ਚੰਡੀਗੜ੍ਹ (ਸ਼ਰਮਾ) : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਨੇ ਦੋਸ਼ ਲਾਇਆ ਹੈ ਕਿ ਜਲਿਆਂਵਾਲਾ ਬਾਗ ਨੂੰ ਲੈ ਕੇ ਰਾਹੁਲ ਗਾਂਧੀ ਵਲੋਂ ਚੁੱਕੇ ਜਾਣ ਵਾਲੇ ਸਵਾਲ ਤਰਕ ਸੰਗਤ ਨਹੀਂ ਹਨ, ਕਿਉਂਕਿ ਲਗਾਤਾਰ 70 ਸਾਲ ਤੱਕ ਇਸ ਪਾਰਟੀ ਨੇ ਰਾਜ ਕੀਤਾ। 70 ਸਾਲ ਤੱਕ ਇਸ ਟਰੱਸਟ ’ਤੇ ਇਨ੍ਹਾਂ ਲੋਕਾਂ ਦਾ ਕਬਜ਼ਾ ਰਿਹਾ ਪਰ ਇਕ ਨਵੇਂ ਪੈਸੇ ਦਾ ਕੰਮ ਉਥੇ ਨਹੀਂ ਕੀਤਾ ਗਿਆ। 10 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਮਨਮੋਹਨ ਸਿੰਘ ਇਸ ਜਲਿਆਂਵਾਲਾ ਬਾਗ ਦੇ ਗੁਆਂਢ ਵਿਚ ਰਹਿੰਦੇ ਸਨ ਪਰ ਉਨ੍ਹਾਂ ਨੇ ਵੀ ਇਸ ਦੀ ਸੁਧ ਨਹੀਂ ਲਈ ਅਤੇ ਜਿਸ ਟਰੱਸਟ ਦੀ ਗੱਲ ਕੀਤੀ ਜਾਂਦੀ ਰਹੀ ਹੈ, ਸੋਨੀਆ ਗਾਂਧੀ ਖੁਦ ਉਸ ਦੇ ਪ੍ਰਧਾਨ ਰਹੇ ਹਨ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਿਆਂਵਾਲਾ ਬਾਗ ਦਾ ਨਵੀਨੀਕਰਣ ਕਰਵਾ ਰਹੇ ਹਨ ਤਾਂ ਉਸ ’ਤੇ ਰਾਜਨੀਤੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਦੇ ਹਰ ਪ੍ਰੋਗਰਾਮ ਦੀ ਕਰਾਂਗੇ ਡਟਵੀਂ ਹਮਾਇਤ: ਸੁਖਬੀਰ ਬਾਦਲ
ਇਹ ਸਾਡਾ ਇੰਟਰਨੈਸ਼ਨਲ ਹੈਰੀਟੇਜ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਸੁੰਦਰੀਕਰਨ ਕਰ ਕੇ ਪੂਰੀ ਦੁਨੀਆ ਦੇ ਸਾਹਮਣੇ ਰੱਖਿਆ ਹੈ। ਉਥੇ ਹਾਲਾਤ ਇਹ ਸਨ ਕਿ ਜੇਕਰ ਕਿਸੇ ਨੇ ਵਾਸ਼ਰੂਮ ਜਾਣਾ ਹੋਵੇ ਤਾਂ ਉਸ ਦੀ ਸਹੂਲਤ ਵੀ ਨਹੀਂ ਸੀ। ਤੁਸੀਂ 70 ਸਾਲਾਂ ਵਿਚ ਉੱਥੇ ਵਾਸ਼ਰੂਮ ਤੱਕ ਦੀ ਸਹੂਲਤ ਨਹੀਂ ਦੇ ਸਕੇ। ਅੱਤਵਾਦੀ ਮਰਦਾ ਹੈ ਤਾਂ ਰਾਹੁਲ ਗਾਂਧੀ ਦੀ ਮਾਤਾ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਪਰ ਉਰੀ ਜਾਂ ਬਾਲਾਕੋਟ ਦੀ ਸਰਜੀਕਲ ਸਟ੍ਰਾਈਕ ’ਤੇ ਇਹ ਲੋਕ ਸਵਾਲ ਉਠਾਉਂਦੇ ਹਨ।
ਇਹ ਵੀ ਪੜ੍ਹੋ : ਕਿਸਾਨਾਂ 'ਤੇ ਲਾਠੀਚਾਰਜ ਲਈ ਖੱਟੜ ਸਰਕਾਰ ਜ਼ਿੰਮੇਵਾਰ, SDM 'ਤੇ ਹੋਵੇ 302 ਦਾ ਪਰਚਾ : ਪ੍ਰਤਾਪ ਬਾਜਵਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 603ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY