ਫਿਰੋਜ਼ਪੁਰ (ਪਰਮਜੀਤ ਸੋਢੀ) : ਸੋਮਵਤੀ ਮੱਸਿਆ ਦੇ ਮੌਕੇ ’ਤੇ ਰੇਲਵੇ ਨੇ ਯਾਤਰੀਆਂ ਨੂੰ ਵੱਡੀ ਸਹੂਲਤ ਦਿੱਤੀ ਹੈ। ਯਾਤਰੀਆਂ ਦੀ ਸੁਵਿਧਾਜਨਕ ਆਵਾਜਾਈ ਅਤੇ ਵਧੇਰੇ ਭੀੜ ਨੂੰ ਘਟਾਉਣ ਲਈ ਰੇਲਵੇ ਵਲੋਂ ਵਿਸ਼ੇਸ਼ ਰੇਲਗੱਡੀ ਚਲਾਈ ਜਾਵੇਗੀ। ਵਿਸ਼ੇਸ਼ ਰੇਲ ਗੱਡੀ ਨੰਬਰ 04676 ਇਕ ਸਤੰਬਰ (ਐਤਵਾਰ) ਨੂੰ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਹਰਿਦੁਆਰ ਤੱਕ ਚੱਲੇਗੀ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਸੰਯੁਕਤ ਕਿਸਾਨ ਮੋਰਚਾ ਭਲਕੇ 4 ਘੰਟੇ ਲਈ ਕਰੇਗਾ ਪ੍ਰਦਰਸ਼ਨ, DC ਨਾਲ ਹੋਈ ਮੀਟਿੰਗ
ਇਹ ਵਿਸ਼ੇਸ਼ ਰੇਲ ਗੱਡੀ ਨੰਬਰ 04676 ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਰਾਤ 18.10 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 06.30 ਵਜੇ ਹਰਿਦੁਆਰ ਪਹੁੰਚੇਗੀ। ਵਾਪਸੀ ਦਿਸ਼ਾ ਵਿੱਚ ਇਹ ਵਿਸ਼ੇਸ਼ ਰੇਲ ਗੱਡੀ ਨੰਬਰ 04675 ਦੋ ਸਤੰਬਰ ਨੂੰ 21.00 ਵਜੇ ਹਰਿਦੁਆਰ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 11.30 ਵਜੇ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ।
ਇਹ ਵੀ ਪੜ੍ਹੋ : ਪ੍ਰੇਮ ਸਬੰਧਾਂ ਦੇ ਚੱਲਦਿਆਂ ਪ੍ਰੇਮੀ ਤੇ ਪ੍ਰੇਮਿਕਾ ਨੇ ਪੀਤੀ ਜ਼ਹਿਰੀਲੀ ਦਵਾਈ, ਪ੍ਰੇਮਿਕਾ ਦੀ ਮੌਤ
ਰਸਤੇ ਵਿੱਚ ਇਹ ਵਿਸ਼ੇਸ਼ ਰੇਲਗੱਡੀ ਦੋਵੇਂ ਦਿਸ਼ਾਵਾਂ ਵਿੱਚ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ, ਜੰਮੂ ਤਵੀ, ਕਠੂਆ, ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਸਰਹਿੰਦ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ ਅਤੇ ਰੁੜਕੀ ਸਟੇਸ਼ਨਾਂ ’ਤੇ ਰੁਕੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਮੇਲੇ ਦੌਰਾਨ ਵੱਡਾ ਹਾਦਸਾ, ਮੱਥਾ ਟੇਕਣ ਆਈ ਬਜ਼ੁਰਗ ਔਰਤ ਦੀ ਤੜਫ਼-ਤੜਫ਼ ਕੇ ਹੋਈ ਮੌਤ
NEXT STORY