ਬਠਿੰਡਾ, (ਸੁਖਵਿੰਦਰ)-ਮੀਂਹ ਦਾ ਮੌਸਮ ਲਗਭਗ ਸਾਰਿਆਂ ਨੂੰ ਸੁਹਾਵਣਾ ਲੱਗਦਾ ਹੈ ਪਰ ਇਹ ਆਪਣੇ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੈ ਕੇ ਆਉਂਦਾ ਹੈ। ਮੀਂਹ ਦੌਰਾਨ ਪਾਣੀ ਅਤੇ ਹਵਾ ਦੇ ਕਾਰਨ ਆਮ ਤੌਰ 'ਤੇ ਵਿਸ਼ਾਣੂਆਂ ਦਾ ਖਤਰਾ ਵਧ ਜਾਂਦਾ ਹੈ, ਜਿਸ ਕਾਰਨ ਬੱਚੇ ਅਤੇ ਵੱਡੇ ਦੋਵੇਂ ਪ੍ਰਭਾਵਿਤ ਹੁੰਦੇ ਹਨ। ਇਸ ਮੌਸਮ 'ਚ ਕੀੜੇ-ਮਕੌੜੇ ਵੀ ਜ਼ਿਆਦਾ ਹੋ ਜਾਂਦੇ ਹਨ, ਜੋ ਵੱਖ-ਵੱਖ ਬੀਮਾਰੀਆਂ ਦਾ ਕਾਰਨ ਬਣਦੇ ਹਨ । ਇਸ ਤੋਂ ਇਲਾਵਾ ਬੈਕਟੀਰੀਆਂ ਅਤੇ ਫੰਗਲ ਇਨਫੈਕਸ਼ਨ ਵੀ ਇਸੇ ਮੌਸਮ ਵਿਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਹਨ । ਇਹ ਹੀ ਨਹੀਂ ਅੱਜ-ਕੱਲ ਹੋ ਰਹੀ ਬੇਮੌਸਮੀ ਬਾਰਿਸ਼ ਕਈ ਤਰ੍ਹਾਂ ਦੀਆਂ ਬੀਮਾਰੀਆਂ ਜਿਵੇਂ ਸਰਦੀ-ਜ਼ੁਕਾਮ, ਗਲਾ ਖਰਾਬ ਹੋਣਾ, ਬੁਖਾਰ ਆਦਿ ਵੀ ਲੈ ਕੇ ਆਉਂਦੀ ਹੈ। ਕੁਝ ਸਾਵਧਾਨੀਆਂ ਦਾ ਪ੍ਰਯੋਗ ਕਰ ਕੇ ਇਨ੍ਹਾਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਮੀਂਹ ਦੇ ਮੌਸਮ ਵਿਚ ਵਿਸ਼ਾਣੂਆਂ ਦਾ ਖਤਰਾ ਆਮ ਦੇ ਮੁਕਾਬਲੇ ਕਈ ਗੁਣਾ ਵਧ ਜਾਦਾ ਹੈ, ਜਿਸ ਕਾਰਨ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਖਾਣ-ਪੀਣ ਦਾ ਧਿਆਨ ਰੱਖਣ ਤੋਂ ਇਲਾਵਾ ਮੌਸਮ ਦੀ ਮਾਰ ਤੋਂ ਬਚਣ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਕੋਈ ਵੀ ਸਮੱਸਿਆ ਹੋਣ 'ਤੇ ਖੁਦ ਇਲਾਜ ਕਰਨ ਦੀ ਬਜਾਏ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਕੀ-ਕੀ ਹੋ ਸਕਦੀ ਹੈ ਸਮੱਸਿਆ
* ਗਲੇ ਅਤੇ ਨੱਕ ਆਦਿ ਦੀ ਇਨਫੈਕਸ਼ਨ ਸਭ ਤੋਂ ਵੱਡੀ ਸਮੱਸਿਆ
* ਤਾਪਮਾਨ ਡਿੱਗਣ ਦੇ ਕਾਰਨ ਸਰਦੀ-ਜ਼ੁਕਾਮ ਹੋਣਾ।
* ਇਨਫੈਕਸ਼ਨ ਦਾ ਇਲਾਜ ਨਾ ਹੋਣ 'ਤੇ ਬੁਖਾਰ ਹੋਣਾ
* ਦੂਸ਼ਿਤ ਖਾਣ-ਪੀਣ ਬਣਦਾ ਹੈ ਹੈਜ਼ਾ ਹੋਣ ਦੇ ਕਾਰਨ
* ਮੱਛਰਾਂ ਦੇ ਕਾਰਨ ਡੇਂਗੂ ਅਤੇ ਮਲੇਰੀਆ ਦਾ ਖਤਰਾ
* ਖਾਣ-ਪੀਣ ਦੀ ਗਲਤ ਆਦਤ ਨਾਲ ਟਾਈਫਾਇਡ
* ਬਦਲਦੇ ਮੌਸਮ ਅਤੇ ਬਾਹਰਲੇ ਖਾਣ-ਪੀਣ ਤੋਂ ਪੀਲੀਆ ਦਾ ਰੋਗ
ਕਿਵੇਂ ਕਰੀਏ ਬੀਮਾਰੀਆਂ ਤੋਂ ਬਚਾਅ
* ਲਸਣ, ਅਦਰਕ, ਹਲਦੀ, ਹਿੰਗ ਆਦਿ ਬੀਮਾਰੀਆਂ ਤੋਂ ਕਰਦੇ ਹਨ ਬਚਾਅ
* ਮੀਂਹ ਦੌਰਾਨ ਪਾਣੀ ਹਮੇਸ਼ਾ ਉਬਾਲ ਕੇ ਪੀਓ
* ਬਾਹਰੀ ਖਾਣ-ਪੀਣ ਤੋਂ ਪਰਹੇਜ਼ ਕਰੋ ਅਤੇ ਸਿਹਤਮੰਦ ਰਹੋ
* ਸਬਜ਼ੀਆਂ ਦਾ ਇਸਤੇਮਾਲ ਘੱਟ ਕਰ ਕੇ ਦਾਲਾਂ ਦਾ ਜ਼ਿਆਦਾ ਇਸਮੇਤਾਲ ਕਰੋ
*ਤਰਲ ਪਦਾਰਥਾਂ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰੋ
* ਮੀਂਹ ਦੌਰਾਨ ਮਾਸਾਹਾਰੀ ਭੋਜਨ ਤੋਂ ਬਚੋ
* ਐਂਟੀਬਾਇਓਟਿਕ ਦਵਾ ਡਾਕਟਰ ਦੀ ਸਲਾਹ ਨਾਲ ਹੀ ਲਵੋ
ਮੀਂਹ ਦੌਰਾਨ ਵਰਤੋਂ ਇਹ ਸਾਵਧਾਨੀਆਂ
*ਮੀਂਹ ਵਿਚ ਬਾਹਰ ਜਾਂਦੇ ਸਮੇਂ ਛਤਰੀ ਜਾਂ ਰੇਨਕੋਟ ਲੈ ਕੇ ਜਾਵੋ
* ਘਰਾਂ ਦੇ ਨੇੜੇ, ਗਮਲਿਆਂ, ਖਾਲੀ ਬਰਤਨਾਂ 'ਚ ਪਾਣੀ ਜਮ੍ਹਾ ਨਾ ਹੋਣ ਦੇਵੋ
* ਮੱਛਰ ਤੋਂ ਬਚਣ ਲਈ ਕਰੀਮ ਜਾਂ ਹੋਰ ਉਤਪਾਦਾਂ ਦਾ ਇਸਤੇਮਾਲ ਕਰੋ
* ਮੀਂਹ ਵਿਚ ਭਿੱਜਣ 'ਤੇ ਤੁਰੰਤ ਸੁੱਕੇ ਕੱਪੜੇ ਪਹਿਨੋ
* ਨੰਕ ਬੰਦ ਹੋਣ 'ਤੇ ਸਟੀਮ ਲਵੋ ਜਾਂ ਛਿੱਕਣ ਸਮੇਂ ਮੂੰਹ ਢੱਕ ਕੇ ਰੱਖੋ।
ਪੁੱਤ ਦਾ ਕਤਲ ਕਰਨ ਮਗਰੋਂ ਪਿਓ ਨੇ ਰੇਲ ਗੱਡੀ ਹੇਠ ਆ ਕੇ ਕੀਤੀ ਖੁਦਕੁਸ਼ੀ
NEXT STORY