ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੀ ਨਗਰ ਸੁਧਾਰ ਸਭਾ ਦੀ ਕਮੇਟੀ ਦੀ ਮੀਟਿੰਗ ਰਾਜ ਕੁਮਾਰ ਬੋੜਾਂਵਾਲੀਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਫੈਸਲਿਆਂ ਸਬੰਧੀ ਸਭਾ ਦੇ ਕੁਆਰਡੀਨੇਟਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਸ਼ਹਿਰ ਦੇ ਵਾਰਡਾਂ ਦੀ ਨਵੀਂ ਵਾਰਡਬੰਦੀ ਗੈਰ-ਜਮਹੂਰੀ ਅਤੇ ਪੱਖਪਾਤੀ ਢੰਗ ਨਾਲ ਕੀਤੀ ਗਈ ਹੈ। ਇਸ ਨਵੀਂ ਵਾਰਡਬੰਦੀ ਵਿਚ ਵਿਰੋਧੀ ਪਾਰਟੀਆਂ ਜਾਂ ਐਮ.ਸੀ.ਸਾਹਿਬਾਨ ਨੂੰ ਵੀ ਸ਼ਾਮਿਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਨਵੀਂ ਵਾਰਡਬੰਦੀ ਸਬੰਧੀ ਨਕਸ਼ਾ ਜਨਤਕ ਨਾ ਕੀਤਾ ਗਿਆ ਤਾਂ ਇਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਵਿਰੁੱਧ ਆਵਾਜ਼ ਉਠਾਈ ਜਾਵੇਗੀ। ਉਨ੍ਹਾਂ ਕਿਹਾ ਕਿ ਆਗਾਮੀ ਨਗਰ ਕੌਂਸਲ ਚੋਣਾਂ ਵਿਚ ਨਗਰ ਸੁਧਾਰ ਸਭਾ ਸਰਗਰਮ ਭੂਮਿਕਾ ਨਿਭਾਵੇਗੀ।
ਸੰਸਥਾ ਦਾ ਮੁੱਖ ਮਕਸਦ ਹਰ ਵਾਰਡ ਵਿਚ ਸਰਬ ਸੰਮਤੀ ਕਰਵਾਉਣਾ ਹੋਵੇਗਾ। ਜੇਕਰ ਸਰਬਸੰਮਤੀ ਸੰਭਵ ਨਾ ਹੋਈ ਤਾਂ ਸਾਫ਼ ਸੁਥਰੇ ਅਕਸ਼ ਵਾਲੇ ਇਮਾਨਦਾਰ ਅਤੇ ਲੋਕ ਪੱਖੀ ਸਖਸ਼ੀਅਤਾਂ ਅੱਗੇ ਲਿਆਂਦਾ ਜਾਵੇਗਾ। ਨਸ਼ੇ ਵੰਡਣ ਅਤੇ ਵੋਟਰਾਂ ਨੂੰ ਵੱਖ-ਵੱਖ ਤਰ੍ਹਾਂ ਨਾਲ ਲਲਚਾਉਣ ਵਾਲੇ ਉਮੀਦਵਾਰਾਂ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ। ਐਡਵੋਕੇਟ ਦਲਿਓ ਨੇ ਕਿਹਾ ਕਿ ਮੀਟਿੰਗ ਵਿਚ ਸ਼ਹਿਰ ਦੇ ਵਾਰਡ ਨੰਬਰ 16, 17 ਅਤੇ 18 ਦੇ ਵਾਸੀਆਂ ਵੱਲੋਂ ਆਰੰਭੇ ਜੇਤੂ ਸੰਘਰਸ਼ ਵਿਚ ਨਗਰ ਸੁਧਾਰ ਸਭਾ ਦੀ ਭੂਮਿਕਾ ਸਬੰਧੀ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਨਗਰ ਕੌਂਸਲ ਬੁਢਲਾਡਾ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਛੇਤੀ ਤੋਂ ਛੇਤੀ ਕੂੜੇ ਦੇ ਡੰਪ ਲਈ ਜਗ੍ਹਾ ਦਾ ਪ੍ਰਬੰਧ ਕਰਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਨਗਰ ਕੌਂਸਲ ਬੁਢਲਾਡਾ ਨੂੰ ਕੂ਼ੜੇ ਤੋਂ ਖਾਦ ਆਦਿ ਬਣਾਉਣ ਲਈ ਆਈ ਕਰੋੜਾਂ ਰੁਪਏ ਦੀ ਗ੍ਰਾਂਟ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਉਥੇ ਕੂੜੇ ਚ ਵੇਚੇ ਜਾਂਦੇ ਕਵਾੜ ਤੋਂ ਪ੍ਰਾਪਤ ਰਾਸ਼ੀ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਮੰਗਾਂ ਅਤੇ ਸਮੱਸਿਆਵਾਂ ਪੰਜਾਬ ਸਰਕਾਰ ਦੇ ਕਾਰਜਕਾਲ ਦੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਜਿਉਂ ਦੀਆਂ ਤਿਉਂ ਹਨ। ਇਨ੍ਹਾਂ ਪ੍ਰਤੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਗੰਭੀਰ ਨਹੀਂ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਸੰਸਥਾ ਦੀ ਮੈਂਬਰਸ਼ਿਪ ਵਿਚ ਵਾਧਾ ਕਰਨ ਸਮੇਤ ਕਈ ਮਹੱਤਵਪੂਰਨ ਜਥੇਬੰਦਕ ਫੈਸਲੇ ਵੀ ਲਏ ਗਏ। ਅੱਜ ਦੀ ਮੀਟਿੰਗ ਸਤਪਾਲ ਸਿੰਘ ਕਟੋਦੀਆ, ਮਾ. ਰਘੁਨਾਥ ਸਿੰਗਲਾ, ਹਰਦਿਆਲ ਸਿੰਘ ਦਾਤੇਵਾਸ, ਮਿਸਤਰੀ ਜਰਨੈਲ ਸਿੰਘ ਸੰਧੂ, ਪਵਨ ਨੇਵਟੀਆ, ਗਗਨ ਦਾਸ ਵੈਰਾਗੀ ਆਦਿ ਮੌਜੂਦ ਸਨ।
ਏ.ਟੀ.ਐੱਮ. ਦੇ ਬਾਹਰ ਬਜ਼ੁਰਗ ਤੋਂ ਨਕਦੀ ਖੋਹਣ ਵਾਲਾ ਕਾਬੂ
NEXT STORY