ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਬੁੱਧਵਾਰ ਸ਼ਾਮ ਨੂੰ ਜਿੱਥੇ ਤੇਜ਼ ਹਨ੍ਹੇਰੀ ਅਤੇ ਮੀਂਹ ਨੇ ਗਰਮੀ ਦੇ ਮਾਰੇ ਲੋਕਾਂ ਨੂੰ ਰਾਹਤ ਦੇਣ ਦਾ ਕੰਮ ਕੀਤਾ, ਉੱਥੇ ਹੀ ਇਹ ਮੌਸਮ ਵੱਡੀ ਆਫਤ ਵੀ ਲੈ ਆਇਆ। ਸ਼ਹਿਰ 'ਚ ਚੱਲੀ ਤੇਜ਼ ਹਨ੍ਹੇਰੀ ਨਾਲ ਕਈ ਥਾਵਾਂ 'ਤੇ ਬਹੁਤ ਨੁਕਸਾਨ ਹੋਇਆ।
ਜਨਕਪੁਰੀ ਇਲਾਕੇ 'ਚ ਤੇਜ਼ ਹਨ੍ਹੇਰੀ ਕਾਰਨ ਇਕ ਘਰ ਦੀ ਚੌਥੀ ਮੰਜ਼ਿਲ ਤੋਂ ਪਾਣੀ ਵਾਲੀ ਟੈਂਕੀ ਥੱਲੇ ਡਿਗ ਪਈ, ਜਿਸ ਨਾਲ ਇਕ ਵਿਅਕਤੀ ਜ਼ਖਮੀਂ ਹੋ ਗਿਆ, ਜਿਸ ਨੂੰ ਤੁਰੰਤ ਹਸਪਤਾਲ ਭਰਤੀ ਕਰਾਇਆ ਗਿਆ।
ਇਸ ਦੇ ਨਾਲ ਹੀ ਇਕ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਸਾਰੀ ਘਟਨਾ ਦੀਆਂ ਤਸਵੀਰਾਂ ਕੈਮਰੇ 'ਚ ਕੈਦ ਹੋ ਗਈ।
ਸ਼ਹਿਰ 'ਚ ਤੇਜ਼ ਹਨ੍ਹੇਰੀ ਕਾਰਨ ਰੁੱਖ ਸੜਕਾਂ 'ਤੇ ਡਿਗ ਗਏ, ਗੱਡੀਆਂ ਪਲਟ ਗਈਆਂ, ਟ੍ਰੈਫਿਕ ਜਾਮ ਹੋ ਗਿਆ ਅਤੇ ਹੋਰ ਵੀ ਕਈ ਤਰ੍ਹਾਂ ਦੇ ਨੁਕਸਾਨ ਹੋਏ।
ਪੰਜਾਬ ਵਿਚ ਝੋਨੇ ਦੀ ਲਵਾਈ ਸ਼ੁਰੂ, ਟਿਊਬਵੈੱਲਾਂ ਲਈ ਇੰਨੀ ਮਿਲੇਗੀ ਬਿਜਲੀ
NEXT STORY