ਜੰਲਧਰ/ਨਵੀਂ ਦਿੱਲੀ(ਆਨੰਦ)— ਤਿਉਹਾਰਾਂ ਦੇ ਦਿਨਾਂ 'ਚ ਟਰੇਨਾਂ 'ਚ ਸਫਰ ਕਰਨ ਵਾਲਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਤਿਉਹਾਰਾਂ ਦੇ ਦਿਨਾਂ 'ਚ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-3 'ਤੇ ਰੇਲਵੇ ਵੱਲੋਂ ਨਿਰਮਾਣ ਕੰਮ ਕੀਤਾ ਜਾਵੇਗਾ, ਜਿਸ ਦੀ ਮਾਰ ਕਈ ਰੇਲ ਗੱਡੀਆਂ 'ਤੇ ਪਵੇਗੀ ਅਤੇ ਉਸ ਦਾ ਖਮਿਆਜ਼ਾ ਲੱਖਾਂ ਰੇਲ ਯਾਤਰੀਆਂ ਨੂੰ ਚੁੱਕਣਾ ਪਵੇਗਾ। ਜਾਣਕਾਰੀ ਮੁਤਾਬਕ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਇਹ ਕੰਮ 5 ਅਕਤੂਬਰ ਤੋਂ 11 ਅਕਤੂਬਰ ਤੱਕ ਕੀਤਾ ਜਾਵੇਗਾ ਅਤੇ ਇਸ ਦੇ ਕਾਰਨ ਜਲੰਧਰ ਅਤੇ ਨਵੀਂ ਦਿੱਲੀ ਦਰਮਿਆਨ ਚੱਲਣ ਵਾਲੀਆਂ ਇੰਟਰਸਿਟੀ ਐਕਸਪ੍ਰੈੱਸ ਗੱਡੀਆਂ ਸੰਖਿਆ 14681 ਅਤੇ 14682 ਅਤੇ ਨਵੀਂ ਦਿੱਲੀ-ਅੰਮ੍ਰਿਤਸਰ ਦੇ ਮੱਧ 'ਚ ਚੱਲਣ ਵਾਲੀਆਂ ਗੱਡੀਆਂ ਸੰਖਿਆ 12459 ਅਤੇ 12460 ਨੂੰ 5 ਅਕਤੂਬਰ ਤੋਂ 11 ਅਕਤੂਬਰ ਤੱਕ ਰੱਦ ਰਹਿਣਗੀਆਂ ਜਦਕਿ ਇਸ ਕੰਮ ਦੇ ਕਾਰਨ ਪਲੇਟਫਾਰਮ ਨੰਬਰ ਤਿੰਨ ਤੋਂ ਚੱਲਣ ਵਾਲੀਆਂ ਕਰੀਬ 25 ਟਰੇਨਾਂ ਨੂੰ ਚਲਾਉਣ ਲਈ ਉਨ੍ਹਾਂ ਦਾ ਪਲੇਟਫਾਰਮ ਤਬਦੀਲ ਕੀਤਾ ਗਿਆ ਹੈ।
ਬਾਬਾ ਬੁੱਢਾ ਸਾਹਿਬ ਤੋਂ ਸਜਾਏ ਗਏ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਭਰਵਾਂ ਸਵਾਗਤ
NEXT STORY