ਨਵੀਂ ਦਿੱਲੀ/ਜਲੰਧਰ (ਵੈਬ ਡੈਸਕ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਤੇਲੰਗਾਨਾ ਦੇ ਚੋਣਾਂ ਵਾਲੇ ਦੌਰੇ 'ਤੇ ਰਹਿਣਗੇ। ਉਹ ਇੱਥੇ ਇਕ ਦੇ ਬਾਅਦ ਇਕ ਕਈ ਜਨਸਭਾਵਾਂ ਨੂੰ ਸੰਬੋਧਿਤ ਕਰਨਗੇ।
ਆਰ.ਬੀ.ਆਈ. ਦੀ ਮੌਦਰਿਕ ਕਮੇਟੀ ਬੈਠਕ

ਆਰ.ਬੀ.ਆਈ. ਦੀ ਮੌਦਰਿਕ ਕਮੇਟੀ ਬੈਠਕ ਅੱਜ ਤੋਂ ਸ਼ੁਰੂ ਹੋਵੇਗੀ। ਇਹ ਵਿੱਤੀ ਸਾਲ 2018-19 ਲਈ 5ਵੀਂ ਬੈਠਕ ਹੋਵੇਗੀ। ਐੱਮ.ਪੀ.ਸੀ. ਦੇ ਫੈਸਲੇ ਦੀ ਜਾਣਕਾਰੀ 5 ਦਸੰਬਰ ਨੂੰ ਦੁਪਹਿਰ 2.30 ਵਜੇ ਜਾਰੀ ਕੀਤੀ ਜਾਵੇਗੀ।
ਆਮਰਪਾਲੀ ਗਰੁੱਪ ਮਾਮਲੇ ਦੀ ਸੁਣਵਾਈ

ਖਰੀਦਦਾਰਾਂ ਤੋਂ ਫਲੈਟ ਦੇ ਨਾਮ 'ਤੇ ਪੈਸਾ ਲੈ ਕੇ ਫਰਜੀ ਕੰਪਨੀਆਂ 'ਚ ਟਰਾਂਸਫਰ ਕਰਨ ਦੇ ਦੋਸ਼ 'ਚ ਆਮਰਪਾਲੀ ਬਿਲਡਰ ਗਰੁੱਪ ਵੀ ਕਾਨੂੰਨ ਦੇ ਸ਼ਿਕੰਜੇ 'ਚ ਹੈ। ਇਸ ਮਾਮਲੇ 'ਚ ਕਾਨੂੰਨੀ ਲੜਾਈ ਲੜ ਰਹੇ ਖਰੀਦਦਾਰ ਨੇ ਸੁਪਰੀਮ ਕੋਰਟ 'ਚ ਕੇਸ ਕਰ ਰੱਖਿਆ ਹੈ। ਇਸ 'ਤੇ ਅੱਗੇ ਦੀ ਸੁਣਵਾਈ 3 ਦਸੰਬਰ ਨੂੰ ਹੋਵੇਗੀ।
ਅਮਿਤ ਸ਼ਾਹ ਦਾ ਸਵਾਈਮਾਧੋਪੁਰ 'ਚ ਚੋਣਾਵੀ ਦੌਰਾ

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਵਲੋਂ ਪ੍ਰਦੇਸ਼ ਭਰ 'ਚ ਚੋਣਾਵੀ ਰੈਲੀਆਂ ਅਤੇ ਜਨ ਸਭਾਵਾਂ ਕੀਤੀਆਂ ਜਾ ਰਹੀਆਂ ਹਨ। ਇਸ ਕੜੀ 'ਚ 3 ਦਸੰਬਰ ਨੂੰ ਸਵਾਈ ਮਾਧੋਪੁਰ ਜ਼ਿਲਾ ਦਫਤਰ ਦੇ ਇੰਦਰਾ 'ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਵਲੋਂ ਭਾਜਪਾ ਉਮੀਦਵਾਰ ਦੇ ਸਮਰਥਨ 'ਚ ਜਨਸਭਾ ਨੂੰ ਸੰਬੋਧਿਤ ਕੀਤਾ ਜਾਵੇਗਾ।
ਗੁਜਰਾਤ ਦੰਗਾ : ਜਾਕੀਆ ਜਾਫਰੀ ਦੀ ਪਟੀਸ਼ਨ 'ਤੇ ਸੁਣਵਾਈ

ਗੁਜਰਾਤ ਦੰਗਿਆਂ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਲਿਨਚਿਟ ਦਿੱਤੇ ਜਾਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ ਹੁਣ 3 ਦਸੰਬਰ ਨੂੰ ਸੁਣਵਾਈ ਕਰੇਗਾ।
ਪੀ.ਐੱਮ. ਮੋਦੀ ਰਾਜਸਥਾਨ ਚੋਣਾਵੀ ਰੈਲੀ ਨੂੰ ਕਰਨਗੇ ਸੰਬੋਧਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦਸੰਬਰ ਨੂੰ ਰਾਜਸਥਾਨ ਦੇ ਜੋਧਪੁਰ 'ਚ ਚੋਣਾਵੀ ਰੈਲੀ ਨੂੰ ਸੰਬੋਧਿਤ ਕਰਨਗੇ।
10 ਕੈਬਨਿਟ ਮੰਤਰੀ ਸਿੱਧੂ ਦੇ ਖਿਲਾਫ ਅਵਾਜ਼ ਬੁਲੰਦ ਕਰਨਗੇ

ਨਵਜੋਤ ਸਿੱਘ ਸਿੱਧੂ ਦੇ ਬੇਬਾਕ ਬੋਲ ਸਿੱਧੂ ਲਈ ਮੁਸੀਬਤਾਂ ਖੜੀਆਂ ਕਰਦੇ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਮੰਨਣ ਤੋਂ ਇਨਕਾਰ ਕਰਨ ਵਾਲੇ ਸਿੱਧੂ ਖਿਲਾਫ ਹੁਣ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਖਬਰ ਹੈ ਕੀ 10 ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਨੇ ਅਤੇ 3 ਦਸੰਬਰ ਨੂੰ ਹੋਣ ਵਾਲੀ ਕੈਬਨਿਟ ਦੀ ਬੈਠਕ ਚ ਸਾਥੀ ਮੰਤਰੀ ਸਿੱਧੂ ਖਿਲਾਫ ਅਵਾਜ਼ ਬੁਲੰਦ ਕਰ ਸਕਦੇ। 10 ਮੰਤਰੀਆਂ ਦੇ ਸਿੱਧੂ ਖਿਲਾਫ ਹੋਣ ਦੀ ਚਰਚਾਵਾਂ ਨੇ ਪਰ ਦੂਜੇ ਪਾਸੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਤਾਂ ਸਿੱਧੂ ਤੋਂ ਅਸਤੀਫੇ ਦੀ ਹੀ ਮੰਗ ਕਰ ਦਿੱਤੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ

ਹਾਕੀ : ਸਪੇਨ ਬਨਾਮ ਫਰਾਂਸ (ਹਾਕੀ ਵਿਸ਼ਵ ਕੱਪ)
ਹਾਕੀ : ਨਿਊਜ਼ੀਲੈਂਡ ਬਨਾਮ ਅਰਜਨਟੀਨਾ (ਹਾਕੀ ਵਿਸ਼ਵ ਕੱਪ)
ਕ੍ਰਿਕਟ : ਪਾਕਿਸਤਾਨ ਬਨਾਮ ਨਿਊਜ਼ੀਲੈਂਡ (ਤੀਜਾ ਟੈਸਟ, ਪਹਿਲਾ ਦਿਨ)
ਫੁੱਟਬਾਲ : ਦਿੱਲੀ ਬਨਾਮ ਮੁੰਬਈ (ਆਈ. ਐੱਸ. ਐੱਲ.)
ਅੰਮ੍ਰਿਤਸਰ : ਪੁਲਸ ਤੇ ਲੋਕਾਂ ਵਿਚਾਲੇ ਝੜਪ, 3 ਜ਼ਖਮੀ (ਵੀਡੀਓ)
NEXT STORY