ਗੁਰਦਾਸਪੁਰ (ਵਿਨੋਦ) : ਸੋਹਲ ਰੇਲਵੇ ਸਟੇਸ਼ਨ ਦੇ ਕੋਲ ਰੇਲਵੇ ਫਾਟਕ ਨੰਬਰ ਸੀ-44 ’ਤੇ ਡਿਊਟੀ ਕਰ ਰਹੇ ਰੇਲਵੇ ਗੇਟਮੈਨ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰਨ ਅਤੇ ਉਸ ਦੀ ਵਰਦੀ ਪਾੜਨ ਵਾਲੇ ਦੋਸ਼ੀ ਭਰਾ ਅਤੇ ਭੈਣ ਖਿਲਾਫ ਰੇਲਵੇ ਪੁਲਸ ਨੇ ਕੇਸ ਦਰਜ ਕੀਤਾ ਹੈ।
ਇਸ ਸਬੰਧ ਵਿੱਚ ਜ਼ਖਮੀ ਰਜਤ ਕੁਮਾਰ ਪੁੱਤਰ ਕਿਸ਼ਨ ਚੰਦ ਵਾਸੀ ਮੁਹੱਲਾ ਇਸਲਾਮਾਬਾਦ, ਗੁਰਦਾਸਪੁਰ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਕਿਹਾ ਕਿ ਉਸ ਦੀ ਰਾਤ ਦੀ ਡਿਊਟੀ ਸੋਹਲ ਰੇਲਵੇ ਸਟੇਸ਼ਨ ਨੇੜੇ ਗੇਟ ਨੰਬਰ ਸੀ-44 ’ਤੇ ਸੀ, ਜੋ ਕਿ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਚੱਲਦੀ ਹੈ। ਬੀਤੀ ਰਾਤ ਲਗਭਗ 11 ਵਜੇ ਇੱਕ ਚਿੱਟੀ ਸਕਾਰਪੀਓ ਕਾਰ ਨੰਬਰ ਪੀਬੀ-99-8898 ਆਈ, ਜਿਸ ਵਿੱਚੋਂ ਰਿਸ਼ਭ ਸ਼ਰਮਾ ਅਤੇ ਉਸ ਦੀ ਭੈਣ ਪ੍ਰਿਆ ਸ਼ਰਮਾ ਨਿਕਲੇ। ਕਾਰ ਵਿੱਚੋਂ ਉਤਰਦੇ ਹੀ ਪ੍ਰਿਆ ਸ਼ਰਮਾ ਨੇ ਜ਼ਖਮੀ ਰਜਤ ਕੁਮਾਰ ਨੂੰ ਲਲਕਾਰਦੇ ਹੋਏ ਕਿਹਾ ਤੂੰ ਉਸ ਦੇ ਪਤੀ ਵਿਕਾਸ ਸ਼ਰਮਾ ਨੂੰ ਮੇਰੇ ਵਿਰੁੱਧ ਭੜਕਾਉਂਦਾ ਹੈਂ। ਮੈਂ ਅੱਜ ਤੈਨੂੰ ਸਬਕ ਸਿਖਾਉਣਾ ਚਾਹੁੰਦੀ ਹਾਂ।" ਇਸ ਦੌਰਾਨ ਰਿਸ਼ਭ ਸ਼ਰਮਾ ਨੇ ਉਸ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਵਰਦੀ ਪਾੜ ਦਿੱਤੀ। ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਦੋਸ਼ੀ ਗੱਡੀ ਵਿੱਚ ਮੌਕੇ ਤੋਂ ਭੱਜ ਗਿਆ।
ਇਹ ਵੀ ਪੜ੍ਹੋ : ਚੰਨੀ ਤੇ ਰਾਜਾ ਵੜਿੰਗ ਦੀ ਗੁੱਟਬੰਦੀ ਨੇ ਹਲਕਾ ਸਮਰਾਲਾ ’ਚ ਵੀ ਕਾਂਗਰਸ ਕੀਤੀ ਦੋਫ਼ਾੜ
ਪੀੜਤ ਨੇ ਦੱਸਿਆ ਕਿ ਉਸ ਨੇ ਆਪਣੇ ਚਾਚੇ ਦੇ ਪੁੱਤਰ ਪ੍ਰੀਤ ਸ਼ਰਮਾ ਨੂੰ ਮੋਬਾਈਲ ਫੋਨ ਰਾਹੀਂ ਘਟਨਾ ਬਾਰੇ ਦੱਸਿਆ ਅਤੇ ਆਪਣੇ ਅਧਿਕਾਰੀ ਨੂੰ ਵੀ ਸੂਚਿਤ ਕੀਤਾ। ਇਸ ਤੋਂ ਬਾਅਦ ਰੇਲਵੇ ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਦੋਸ਼ੀ ਰਿਸ਼ਭ ਸ਼ਰਮਾ ਪੁੱਤਰ ਪ੍ਰਮੋਦ ਕੁਮਾਰ ਅਤੇ ਉਸ ਦੀ ਭੈਣ ਪ੍ਰਿਆ ਸ਼ਰਮਾ ਪਤਨੀ ਵਿਕਾਸ ਸ਼ਰਮਾ ਵਾਸੀ ਰਣਜੀਤ ਐਵੇਨਿਊ, ਗੁਰਦਾਸਪੁਰ ਵਿਰੁੱਧ ਕੇਸ ਦਰਜ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਚੰਨੀ ਤੇ ਰਾਜਾ ਵੜਿੰਗ ਦੀ ਗੁੱਟਬੰਦੀ ਨੇ ਹਲਕਾ ਸਮਰਾਲਾ ’ਚ ਵੀ ਕਾਂਗਰਸ ਦੋਫ਼ਾੜ ਕੀਤੀ
NEXT STORY