ਤਲਵੰਡੀ ਭਾਈ (ਗੁਲਾਟੀ) - ਸਥਾਨਕ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਫੁੱਟਬ੍ਰਿਜ ਨਾ ਹੋਣ ਕਾਰਨ ਇਲਾਕਾ ਨਿਵਾਸੀਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸ਼ਹਿਰ 'ਚ ਲੰਘਦੀ ਰੇਲਵੇ ਲਾਈਨ ਸ਼ਹਿਰ ਨੂੰ ਦੋ ਭਾਗਾਂ 'ਚ ਵੰਡੀ ਹੋਈ ਹੈ। ਦੱਖਣ ਵਾਲੇ ਹਿੱਸੇ ਨੂੰ ਪਿੰਡ ਅਤੇ ਉੱਤਰ ਵਾਲੇ ਪਾਸੇ ਨੂੰ ਮੰਡੀ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਮੰਡੀ ਵਾਲੇ ਪਾਸੇ ਕੋਈ ਰਸਤਾ ਜਾਂ ਰੇਲਵੇ ਵੱਲੋਂ ਫੁੱਟਬ੍ਰਿਜ ਸਟਸ਼ੇਨ ਨਾਲ ਨਹੀਂ ਜੋੜਦਾ ਅਤੇ ਮੰਡੀ ਵਾਲੀ ਸਾਈਡ 'ਤੇ ਮਾਲ ਗੱਡੀ ਸਪਸ਼ੈਲ ਲੋਡ ਕਰਨ ਲਈ ਖੜੀ ਰਹਿੰਦੀ ਹੈ । ਜਿਸ ਕਰਕੇ ਆਉਣ-ਜਾਣ ਵਾਲੇ ਮੁਸਾਫਿਰਾਂ ਅਤੇ ਸਕੂਲੀ ਬੱਚਿਆਂ ਨੂੰ ਖੜੀ ਹੋਈ ਟਰੇਨ ਹੇਠਾਂ ਦੀ ਲੰਮੇ ਪੈਕੇ ਲੰਘਣਾ ਪੈਦਾ ਹੈ। ਵੱਡੀ ਉਮਰ ਦੇ ਮਸਾਫਿਰਾਂ ਨੂੰ ਖੜੀ ਹੋਈ ਟਰੇਨ ਥੱਲੇ ਦੀ ਲੰਘਣ ਜਾ ਲੰਘਾਉਣਾ ਵੱਡੀ ਮੁਸੀਬਤ ਬਣ ਜਾਂਦੀ ਹੈ। ਕਈ ਵਾਰ ਮੁਸਾਫਿਰ ਟਰੇਨ ਥੱਲੇ ਲੰਘਣ ਦੇ ਚੱਕਰ 'ਚ ਜ਼ਖਮੀ ਹੋ ਜਾਂਦੇ ਹਨ ਜਾਂ ਉਨ੍ਹਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਦੇ ਹਨ। ਇਲਾਕਾ ਨਿਵਾਸੀਆਂ ਦੀ ਰੇਲਵੇ ਵਿਭਾਗ ਨੂੰ ਫੁੱਟਬ੍ਰਿਜ ਬਣਾਕੇ ਰੇਲਵੇ ਮੁਸਾਫਿਰਾਂ ਨੂੰ ਇਸ ਪ੍ਰੇਸ਼ਾਨੀ ਤੋ ਰਾਹਤ ਦਿਵਾਉਣ ਦੀ ਮੰਗ ਕੀਤੀ।
ਕੀ ਕਹਿੰਦੇ ਹਨ ਰੋਜ਼ਾਨਾ ਸਫ਼ਰ ਕਰਨ ਵਾਲੇ ਮੁਸਾਫਿਰ - ਜੋਗਿੰਦਰ ਸਿੰਘ ਗਿੰਦੂ
ਰੋਜ਼ਾਨਾ ਸਫ਼ਰ ਕਰਨ ਵਾਲੇ ਮੁਸਾਫਿਰ ਜੋਗਿੰਦਰ ਸਿੰਘ ਗਿੰਦੂ ਨੇ ਕਿਹਾ ਕਿ ਉਹ ਤਲਵੰਡੀ ਭਾਈ ਤੋਂ ਫ਼ਿਰੋਜ਼ਪੁਰ ਜਾਂਦੇ ਹਨ ਅਤੇ ਕੁਝ ਸਮਾਂ ਪਹਿਲਾਂ ਜਦੋਂ ਮੋਗਾ ਤੋਂ ਟਰੇਨ ਤਲਵੰਡੀ ਭਾਈ ਸਟੇਸ਼ਨ 'ਤੇ ਰੁਕੀ ਤਾਂ ਦੂਜੇ ਪਾਸੇ ਮਾਲਗੱਡੀ ਖੜੀ ਸੀ ਅਤੇ ਮੁਸਾਫਿਰ ਮਾਲ ਗੱਡੀ ਦੇ ਥੱਲੇ ਦੀ ਲੰਘ ਰਹੇ ਸਨ ਕਿ ਮਾਲ ਗੱਡੀ ਚੱਲ ਪਈ, ਲੋਕਾਂ 'ਚ ਭਾਰੀ ਚੀਕ-ਚਿਹਾੜਾ ਮੱਚ ਗਿਆ। ਕੁਝ ਲੋਕਾਂ ਨੂੰ ਹੱਥ ਪਾ ਕੇ ਮਾਲ ਗੱਡੀ ਥੱਲੋਂ ਕੱਢਿਆ ਗਿਆ ਅਤੇ ਇਕ ਵੱਡੀ ਦੁਰਘਟਨਾ ਹੋਣ ਬਚ ਗਈ।
ਕੀ ਕਹਿੰਦੇ ਹਨ ਸਮਾਜਸੇਵੀ ਅਤੇ ਕਿਸਾਨ ਆਗੂ ਬਲਦੇਵ ਸਿੰਘ ਸਰਾਂ
ਇਸ ਸੱਮਸਿਆ ਸਬੰਧੀ ਇਲਾਕੇ ਦੇ ਸਮਾਜਸੇਵੀ ਅਤੇ ਸਵਰਨਕਾਰ ਸੰਘ ਤਲਵੰਡੀ ਭਾਈ ਦੇ ਪ੍ਰਧਾਨ ਪਰਮਿੰਦਰ ਸਿੰਘ ਚੌਹਾਨ ਨੇ ਕਿਹਾ ਕਿ ਇਹ ਸੱਮਸਿਆ ਬਹੁਤ ਪੁਰਾਣੀ ਹੈ। ਇਲਾਕੇ ਦੀ ਲੋਕਾਂ ਨੇ ਰੇਲਵੇ ਸਟੇਸ਼ਨ ਨਾਲ ਫੁੱਟਬ੍ਰਿਜ ਦਾ ਨਿਰਮਾਣ ਕਰਵਾਕੇ ਲੋਕਾਂ ਇਸ ਪ੍ਰੇਸ਼ਾਨੀ ਤੋਂ ਰਾਹਤ ਦਿਵਾਈ ਜਾਵੇ।
ਕੀ ਕਹਿੰਦੇ ਹਨ ਨੌਜਵਾਨ ਲੋਕ ਭਲਾਈ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਲਸੀ
ਇਸ ਸਬੰਧੀ ਨਾਮਵਾਰ ਸਮਾਜਸੇਵੀ ਸੰਸਥਾ ਨੌਜਵਾਨ ਲੋਕ ਭਲਾਈ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਲਸੀ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਲਾਕੇ ਦੀ ਇਸ ਚਿਰਕੋਣੀ ਮੰਗ ਵੱਲ ਧਿਆਨ ਦਿੱਤਾ ਜਾ ਰਿਹਾ। ਮਨ ਉਸ ਵਕਤ ਬਹੁਤ ਦੁਖੀ ਹੁੰਦਾ ਹੈ ਜਦੋਂ ਵੱਡੀ ਉਮਰ ਦੇ ਮੁਸਾਫਿਰ ਲੰਮੇ-ਲੰਮੇ ਪੈਕੇ ਟਰੇਨ ਦੇ ਥੱਲੇ ਲੰਘ ਕੇ ਸੱਟਾਂ ਖਾਕੇ ਸਟੇਸ਼ਨ ਤੇ ਪੁੱਜਦੇ ਹਨ।
ਖਾਣ-ਪੀਣ ਵਾਲੀਆਂ ਚੀਜ਼ਾਂ ਦੇ 42 ਫੀਸਦੀ ਸੈਂਪਲ ਫੇਲ, ਖਜੂਰ 'ਚੋਂ ਮਿਲੇ ਕੀੜੇ
NEXT STORY