ਲੁਧਿਆਣਾ(ਸਲੂਜਾ)-ਮਹਾਨਗਰ 'ਚ ਕੇਵਲ 28 ਮਿਲੀਲਿਟਰ ਬਾਰਿਸ਼ ਹੋਣ ਨਾਲ ਹੀ ਸ਼ਹਿਰ ਦੀਆਂ ਸੜਕਾਂ ਨੇ ਅੱਜ ਝੀਲ ਦਾ ਰੂਪ ਧਾਰਨ ਕਰ ਲਿਆ। ਸ਼ਹਿਰ ਦੇ ਘੰਟਾ ਘਰ ਚੌਕ ਸਮੇਤ ਪਾਸ਼ ਤੇ ਸਲੱਮ ਇਲਾਕਿਆਂ 'ਚ ਚਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਲਾਕੇ ਦੇ ਕਈ ਘਰਾਂ 'ਚ ਵੀ ਪਾਣੀ ਦਾਖਲ ਹੋ ਗਿਆ। ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ 'ਚ ਬਿਜਲੀ ਦੀਆਂ ਤਾਰਾਂ 'ਤੇ ਦਰੱਖਤ ਡਿੱਗਣ ਤੇ ਟਰਾਂਸਫਾਰਮਰਾਂ ਦੇ ਟ੍ਰਿਪ ਹੋ ਜਾਣ ਨਾਲ ਬਿਜਲੀ ਸਪਲਾਈ ਠੱਪ ਹੋ ਗਈ। ਹੈਬੋਵਾਲ ਦੇ ਰਹਿਣ ਵਾਲੇ ਜਸਬੀਰ ਸਿੰਘ ਤੇ ਪ੍ਰਭਜੋਤ ਸਿੰਘ ਨੇ ਰੋਸ ਪ੍ਰਗਟ ਕਰਦੇ ਹੋਏ ਜ਼ਿਲਾ ਤੇ ਨਗਰ ਨਿਗਮ ਪ੍ਰਸ਼ਾਸਨ ਨੂੰ ਇਹ ਸਵਾਲ ਪੁੱਛਿਆ ਹੈ ਕਿ ਕੇਵਲ ਮਾਮੂਲੀ ਬਾਰਿਸ਼ ਨਾਲ ਹੀ ਅੱਧਾ ਸ਼ਹਿਰ ਡੁੱਬ ਰਿਹਾ ਹੈ, ਅਜੇ ਤਾਂ ਮਾਨਸੂਨ ਨੇ ਆਪਣਾ ਰੰਗ ਦਿਖਾਉਣਾ ਹੈ, ਫਿਰ ਕੀ ਹੋਵੇਗਾ? ਬਾਰਿਸ਼ ਦਾ ਪਾਣੀ ਸੜਕਾਂ ਅਤੇ ਗਲੀਆਂ 'ਚ ਜਮ੍ਹਾ ਉਦੋਂ ਹੀ ਹੁੰਦਾ ਹੈ ਜਦੋਂ ਸੀਵਰੇਜ ਨਿਕਾਸੀ ਸਿਸਟਮ ਫੇਲ ਹੋ ਜਾਣ। ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਨੂੰ ਬਚਾਉਣ ਲਈ ਜ਼ਿਲਾ ਪ੍ਰਸ਼ਾਸਨ ਗੰਭੀਰਤਾ ਦਿਖਾਉਂਦੇ ਹੋਏ ਸਹੀ ਪ੍ਰਬੰਧ ਕਰੇ ਤਾਂ ਕਿ ਮਾਨਸੂਨ ਦੌਰਾਨ ਹਰ ਸ਼ਹਿਰ ਵਾਸੀ ਸੁਰੱਖਿਅਤ ਰਹਿ ਸਕੇ।
5 ਦਿਨਾਂ 'ਚ ਹੋਈਆਂ ਚੋਰੀ ਦੀਆਂ 9 ਵਾਰਦਾਤਾਂ
NEXT STORY