕਤੰਤਰ ਨੂੰ ਬਚਾਉਣ ਲਈ ਕੀਤਾ ਗਿਆ ਹੈ। ਰਾਘਵ ਚੱਢਾ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਧੋਖੇ ਨਾਲ ਇੰਡੀਆ ਗਠਜੋੜ ਨੂੰ ਹਰਾ ਕੇ ਭਾਜਪਾ ਜਿੱਤਾ ਜਾਂਦੀ ਹੈ ਤਾਂ ਫਿਰ ਸ਼ਾਇਦ ਇਸ ਦੇਸ਼ 'ਚ ਚੋਣ ਪ੍ਰਕਿਰਿਆ ਹੀ ਖ਼ਤਮ ਹੋ ਜਾਵੇ ਅਤੇ ਭਾਰਤ ਦੇਸ਼, ਚੀਨ ਜਾਂ ਉੱਤਰੀ ਕੋਰੀਆ ਵਰਗੇ ਲੋਕਤੰਤਰ 'ਚ ਤਬਦੀਲ ਹੋ ਜਾਵੇ ਅਤੇ ਚੰਡੀਗੜ੍ਹ ਮੇਅਰ ਚੋਣ 'ਚ ਇਹ ਬੜਾ ਖ਼ਤਰਨਾਕ ਸੁਨੇਹਾ ਨਿਕਲਿਆ ਹੈ। ਮੇਰੀ ਦੇਸ਼ ਵਾਸੀਆਂ ਨੂੰ ਅਪੀਲ ਹੈ ਕਿ ਇਸ 'ਤੇ ਜ਼ਰੂਰ ਧਿਆਨ ਦਿੱਤਾ ਜਾਵੇ। ਰਾਘਵ ਚੱਢਾ ਨੇ ਇਸ ਸਬੰਧੀ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਵੀ ਗੱਲ ਕਹੀ ਹੈ।
ਸੰਸਦ ਮੈਂਬਰ ਕਿਰਨ ਖੇਰ ਵਲੋਂ ਜਿੱਤ ਤੋਂ ਬਾਅਦ ਇਤਿਹਾਸ ਰਚਣ ਦੇ ਬਿਆਨ 'ਤੇ ਬੋਲਦਿਆਂ ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਨੇ ਗੈਰ ਕਾਨੂੰਨੀ ਕੰਮ ਅਤੇ ਲੋਕਤੰਤਰ ਦਾ ਕਤਲ ਕਰਨ 'ਚ ਇਤਿਹਾਸ ਰਚਿਆ ਹੈ। ਅਜਿਹਾ ਇਤਿਹਾਸ ਰਚਣਾ ਤੁਹਾਨੂੰ ਅਤੇ ਤੁਹਾਡੀ ਪਾਰਟੀ ਨੂੰ ਮੁਬਾਰਕ ਅਤੇ ਸਾਡੀ ਪਾਰਟੀ ਇਸ ਲੋਕਤੰਤਰ ਨੂੰ ਜਿਊਂਦਾ ਰੱਖਣ ਲਈ ਲੜਾਈ ਲੜਦੀ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਮੇਅਰ ਵਰਗੀ ਛੋਟੀ ਜਿਹੀ ਚੋਣ 'ਚ ਭਾਜਪਾ ਅਜਿਹੀ ਹਰਕਤ ਕਰ ਸਕਦੀ ਹੈ ਤਾਂ ਫਿਰ 2024 ਦੀਆਂ ਚੋਣਾਂ 'ਚ ਆਪਣੀਆਂ ਅੱਖਾਂ ਸਾਹਮਣੇ ਹਾਰ ਦੇਖ ਭਾਜਪਾ ਕੀ-ਕੀ ਗੈਰ-ਕਾਨੂੰਨ ਕੰਮ ਕਰੇਗੀ, ਤੁਸੀਂ ਇਸ ਦਾ ਅੰਦਾਜ਼ਾ ਨਹੀਂ ਲਾ ਸਕਦੇ। ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਅਦਾਲਤ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਜ਼ਰੂਰ ਕਰੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੇਲ੍ਹ ਹਵਾਲਾਤੀਆਂ ਤੋਂ 8 ਮੋਬਾਇਲ ਬਰਾਮਦ
NEXT STORY