ਲੁਧਿਆਣਾ (ਜ. ਬ.) : ਹੋਲੀ ਦੇ ਤਿਉਹਾਰ ਮੌਕੇ ਭੀੜ ਨੂੰ ਦੇਖਦੇ ਹੋਏ ਅਤੇ ਯਾਤਰੀਆਂ ਦੀ ਸਹੂਲਤ ਲਈ ਰੇਲ ਵਿਭਾਗ ਵੱਲੋਂ 4 ਅਨ-ਰਿਜ਼ਰਵ ਰੇਲਾਂ ਚਲਾਈਆਂ ਗਈਆਂ ਹਨ। ਦੱਸਣਯੋਗ ਕਿ ਹੋਲੀ ਕਾਰਨ ਉੱਤਰ ਪ੍ਰਦੇਸ਼ ਅਤੇ ਬਿਹਾਰ ਵੱਲ ਜਾਣ ਵਾਲੇ ਯਾਤਰੀਆਂ ਦੀ ਕਾਫੀ ਭੀੜ ਰਹਿੰਦੀ ਹੈ। ਸੋਮਵਾਰ ਨੂੰ ਪਹਿਲੀ ਟਰੇਨ ਅੰਮ੍ਰਿਤਸਰ ਸੁਪਰ ਫਾਸਟ ਸਪੈਸ਼ਲ ਐਕਸਪ੍ਰੈੱਸ ਅੰਮ੍ਰਿਤਸਰ ਤੋਂ ਰਵਾਨਾ ਹੋਈ ਹੈ, ਜਦੋਂਕਿ ਦੂਜੀ ਪਟਨਾ ਸੁਪਰਫਾਸਟ ਸਪੈਸ਼ਲ ਐਕਸਪ੍ਰੈੱਸ ਜੰਮੂ-ਤਵੀ ਰੇਲਵੇ ਸਟੇਸ਼ਨ ਤੋਂ ਰਵਾਨਾ ਕੀਤੀ ਗਈ।
ਇਹ ਵੀ ਪੜ੍ਹੋ : ਮਾਮਲਾ ਧਰਨੇ ਵਾਲੀਆਂ ਥਾਵਾਂ ’ਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦਾ, ਸਬ-ਕਮੇਟੀ ਨੇ ਜਥੇਦਾਰ ਨੂੰ ਭੇਜੀ ਰਿਪੋਰਟ
ਜਾਣਕਾਰੀ ਮੁਤਾਬਕ ਅੰਮ੍ਰਿਤਸਰ-ਜੈਨਗਰ ਤੇ ਅੰਮ੍ਰਿਤਸਰ ਤੋਂ ਨਿਊ ਜਲਪਾਏਗੁੜੀ ਵਿਚ ਟਰੇਨਾਂ ਦੇ ਰਸ਼ ਕਾਰਨ ਵੀ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਅਸਥਾਈ ਤੌਰ ’ਤੇ ਰੁਕਣਗੀਆਂ। ਇਸ ਤਿਉਹਾਰ ਕਾਰਨ ਆਰ. ਪੀ. ਐੱਫ. ਅਤੇ ਜੀ. ਆਰ. ਪੀ. ਵੱਲੋਂ ਵੀ ਵੱਡੇ ਪੱਧਰ ’ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਦੋਂਕਿ ਰੇਲ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਚੌਕਸੀ ਨਾਲ ਡਿਊਟੀ ਕਰਨ ਲਈ ਕਿਹਾ ਗਿਆ ਹੈ। ਸੋਮਵਾਰ ਨੂੰ ਵੀ ਰੇਲਵੇ ਸਟੇਸ਼ਨ ’ਤੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵੱਲ ਜਾਣ ਵਾਲੀਆਂ ਟਰੇਨਾਂ ’ਚ ਯਾਤਰੀਆਂ ਦੀ ਭਾਰੀ ਭੀੜ ਰਹੀ।
ਇਹ ਵੀ ਪੜ੍ਹੋ : ਜਲੰਧਰ 'ਚ Black Out, ਇਨ੍ਹਾਂ ਇਲਾਕਿਆਂ 'ਚ ਮੋਮਬੱਤੀਆਂ ਤੇ ਟਾਰਚ ਜਗਾਉਣ 'ਤੇ ਪਾਬੰਦੀ, ਜਾਣੋ ਵਜ੍ਹਾ
ਸਪੈਸ਼ਲ ਟਰੇਨਾਂ ਚੱਲਣ ਤੋਂ ਇਲਾਵਾ ਵੀ ਹੋਰ ਟਰੇਨਾਂ ’ਚ ਭਾਰੀ ਭੀੜ ਦੇਖਣ ਨੂੰ ਮਿਲੀ। ਰੇਲ ਵਿਭਾਗ ਵਲੋਂ ਚੁੱਕੇ ਗਏ ਕਦਮ ਨੂੰ ਲੈ ਕੇ ਯਾਤਰੀਆਂ ਨੇ ਕਾਫੀ ਪ੍ਰਸ਼ੰਸਾ ਕੀਤੀ। ਯਾਤਰੀਆਂ ਨੇ ਅਨ-ਰਿਜ਼ਰਵ ਟਰੇਨਾਂ ਚਲਾਉਣ ਨਾਲ ਉਨ੍ਹਾਂ ਨੂੰ ਕਾਫੀ ਸਹੂਲਤ ਮਿਲੀ ਹੈ। ਕਈ ਵਾਰ ਲੰਬੀ ਵੇਟਿੰਗ ਕਾਰਨ ਵੀ ਉਨ੍ਹਾਂ ਨੂੰ ਟਿਕਟ ਨਹੀਂ ਮਿਲਦੀ। ਵਿਭਾਗ ਨੂੰ ਹਰ ਫੈਸਟਿਵ ਸੀਜ਼ਨ ਨੂੰ ਦੇਖਦੇ ਹੋਏ ਇਸੇ ਤਰ੍ਹਾਂ ਅਨ-ਰਿਜ਼ਰਵ ਰੇਲਾਂ ਚਲਾਉਣੀਆਂ ਚਾਹੀਦੀਆਂ ਹਨ।
ਮਾਮਲਾ ਧਰਨੇ ਵਾਲੀਆਂ ਥਾਵਾਂ ’ਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦਾ, ਸਬ-ਕਮੇਟੀ ਨੇ ਜਥੇਦਾਰ ਨੂੰ ਭੇਜੀ ਰਿਪੋਰਟ
NEXT STORY