ਜਲੰਧਰ (ਪੁਨੀਤ)– ਬੀਤੇ ਦਿਨ ਸਵੇਰ ਤੋਂ ਪੈ ਰਹੇ ਮੀਂਹ ਨੇ ਭਿਆਨਕ ਗਰਮੀ ਤੋਂ ਵੱਡੀ ਰਾਹਤ ਦਿਵਾਉਣ ਦਾ ਕੰਮ ਕੀਤਾ ਹੈ। ਇਸ ਨਾਲ ਤਾਪਮਾਨ ਵਿਚ ਗਿਰਾਵਟ ਦਰਜ ਹੋਈ ਹੈ ਅਤੇ ਹੁੰਮਸ ਫਿਲਹਾਲ ਖ਼ਤਮ ਹੋ ਚੁੱਕੀ ਹੈ। ਉੇਥੇ ਹੀ, ਪੰਜਾਬ ਵਿਚ ਚੱਲ ਰਿਹਾ ਯੈਲੋ ਅਲਰਟ ਵੀ ਖ਼ਤਮ ਹੋ ਚੁੱਕਾ ਹੈ, ਜਿਸ ਕਾਰਨ ਸ਼ੁੱਕਰਵਾਰ ਤੋਂ ਮੌਸਮ ਆਮ ਵਾਂਗ ਰਹਿਣ ਦੇ ਆਸਾਰ ਹਨ ਅਤੇ ਧੁੱਪ ਨਿਕਲਣ ਦੀ ਸੰਭਾਵਨਾ ਹੈ।
ਪੰਜਾਬ ਸਮੇਤ ਗੁਆਂਢੀ ਸੂਬਿਆਂ ਵਿਚ ਮੀਂਹ ਪੈਣ ਨਾਲ ਤਾਪਮਾਨ ਵਿਚ ਗਿਰਾਵਟ ਹੋਣ ’ਤੇ ਪੰਜਾਬ ਦਾ ਤਾਪਮਾਨ ਆਮ ਤੋਂ ਹੇਠਾਂ ਆ ਚੁੱਕਾ ਹੈ। ਮਹਾਨਗਰ ਜਲੰਧਰ ਵਿਚ ਘੱਟ ਤੋਂ ਘੱਟ ਤਾਪਮਾਨ 23 ਡਿਗਰੀ ਤੋਂ ਹੇਠਾਂ ਰਿਕਾਰਡ ਹੋਇਆ ਹੈ। ਉਥੇ ਹੀ, 13 ਐੱਮ.ਐੱਮ. ਮੀਂਹ ਪੈਣ ਕਾਰਨ ਦਿਨ-ਰਾਤ ਦੇ ਤਾਪਮਾਨ ਵਿਚ ਅੰਤਰ ਘਟਿਆ ਹੈ।
ਇਹ ਵੀ ਪੜ੍ਹੋ- ਤਿਉਹਾਰੀ ਸੀਜ਼ਨ ਦੌਰਾਨ ਰੇਲਵੇ ਵਿਭਾਗ ਚਲਾਏਗਾ ਸਪੈਸ਼ਲ ਟਰੇਨਾਂ, ਜਾਣੋ ਕੀ ਰਹੇਗੀ ਟਾਈਮਿੰਗ
ਪੰਜਾਬ ਦਾ ਘੱਟ ਤੋਂ ਘੱਟ ਤਾਪਮਾਨ 22 ਡਿਗਰੀ (ਗੁਰਦਾਸਪੁਰ), ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 30 ਡਿਗਰੀ (ਬਠਿੰਡਾ) ਰਿਕਾਰਡ ਹੋਇਆ ਹੈ। ਮੌਸਮ ਦੇ ਮਾਹਿਰਾਂ ਨੇ ਦੱਸਿਆ ਕਿ ਪੰਜਾਬ ਦੇ ਕੁਝ ਹਿੱਸੇ ਯੈਲੋ ਅਲਰਟ ਵਿਚ ਸਨ ਪਰ ਸਵੇਰੇ ਤੇਜ਼ ਹਵਾਵਾਂ ਕਾਰਨ ਬੱਦਲਾਂ ਨੇ ਚਾਲ ਫੜੀ, ਜਿਸ ਤੋਂ ਬਾਅਦ ਵੱਖ-ਵੱਖ ਜ਼ਿਲਿਆਂ ਵਿਚ ਮੀਂਹ ਦੇਖਣ ਨੂੰ ਮਿਲਿਆ।
ਚਮੜੀ ਦਾ ਬਚਾਅ ਕਰਨ ਪ੍ਰਤੀ ਰੱਖੋ ਧਿਆਨ
ਮੀਂਹ ਨਾਲ ਜਿਥੇ ਇਕ ਪਾਸੇ ਰਾਹਤ ਮਿਲਦੀ ਹੈ, ਉਥੇ ਹੀ ਚਮੜੀ ਦੀਆਂ ਬੀਮਾਰੀਆਂ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਅਜਿਹੀ ਹਾਲਤ ਵਿਚ ਚਮੜੀ ਦਾ ਬਚਾਅ ਕਰਨਾ ਜ਼ਰੂਰੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਚਮੜੀ ’ਤੇ ਇਨਫੈਕਸ਼ਨ ਹੋਣ ਦਾ ਖ਼ਤਰਾ ਇਨ੍ਹੀਂ ਦਿਨੀਂ ਵਧ ਜਾਂਦਾ ਹੈ। ਇਸ ਕਾਰਨ ਪਬਲਿਕ ਪਲੇਸ ’ਤੇ ਖਾਸ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ। ਜਿਹੜੇ ਲੋਕ ਦੋਪਹੀਆ ਵਾਹਨ ’ਤੇ ਬਾਹਰ ਘੁੰਮਦੇ ਰਹਿੰਦੇ ਹਨ, ਉਨ੍ਹਾਂ ਨੂੰ ਰਾਤ ਨੂੰ ਨਹਾ ਕੇ ਸੌਣਾ ਚਾਹੀਦਾ ਹੈ ਕਿਉਂਕਿ ਗੰਦੇ ਪਾਣੀ ਦੇ ਛਿੱਟੇ ਆਦਿ ਪੈਣ ਤੋਂ ਬਾਅਦ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਹੈ।
ਇਹ ਵੀ ਪੜ੍ਹੋ- ਆਸਮਾਨੋਂ 'ਕਾਲ' ਬਣ ਵਰ੍ਹਿਆ ਮੀਂਹ, ਪਾਠ ਕਰ ਰਹੇ ਵਿਅਕਤੀ 'ਤੇ ਡਿੱਗ ਗਈ ਘਰ ਦੀ ਛੱਤ, ਹੋ ਗਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤਿਉਹਾਰੀ ਸੀਜ਼ਨ ਦੌਰਾਨ ਰੇਲਵੇ ਵਿਭਾਗ ਚਲਾਏਗਾ ਸਪੈਸ਼ਲ ਟਰੇਨਾਂ, ਜਾਣੋ ਕੀ ਰਹੇਗੀ ਟਾਈਮਿੰਗ
NEXT STORY