ਅੰਮ੍ਰਿਤਸਰ (ਗੁਰਪ੍ਰੀਤ) : ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ 'ਤੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਟੈਕਸੀ ਸਟੈਂਡ ਦੇ ਮਾਲਕ ਅਤੇ ਪੁਲਸ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਹੋਈ ਖਿੱਚ-ਧੂਹ 'ਚੇ ਪੁਲਸ ਅਫਸਰ ਦੀ ਵਰਦੀ ਵੀ ਫਟ ਗਈ ਅਤੇ ਇਕ ਨੌਜਵਾਨ ਦੀ ਪੱਗ ਵੀ ਉਤਰ ਗਈ। ਪੁਲਸ ਮੁਤਾਬਕ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਨੂੰ ਲੈ ਕੇ ਇਥੇ ਮੌਜੂਦ ਟੈਕਸੀ ਚਾਲਕਾਂ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਜਗ੍ਹਾ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਸੀ ਪਰ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਉਹ ਜਗ੍ਹਾ ਖਾਲ੍ਹੀ ਨਹੀਂ ਕਰ ਰਹੇ ਸਨ ਜਦਕਿ ਟੈਕਸੀ ਸਟੈਂਡ ਮਾਲਕ ਵਲੋਂ ਨਾਜਾਇਜ਼ ਤੌਰ 'ਤੇ ਇਸ ਜਗ੍ਹਾ 'ਤੇ ਆਪਣਾ ਮਾਲਕਾਨਾ ਹੱਕ ਜਤਾਇਆ ਜਾ ਰਿਹਾ ਸੀ।
ਇਸ ਦੌਰਾਨ ਅੱਜ ਜਦੋਂ ਪੁਲਸ ਜ਼ਮੀਨ ਖਾਲ੍ਹੀ ਕਰਵਾਉਣ ਗਈ ਤਾਂ ਟੈਕਸੀ ਸਟੈਂਡ ਦੇ ਮਾਲਕ ਨਾਲ ਪੁਲਸ ਦੀ ਝੜਪ ਹੋ ਗਈ। ਗੱਲ ਇੰਨੀ ਵੱਧ ਗਈ ਕਿ ਪੁਲਸ ਦੀ ਵਰਦੀ ਤਕ ਪਾੜ ਦਿੱਤੀ ਗਈ। ਇਸ ਝਗੜੇ ਦੌਰਾਨ ਇਕ ਨੌਜਵਾਨ ਦੀ ਪੱਗ ਵੀ ਲੱਥ ਗਈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਦੌਰਾਨ ਟੈਕਸੀ ਚਾਲਕਾਂ ਵਲੋਂ ਨੇ ਦੇਸ਼ ਵਿਰੋਧੀ ਨਾਅਰੇ ਵੀ ਲਗਾਉਣੇ ਸ਼ੁਰੂ ਕਰ ਦਿੱਤੀ। ਉਧਰ ਪੁਲਸ ਦਾ ਕਹਿਣਾ ਹੈ ਕਿ ਟੈਕਸੀ ਸਟੈਂਡ ਦੇ ਮਾਲਕ ਵਲੋਂ ਇਸ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਸੀ, ਜਿਸ ਨੂੰ ਚੁੱਕਿਆ ਗਿਆ ਹੈ।
ਪੁਲਸ ਮੁਤਾਬਕ ਪੰਜ ਮਹੀਨੇ ਪਹਿਲਾਂ ਹੀ ਨੋਟਿਸ ਭੇਜਿਆ ਗਿਆ ਸੀ ਜਦੋਂ ਨੋਟਿਸ 'ਤੇ ਗੌਰ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਵਲੋਂ ਕਾਰਵਾਈ ਕੀਤੀ ਗਈ। ਦੂਜੇ ਪਾਸੇ ਟੈਕਸੀ ਚਾਲਕਾਂ ਦਾ ਕਹਿਣਾ ਹੈ ਕਿ ਉਹ ਕਿਸੇ ਕੀਮਤ 'ਤੇ ਇਥੋਂ ਟੈਕਸੀ ਸਟੈਂਡ ਨਹੀਂ ਚੁੱਕਣਗੇ, ਜੇ ਉਨ੍ਹਾਂ ਨਾਲ ਧੱਕਾ ਕੀਤਾ ਗਿਆ ਤਾਂ ਉਹ ਟ੍ਰੇਨਾਂ ਵੀ ਰੋਕਣਗੇ।
ਜਲੰਧਰ: ਅਮਨ ਨਗਰ 'ਚ ਦੋ ਧਿਰਾਂ ਵਿਚਾਲੇ ਪਥਰਾਅ, ਚੱਲੀਆਂ ਤਲਵਾਰਾਂ
NEXT STORY